ਪੱਛਮ ’ਚ ਮੰਦੀ ਦੇ ਖਦਸ਼ੇ ਦਰਮਿਆਨ ਰਣਨੀਤੀ ਬਣਾਉਣ ਉਦਯੋਗ : ਸੀਤਾਰਮਣ

Saturday, Dec 17, 2022 - 09:57 AM (IST)

ਪੱਛਮ ’ਚ ਮੰਦੀ ਦੇ ਖਦਸ਼ੇ ਦਰਮਿਆਨ ਰਣਨੀਤੀ ਬਣਾਉਣ ਉਦਯੋਗ : ਸੀਤਾਰਮਣ

ਨਵੀਂ ਦਿੱਲੀ–ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਭਾਰਤੀ ਉਦਯੋਗ ਜਗਤ ਨੂੰ ਲੈ ਕੇ ਇਕ ਬਿਆਨ ਜਾਰੀ ਕੀਤਾ ਹੈ, ਜਿਸ ’ਚ ਉਨ੍ਹਾਂ ਨੇ ਬੇਹੱਦ ਜ਼ਰੂਰੀ ਗੱਲ ਦੱਸੀ ਹੈ। ਉਨ੍ਹਾਂ ਨੇ ਕੰਪਨੀਆਂ ਨੂੰ ਪੱਛਮ ’ਚ ਮੰਦੀ ਦੇ ਖਦਸ਼ੇ ਦਰਮਿਆਨ ਅਜਿਹੀ ਰਣਨੀਤੀ ਬਣਾਉਣ ਦੀ ਅਪੀਲ ਕੀਤੀ ਹੈ, ਜਿਸ ਨਾਲ ਵਿਕਸਿਤ ਦੇਸ਼ਾਂ ’ਚ ਸੰਚਾਲਨ ਕਰ ਰਹੀਆਂ ਕੰਪਨੀਆਂ ਭਾਰਤ ਨੂੰ ਇਕ ਉਤਪਾਦਨ ਜਾਂ ਖਰੀਦ ਕੇਂਦਰ ਦੇ ਰੂਪ ’ਚ ਦੇਖ ਸਕਣ। ਵਿੱਤ ਮੰਤਰੀ ਨੇ ਫਿੱਕੀ ਦੇ ਇਕ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਭਾਰਤ ਨੇ ਵਿਦੇਸ਼ੀ ਨਿਵੇਸ਼ ਨੂੰ ਆਕਰਸ਼ਿਤ ਕਰਨ ਲਈ ਕਾਫੀ ਸਹੂਲਤਾਂ ਦਿੱਤੀਆਂ ਹਨ ਅਤੇ ਨਿਯਮਾਂ ’ਚ ਬਦਲਾਅ ਕੀਤਾ ਹੈ। ਇਸ ਤੋਂ ਇਲਾਵਾ ਅਸੀਂ ਉਨ੍ਹਾਂ ਉਦਯੋਗਾਂ ਨਾਲ ਵੀ ਜੁੜ ਰਹੇ ਹਾਂ ਜੋ ਭਾਰਤ ਆਉਣਾ ਚਾਹੁੰਦੇ ਹਨ।
ਵਿੱਤ ਮੰਤਰੀ ਨੇ ਸੰਕੇਤ ਦਿੱਤਾ ਕਿ ਆਗਾਮੀ ਬਜਟ ਜਨਤਕ ਖਰਚੇ ਰਾਹੀਂ ਵਾਧੇ ਨੂੰ ਬੜ੍ਹਾਵਾ ਦੇਣ ’ਤੇ ਕੇਂਦਰਿਤ ਹੋਵੇਗਾ। ਸੀਤਾਰਮਣ ਨੇ ਕਿਹਾ ਕਿ ਇਹ ਮੈਨੂੰ ਕਾਫੀ ਪ੍ਰੇਰਿਤ ਕਰਨ ਵਾਲਾ ਹੈ, ਉਹ ਵੀ ਅਜਿਹੇ ਸਮੇਂ ਜਦੋਂ ਅਸੀਂ ਅਗਲਾ ਬਜਟ ਤਿਆਰ ਕਰ ਰਹੇ ਹਾਂ। ਇਹ ਭਾਰਤ ਨੂੰ ਅਗਲੇ ਸਾਲ ਦੌਰਾਨ ਅੱਗੇ ਲਿਜਾਣ ਦੀਆਂ ਪਿਛਲੇ ਕੁੱਝ ਬਜਟ ਦੀਆਂ ਭਾਵਨਾਵਾਂ ਮੁਤਾਬਕ ਹੋਵੇਗਾ।
ਸੀਤਾਰਮਣ ਨੇ ਕਿਹਾ ਕਿ ਤੁਸੀਂ ਖੁਦ ਨੂੰ ਪੱਛਮੀ ਦੇਸ਼ਾਂ ਅਤੇ ਵਿਕਸਿਤ ਦੁਨੀਆ ’ਚ ਮੰਦੀ ਲਈ ਤਿਆਰ ਕਰ ਰਹੇ ਹਨ। ਮੈਨੂੰ ਲਗਦਾ ਹੈ ਕਿ ਇਹ ਤੁਹਾਡੇ ਲਈ ਉੱਥੇ ਕੰਮ ਕਰ ਰਹੇ ਨਿਰਮਾਤਾਵਾਂ ਨੂੰ ਭਾਰਤ ਲਿਆਉਣ ਦੀ ਰਣਨੀਤੀ ਬਣਾਉਣ ਦਾ ਸਭ ਤੋਂ ਚੰਗਾ ਸਮਾਂ ਹੈ। ਸੀਤਾਰਮਣ ਨੇ ਉਦਯੋਗ ਨੂੰ ਸਟਾਰਟਅਪਸ ਦੇ ਇਨੋਵੇਸ਼ਨ ਨੂੰ ਦੇਖਣ ਅਤੇ ਉਨ੍ਹਾਂ ਨੂੰ ਵਧਾਉਣ ਦੇ ਤਰੀਕਿਆਂ ’ਤੇ ਵਿਚਾਰ ਕਰਨ ਲਈ ਕਿਹਾ ਹੈ।
 


author

Aarti dhillon

Content Editor

Related News