ਉਦਯੋਗਿਕ ਉਤਪਾਦਨ ''ਚ ਛੇ ਮਹੀਨਿਆਂ ਪਿੱਛੋਂ  0.2 ਫ਼ੀਸਦੀ ਦਾ ਵਾਧਾ

Thursday, Nov 12, 2020 - 11:28 PM (IST)

ਉਦਯੋਗਿਕ ਉਤਪਾਦਨ ''ਚ ਛੇ ਮਹੀਨਿਆਂ ਪਿੱਛੋਂ  0.2 ਫ਼ੀਸਦੀ ਦਾ ਵਾਧਾ

ਨਵੀਂ ਦਿੱਲੀ- ਅਰਥਵਿਵਸਥਾ ਹੌਲੀ-ਹੌਲੀ ਪਟੜੀ 'ਤੇ ਆਉਂਦੀ ਦਿਖਾਈ ਦੇ ਰਹੀ ਹੈ। ਖਣਨ ਤੇ ਬਿਜਲੀ ਉਤਪਾਦਨ ਖੇਤਰਾਂ ਦੇ ਵਧੀਆ ਪ੍ਰਦਰਸ਼ਨ ਨਾਲ ਸਤੰਬਰ ਮਹੀਨੇ ਵਿਚ ਉਦਯੋਗਿਕ ਉਤਪਾਦਨ 0.2 ਫ਼ੀਸਦੀ ਦੇ ਵਾਧੇ ਨਾਲ 6 ਮਹੀਨੇ ਮਗਰੋਂ ਸਾਕਾਰਤਮਕ ਦਾਇਰੇ ਵਿਚ ਪੁੱਜਾ ।

ਇਸ ਵਿਚਕਾਰ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਵੀਰਵਾਰ ਨੂੰ ਅਰਥਚਾਰੇ ਨੂੰ ਹੁਲਾਰਾ ਦੇਣ ਲਈ ਪ੍ਰੋਤਸਾਹਨਾਂ ਦਾ ਇਕ ਹੋਰ ਪੈਕੇਜ ਘੋਸ਼ਿਤ ਕੀਤਾ। ਇਸ ਵਿਚ ਛੋਟੇ ਕਾਰੋਬਾਰੀ ਪਹਿਲਾਂ ਤੋਂ ਚੱਲ ਰਹੀ ਕਰਜ਼ ਗਾਰੰਟੀ ਪ੍ਰੋਗਰਾਮ ਦੀ ਸੁਵਿਧਾ ਮੌਜੂਦਾ ਵਿੱਤੀ ਸਾਲ ਦੇ ਅੰਤ ਤੱਕ ਵਧਾ ਦਿੱਤੀ ਹੈ। ਇਸ ਤੋਂ ਇਲਾਵਾ ਰੋਜ਼ਗਾਰ ਸਿਰਜਣ ਲਈ ਵੀ ਸਰਕਾਰ ਨੇ ਕਦਮ ਚੁੱਕੇ ਹਨ। 

ਸੀਤਾਰਮਨ ਨੇ ਕਿਹਾ ਕਿ ਲੰਬੇ ਅਤੇ ਸਖਤ ਤਾਲਾਬੰਦੀ ਤੋਂ ਬਾਅਦ, ਭਾਰਤੀ ਅਰਥਚਾਰੇ ਦੀ ਸਥਿਤੀ ਵਿੱਚ ਚੰਗਾ ਸੁਧਾਰ ਦੇਖਣ ਨੂੰ ਮਿਲ ਰਿਹਾ ਹੈ। ਕੰਪਨੀਆਂ ਦੇ ਕਾਰੋਬਾਰ ਦੇ ਵਾਧੇ ਦੀ ਗਤੀ ਨੂੰ ਦਰਸਾਉਣ ਵਾਲਾ ਕੰਪੋਜ਼ਿਟ ਖਰੀਦ ਮੈਨੇਜਰਜ਼ ਇੰਡੈਕਸ (ਪੀ. ਐੱਮ. ਆਈ.), ਅਕਤੂਬਰ ਵਿਚ ਵੱਧ ਕੇ 58.9 'ਤੇ ਪਹੁੰਚ ਗਿਆ, ਜੋ ਪਿਛਲੇ ਮਹੀਨੇ ਦੇ 54.6 ਸੀ। ਇਸ ਦੌਰਾਨ, ਅੰਕੜਾ ਅਤੇ ਪ੍ਰੋਗਰਾਮ ਲਾਗੂਕਰਨ ਮੰਤਰਾਲਾ ਦੇ ਉਦਯੋਗਿਕ ਉਤਪਾਦਨ ਸੂਚਕਾਂਕ (ਆਈ. ਆਈ. ਪੀ.) ਦੇ ਤਾਜ਼ਾ ਅੰਕੜਿਆਂ ਦੇ ਅਨੁਸਾਰ, ਛੇ ਮਹੀਨਿਆਂ ਬਾਅਦ ਉਦਯੋਗਿਕ ਉਤਪਾਦਨ ਸਕਾਰਾਤਮਕ ਦਾਇਰੇ ਵਿਚ ਪਹੁੰਚ ਗਿਆ। ਮਾਈਨਿੰਗ ਅਤੇ ਬਿਜਲੀ ਉਤਪਾਦਨ ਦੇ ਖੇਤਰਾਂ ਵਿਚ ਬਿਹਤਰ ਕਾਰਗੁਜ਼ਾਰੀ ਸਦਕਾ ਉਦਯੋਗਿਕ ਉਤਪਾਦਨ ਵਿਚ ਸਤੰਬਰ ਵਿਚ 0.2 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ।
 

 


author

Sanjeev

Content Editor

Related News