ਮੁਦਰਾਸਫੀਤੀ ਕੰਟਰੋਲ, ਉਦਯੋਗਿਕ ਉਤਪਾਦਨ ''ਚ ਸੁਧਾਰ ਦੇ ਸਪੱਸ਼ਟ ਸੰਕੇਤ: ਸੀਤਾਰਮਣ

09/14/2019 4:37:59 PM

ਨਵੀਂ ਦਿੱਲੀ—ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਸ਼ਨੀਵਾਰ ਨੂੰ ਕਿਹਾ ਕਿ ਮੁਦਰਾਸਫੀਤੀ ਕੰਟਰੋਲ 'ਚ ਹੈ ਅਤੇ ਉਦਯੋਗਿਕ ਉਤਪਾਦਨ 'ਚ ਸੁਧਾਰ ਦੇ ਸਪੱਸ਼ਟ ਸੰਕੇਤ ਦਿਸ ਰਹੇ ਹਨ। ਉਨ੍ਹਾਂ ਨੇ ਅਰਥਵਿਵਸਥਾ ਲਈ ਰਾਹਤ ਦੀ ਤੀਜੀ ਕਿਸਤ ਦੀ ਘੋਸ਼ਣਾ ਕਰਦੇ ਹੋਏ ਕਿਹਾ ਕਿ ਮੁਦਰਾਸਫੀਤੀ ਚਾਰ ਫੀਸਦੀ ਦੇ ਟੀਚੇ ਤੋਂ ਚੰਗੀ ਖਾਸੀ ਹੇਠਾਂ ਹੈ। ਸਰਕਾਰ ਨੇ ਰਿਜ਼ਰਵ ਬੈਂਕ ਨੂੰ ਖੁਦਰਾ ਮੁਦਰਾਸਫੀਤੀ ਚਾਰ ਫੀਸਦੀ ਤੋਂ ਹੇਠਾਂ ਰੱਖਣ ਦਾ ਟੀਚਾ ਦਿੱਤਾ ਹੈ। ਹਾਲਾਂਕਿ ਖੁਦਰਾ ਮੁਦਰਾਸਫੀਤੀ ਅਗਸਤ 'ਚ ਕੁਝ ਤੇਜ਼ ਹੋ ਕੇ 3.21 ਫੀਸਦੀ 'ਤੇ ਪਹੁੰਚ ਗਈ ਹੈ ਪਰ ਇਹ ਹੁਣ ਨਿਰਧਾਰਿਤ ਦਾਇਰੇ 'ਚ ਹੈ। ਸੀਤਾਰਮਣ ਨੇ ਕਿਹਾ ਕਿ 2018-19 ਦੀ ਚੌਥੀ ਤਿਮਾਹੀ 'ਚ ਉਦਯੋਗਿਕ ਉਤਪਾਦਨ ਨਾਲ ਸੰਬੰਧਤ ਸਾਰੀਆਂ ਚਿੰਤਾਵਾਂ ਦੇ ਬਾਅਦ ਵੀ ਜੁਲਾਈ 2019 ਤੱਕ ਸਾਨੂੰ ਸੁਧਾਰ ਦੇ ਸਪੱਸ਼ਟ ਸੰਕੇਤ ਦਿਖਾਈ ਦਿੰਦੇ ਹਨ। ਉਨ੍ਹਾਂ ਨੇ ਕਿਹਾ ਕਿ ਅੰਸ਼ਿਕ ਕਰਜ਼ ਗਾਰੰਟੀ ਯੋਜਨਾ ਸਮੇਤ ਗੈਰ-ਬੈਂਕਿੰਗ ਵਿੱਤੀ ਕੰਪਨੀਆਂ 'ਚ ਕਰਜ਼ ਦਾ ਪ੍ਰਵਾਹ ਸੁਧਾਰਣ ਦੇ ਨਿਯਮਾਂ ਦੇ ਨਤੀਜੇ ਦਿਖਾਈ ਦੇਣ ਲੱਗੇ ਹਨ। ਉਨ੍ਹਾਂ ਨੇ ਕਿਹਾ ਕਿ ਕਈ ਐੱਨ.ਬੀ.ਐੱਫ.ਸੀ. ਨੂੰ ਫਾਇਦਾ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਗੋਆ 'ਚ ਜੀ.ਐੱਸ.ਟੀ. ਪ੍ਰੀਸ਼ਦ ਦੀ ਮੀਟਿੰਗ ਤੋਂ ਇਕ ਦਿਨ ਪਹਿਲਾਂ ਉਹ ਅਰਥਵਿਵਸਥਾ 'ਚ ਕਰਜ਼ ਪ੍ਰਵਾਹ ਦੀ ਸਮੀਖਿਆ ਕਰਨ ਲਈ 19 ਸਤੰਬਰ ਨੂੰ ਜਨਤਕ ਬੈਂਕਾਂ ਦੇ ਪ੍ਰਮੁੱਖਾਂ ਨਾਲ ਮੁਲਾਕਾਤ ਕਰੇਗੀ।


Aarti dhillon

Content Editor

Related News