ਇੰਡਸਇੰਡ ਬੈਂਕ ਦੀ ਬਾਂਡ ਨਾਲ 40 ਕਰੋੜ ਜੁਟਾਉਣ ਦੀ ਯੋਜਨਾ
Tuesday, Apr 09, 2019 - 09:37 AM (IST)

ਨਵੀਂ ਦਿੱਲੀ—ਇੰਡਸਇੰਡ ਬੈਂਕ ਦੀ ਯੋਜਨਾ ਮਾਧਿਅਮ ਸਮੇਂ ਦੇ ਬਾਂਡ ਨਾਲ 40 ਕਰੋੜ ਰੁਪਏ ਭਾਵ 2,700 ਕਰੋੜ ਰੁਪਏ ਜੁਟਾਉਣ ਦੀ ਹੈ। ਸ਼ੇਅਰ ਬਾਜ਼ਾਰ ਨੂੰ ਦਿੱਤੀ ਜਾਣਕਾਰੀ 'ਚ ਬੈਂਕ ਨੇ ਦੱਸਿਆ ਕਿ ਇਨ੍ਹਾਂ ਬਾਂਡ 'ਤੇ 3,875 ਫੀਸਦੀ ਸਾਲਾਨਾ ਦਾ ਵਿਆਜ ਦਿੱਤਾ ਜਾਵੇਗਾ। ਇਸ ਵਿਆਜ ਦਾ ਭੁਗਤਾਨ ਛਿਮਾਹੀ ਆਧਾਰ 'ਤੇ ਕੀਤਾ ਜਾਵੇਗਾ। ਇਨ੍ਹਾਂ ਬਾਂਡ ਦੇ 15 ਅਪ੍ਰੈਲ 2022 ਨੂੰ ਪਰਿਪੱਕ ਹੋਣ ਦੀ ਉਮੀਦ ਹੈ।