ਇੰਡਸ ਫੂਡ ਦੀ 2020 ਦੀ ਪ੍ਰਦਰਸ਼ਨੀ ''ਚ 1.5 ਅਰਬ ਡਾਲਰ ਕਾਰੋਬਾਰ ਦਾ ਟੀਚਾ
Friday, Aug 23, 2019 - 10:28 AM (IST)

ਨਵੀਂ ਦਿੱਲੀ—ਖਾਧ ਅਤੇ ਪੀਣ ਵਾਲੇ ਪਦਾਰਥ ਦੀ ਪ੍ਰਦਰਸ਼ਨੀ 'ਇੰਡਸ ਫੂਡ' ਦੇ ਆਉਣ ਵਾਲੇ ਆਡੀਸ਼ਨ 'ਚ 1.5 ਅਰਬ ਡਾਲਰ (ਲਗਭਗ 10,500 ਕਰੋੜ ਰੁਪਏ) ਦਾ ਕਾਰੋਬਾਰ ਦਾ ਟੀਚਾ ਰੱਖਿਆ ਗਿਆ ਹੈ। ਇਹ ਪ੍ਰਦਰਸ਼ਨੀ ਦਿੱਲੀ ਦੇ ਨੇੜਲੇ ਗ੍ਰੇਟਰ ਨੋਇਡਾ 'ਚ ਅਗਲੇ ਸਾਲ ਆਯੋਜਿਤ ਹੋਵੇਗੀ। ਟੀ.ਪੀ.ਸੀ.ਆਈ. ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। ਭਾਰਤੀ ਵਪਾਰ ਪ੍ਰਚਾਰ ਪ੍ਰੀਸ਼ਦ (ਟੀ.ਪੀ.ਸੀ.ਆਈ.) ਨੇ ਕਿਹਾ ਕਿ ਇਹ ਪ੍ਰਦਰਸ਼ਨੀ 8 ਜਨਵਰੀ 2020 ਤੋਂ ਸ਼ੁਰੂ ਹੋਵੇਗੀ ਅਤੇ ਖਾਧ ਪ੍ਰੋਸੈਸਿੰਗ ਤਕਨਾਲੋਜੀ, ਪੀਣ ਵਾਲੇ ਪਦਾਰਥਾਂ ਅਤੇ ਖੇਤੀਬਾੜੀ ਉਤਪਾਦਾਂ ਨੂੰ ਸੰਸਾਰਿਕ ਖਰੀਦਾਰਾਂ ਦੇ ਸਾਹਮਣੇ ਪ੍ਰਦਰਸ਼ਿਤ ਕੀਤਾ ਜਾਵੇਗਾ। ਟੀ.ਪੀ.ਸੀ.ਆਈ. ਦੇ ਪ੍ਰਧਾਨ ਮੋਹਿਤ ਸਿੰਗਲਾ ਨੇ ਇਕ ਬਿਆਨ 'ਚ ਕਿਹਾ ਕਿ ਇੰਡਸਫੂਡ ਦਾ ਟੀਚਾ ਸਾਲ 2020 ਦੇ ਆਡੀਸ਼ਨ 'ਚ 1.5 ਅਰਬ ਡਾਲਰ ਦਾ ਕਾਰੋਬਾਰ ਹਾਸਿਲ ਕਰਨ ਦਾ ਹੈ। ਸਾਨੂੰ ਇਸ ਨੂੰ ਲੈ ਕੇ ਡੇਨਮਾਰਕ, ਬੈਲਜ਼ੀਅਮ, ਸਿੰਗਾਪੁਰ, ਸਵਿਟਜ਼ਰਲੈਂਡ ਅਤੇ ਥਾਈਲੈਂਡ ਵਰਗੇ ਪ੍ਰਮੁੱਖ ਤਕਨਾਲੋਜੀ ਕੇਂਦਰਾਂ ਤੋਂ ਚੰਗੀ ਪ੍ਰਕਿਰਿਆ ਮਿਲੀ ਹੈ। ਇਸ ਸਾਲ ਆਯੋਜਿਤ ਪ੍ਰਦਰਸ਼ਨੀ 'ਚ 1.2 ਅਰਬ ਡਾਲਰ ਦੇ ਕਾਰੋਬਾਰ ਨੂੰ ਲੈ ਕੇ ਸੌਦੇ ਅਤੇ ਸਮਝੌਤੇ ਹੋਏ।