ਭਾਰਤ-ਚੀਨ ਤਣਾਅ: ਦੁਕਾਨਦਾਰ ਢੱਕ ਰਹੇ ਚੀਨ ਦੇ ਬ੍ਰਾਂਡ, ਚਾਈਨੀਜ਼ ਐਪ ਦੀ ਡਾਊਨਲੋਡਿੰਗ ਵੀ ਘਟੀ

06/26/2020 6:06:41 PM

ਨਵੀਂ ਦਿੱਲੀ — ਭਾਰਤ ਅਤੇ ਚੀਨ ਦਰਮਿਆਨ ਜਾਰੀ ਤਣਾਅ ਕਾਰਨ ਦੇਸ਼ 'ਚ ਚੀਨੀ ਸਮਾਨ ਦਾ ਬਾਇਕਾਟ ਕਰਨ ਦੀ ਮੰਗ ਲਗਾਤਾਰ ਤੇਜ਼ ਹੋ ਰਹੀ ਹੈ। ਇਹ ਸਭ ਦੇਖਦੇ ਹੋਏ ਦੇਸ਼ ਦੇ ਨੰਬਰ-1 ਮੋਬਾਈਲ ਬ੍ਰਾਂਡ ਸ਼ਿਓਮੀ ਨੇ ਆਪਣੇ ਰਿਟੇਲ ਸਟੋਰਾਂ ਦੇ ਬੋਰਡ ਨੂੰ ਢੱਕਣਾ ਸ਼ੁਰੂ ਕਰ ਦਿੱਤਾ ਹੈ। ਇਸ ਗੱਲ ਦੀ ਜਾਣਕਾਰੀ ਖ਼ੁਦ ਆਲ ਇੰਡੀਆ ਮੋਬਾਈਲ ਰਿਟੇਲਰਸ ਐਸੋਸੀਏਸ਼ਨ(AIMRA) ਨੇ ਵੀਰਵਾਰ ਨੂੰ ਦਿੱਤੀ।

AIMRA ਨੇ ਸਾਰੇ ਚੀਨ ਦੇ ਬ੍ਰਾਂਡ ਵਾਲੇ ਸਟੋਰ ਨੂੰ ਇਕ ਪੱਤਰ ਲਿਖ ਕੇ ਭੇਜਿਆ ਅਤੇ ਕਿਹਾ ਕਿ ਉਹ ਰਿਟੇਲਰਸ ਨੂੰ ਇਸ ਗੱਲ ਦੀ ਇਜਾਜ਼ਤ ਦੇਣ ਕਿ ਕੁਝ ਮਹੀਨਿਆਂ ਤੱਕ ਉਨ੍ਹਾਂ ਦੇ ਬੋਰਡ ਜਾਂ ਹੋਰਡਿੰਗਸ ਨੂੰ ਢੱਕਿਆ ਜਾ ਸਕੇ। ਪੱਤਰ ਦੇ ਜ਼ਰੀਏ AIMRA ਨੇ ਚੀਨੀ ਮੋਬਾਈਲ ਕੰਪਨੀਆਂ ਨੂੰ ਗਰਾਊਂਡ ਰਿਐਲਿਟੀ ਬਾਰੇ ਦੱਸਣ ਲਈ ਕਿਹਾ ਸੀ।

ਚਾਈਨੀਜ਼ ਐਪ ਦੀ ਡਾਊਨਲੋਡਿੰਗ ਘਟੀ

ਸਰਹੱਦ 'ਤੇ ਤਣਾਅ ਕਾਰਨ ਹੀ ਭਾਰਤ ਵਿਚ ਟਿਕਟਾਕ, ਹੇਲੋ, ਬਿਗੋ ਲਾਈਵ, ਲਾਇਕੀ ਅਤੇ ਪਬਜੀ ਵਰਗੀਆਂ ਚੀਨ ਦੀਆਂ ਐਪਸ ਦੀ ਡਾਊਨਲੋਡਿੰਗ ਘਟੀ ਹੈ। ਇਥੋਂ ਤੱਕ ਕਿ ਕਈ ਬ੍ਰਾਂਡ ਤਾਂ ਇਨ੍ਹਾਂ ਐਪ ਪਲੇਟਫਾਰਮ 'ਤੇ ਵਿਗਿਆਪਨ ਵੀ ਦੇਣ ਤੋਂ ਕਤਰਾ ਰਹੇ ਹਨ ਕਿਉਂਕਿ ਇਸ ਨਾਲ ਭਾਰਤੀਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚ ਸਕਦੀ ਹੈ, ਜਿਸ ਨਾਲ ਕਾਰੋਬਾਰ ਨੂੰ ਭਾਰੀ ਨੁਕਸਾਨ ਸਹਿਣ ਕਰਨਾ ਪੈ ਸਕਦਾ ਹੈ। ਮੰਨਿਆ ਜਾ ਰਿਹਾ ਹੈ ਕਿ ਜਿਵੇਂ ਹੀ ਸਰਹੱਦ 'ਤੇ ਤਣਾਅ ਘੱਟ ਹੋਵੇਗਾ ਅਤੇ ਹਾਲਾਤ ਆਮ ਵਾਂਗ ਹੋ ਜਾਣਗੇ। ਤਾਂ ਇਕ ਵਾਰ ਫਿਰ ਤੋਂ ਇਹ ਐਪ ਲੋਕਾਂ ਵਿਚ ਪਸੰਦ ਕੀਤੇ ਜਾਣ ਲੱਗ ਜਾਣਗੇ।


Harinder Kaur

Content Editor

Related News