ਇੰਡੀਗੋ 4 ਮਈ ਤੋਂ ਸ਼ੁਰੂ ਕਰਨ ਜਾ ਰਹੀ ਹੈ ਉਡਾਣਾਂ, ਤੁਸੀਂ ਵੀ ਕਰਾਉਣੀ ਹੈ ਬੁਕਿੰਗ?

Tuesday, Apr 14, 2020 - 08:31 PM (IST)

ਇੰਡੀਗੋ 4 ਮਈ ਤੋਂ ਸ਼ੁਰੂ ਕਰਨ ਜਾ ਰਹੀ ਹੈ ਉਡਾਣਾਂ, ਤੁਸੀਂ ਵੀ ਕਰਾਉਣੀ ਹੈ ਬੁਕਿੰਗ?

ਨਵੀਂ ਦਿੱਲੀ : ਇੰਡੀਗੋ ਨੇ ਮੰਗਲਵਾਰ ਨੂੰ ਐਲਾਨ ਕੀਤਾ ਹੈ ਕਿ ਦੇਸ਼ ਭਰ ਵਿਚ ਲਾਕਡਾਊਨ ਖਤਮ ਹੋਣ ਤੋਂ ਇਕ ਦਿਨ ਬਾਅਦ ਉਹ 4 ਮਈ 2020 ਤੋਂ ਉਡਾਣਾਂ ਦੁਬਾਰਾ ਸ਼ੁਰੂ ਕਰਨ ਜਾ ਰਹੀ ਹੈ। ਹਾਲਾਂਕਿ, ਕੰਪਨੀ ਨੇ ਕਿਹਾ ਕਿ ਸ਼ੁਰੂ ਵਿਚ ਸਿਰਫ ਘਰੇਲੂ ਮਾਰਗਾਂ 'ਤੇ ਥੋੜ੍ਹੇ ਹੀ ਮੁਸਾਫਰਾਂ ਨਾਲ ਸਫਰ ਸ਼ੁਰੂ ਕੀਤਾ ਜਾਵੇਗਾ, ਯਾਨੀ ਹੁਣ ਪਹਿਲਾਂ ਦੀ ਤਰ੍ਹਾਂ ਸਫਰ ਸੌਖਾ ਨਹੀਂ ਹੋਵੇਗਾ ਕਿ ਸੀਟ ਬੁੱਕ ਕਰਾਈ 'ਤੇ ਜਹਾਜ਼ ਵਿਚ ਬੈਠ ਕੇ ਨਿਕਲ ਗਏ।

ਉੱਥੇ ਹੀ, ਬਾਜ਼ਾਰ ਮਾਹਰਾਂ ਮੁਤਾਬਕ ਮੁਸਾਫਰਾਂ ਦੀ ਗਿਣਤੀ ਘੱਟ ਰੱਖਣ ਕਿਰਾਇਆ ਵੀ ਵੱਧ ਸਕਦਾ ਹੈ। ਇੰਡੀਗੋ ਨੇ ਕਿਹਾ ਕਿ ਕੌਮਾਂਤਰੀ ਰੂਟਾਂ 'ਤੇ ਓਪਰੇਸ਼ਨ ਸਭ ਤੋਂ ਅਖੀਰ ਵਿਚ ਸ਼ੁਰੂ ਕੀਤਾ ਜਾਵੇਗਾ, ਜਦੋਂ ਸਰਕਾਰ ਇਸ ਦੀ ਮਨਜ਼ੂਰੀ ਦੇਵੇਗੀ।

ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਪੱਧਰੀ ਲਾਕਡਾਊਨ 3 ਮਈ ਤੱਕ ਵਧਾ ਦਿੱਤਾ ਹੈ, ਤਾਂ ਕਿ ਇਸ ਨੂੰ ਜਲਦ ਤੋਂ ਜਲਦ ਕਾਬੂ ਕੀਤਾ ਜਾ ਸਕੇ।  
ਇੰਡੀਗੋ ਨੇ ਕਿਹਾ ਕਿ ਜੋ ਲੋਕ 3 ਮਈ ਤੱਕ ਯਾਤਰਾ ਰੱਦ ਹੋਣ ਕਾਰਨ ਪ੍ਰਭਾਵਿਤ ਹੋਏ ਹਨ ਉਨ੍ਹਾਂ ਦੇ ਪੈਸੇ ਪੀ. ਐੱਨ. ਆਰ. ਨੰਬਰ ਤਹਿਤ ਸੁਰੱਖਿਅਤ ਰਹਿਣਗੇ ਤੇ ਉਹ ਸਾਲ ਵਿਚ ਕਦੇ ਵੀ ਦੁਬਾਰਾ ਬੁਕਿੰਗ ਲਈ ਇਸ ਦਾ ਇਸਤੇਮਾਲ ਕਰ ਸਕਦੇ ਹਨ। ਦੱਸ ਦਈਏ ਕਿ ਕੋਰੋਨਾ ਵਾਇਰਸ ਲਾਕਡਾਊਨ ਕਾਰਨ ਸਭ ਤੋਂ ਵੱਧ ਹਵਾਬਾਜ਼ੀ ਸੈਕਟਰ ਪ੍ਰਭਾਵਿਤ ਹੋਇਆ ਹੈ। 25 ਮਾਰਚ ਤੋਂ ਦੇਸ਼ ਪੱਧਰੀ ਲਾਕਡਾਊਨ ਲੱਗਾ ਹੈ, ਜੋ ਪਹਿਲਾਂ 14 ਅਪ੍ਰੈਲ ਤੱਕ ਲਈ ਸੀ ਤੇ ਹੁਣ 3 ਮਈ 2020 ਤੱਕ ਲਈ ਵਧਾ ਦਿੱਤਾ ਗਿਆ ਹੈ। ਇਸ ਤੋਂ ਵੀ ਪਹਿਲਾਂ ਸਰਕਾਰ ਨੇ ਕੌਮਾਂਤਰੀ ਉਡਾਣਾਂ 'ਤੇ ਪਾਬੰਦੀ ਲਾ ਦਿੱਤੀ ਸੀ ਤੇ ਉਨ੍ਹਾਂ ਨੂੰ ਭਾਰਤ ਵਿਚ ਉਤਰਨ ਤੋਂ ਰੋਕ ਦਿੱਤਾ ਸੀ।


author

Sanjeev

Content Editor

Related News