ਇੰਡੀਗੋ ਦਾ ਦੂਜੀ ਤਿਮਾਹੀ ''ਚ ਘਾਟਾ ਵਧ ਕੇ 1,583.34 ਕਰੋੜ ਰੁਪਏ ਹੋਇਆ
Saturday, Nov 05, 2022 - 12:45 PM (IST)

ਨਵੀਂ ਦਿੱਲੀ—ਦੇਸ਼ ਦੀ ਸਭ ਤੋਂ ਵੱਡੀ ਏਅਰਲਾਈਨ ਇੰਡੀਗੋ ਦੀ ਮੂਲ ਕੰਪਨੀ ਇੰਟਰਗਲੋਬਲ ਐਵੀਏਸ਼ਨ ਦਾ ਚਾਲੂ ਵਿੱਤੀ ਸਾਲ ਦੀ ਦੂਜੀ ਤਿਮਾਹੀ 'ਚ ਘਾਟਾ ਵਧ ਕੇ 1,583.34 ਕਰੋੜ ਰੁਪਏ ਹੋ ਗਿਆ ਹੈ। ਖਰਚੇ ਵਧਣ ਕਾਰਨ ਘਾਟਾ ਵੀ ਵਧਿਆ ਹੈ। ਏਅਰਲਾਈਨ ਨੇ ਇਕ ਬਿਆਨ 'ਚ ਕਿਹਾ ਕਿ ਪਿਛਲੇ ਸਾਲ ਸਤੰਬਰ ਤਿਮਾਹੀ 'ਚ ਉਸ ਨੂੰ 1,435.66 ਕਰੋੜ ਰੁਪਏ ਦਾ ਘਾਟਾ ਹੋਇਆ ਸੀ।
ਸਮੀਖਿਆ ਅਧੀਨ ਤਿਮਾਹੀ 'ਚ ਕੰਪਨੀ ਦਾ ਰਾਜਸਵ ਵਧ ਕੇ 12,852.29 ਕਰੋੜ ਰੁਪਏ ਹੋ ਗਿਆ, ਜੋ ਪਿਛਲੇ ਸਾਲ ਸਮਾਨ ਤਿਮਾਹੀ 'ਚ 5,798.73 ਕਰੋੜ ਰੁਪਏ ਰਿਹਾ ਸੀ। ਇਸ ਦੇ ਨਾਲ ਹੀ ਸਤੰਬਰ ਤਿਮਾਹੀ 'ਚ ਕੰਪਨੀ ਦਾ ਖਰਚ ਵਧ ਕੇ 14,435.57 ਕਰੋੜ ਰੁਪਏ ਹੋ ਗਿਆ ਹੈ।
ਇੰਡੀਗੋ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਪੀਟਰ ਐਲਬਰਸ ਨੇ ਕਿਹਾ ਕਿ ਸਤੰਬਰ ਤਿਮਾਹੀ ਲਗਾਤਾਰ ਦੂਜੀ ਤਿਮਾਹੀ ਹੈ ਜਦੋਂ ਕੋਵਿਡ ਤੋਂ ਪਹਿਲਾਂ ਦੀ ਸਮਰੱਥਾ ਤੋਂ ਜ਼ਿਆਦਾ ਦਾ ਸੰਚਾਲਨ ਉਸ ਨੇ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਪੁਨਰ ਸੁਰਜੀਤੀ ਦੇ ਰਸਤੇ 'ਤੇ ਲਗਾਤਾਰ ਵਧ ਰਹੇ ਹਾਂ ਅਤੇ ਘਰੇਲੂ ਅਤੇ ਅੰਤਰਰਾਸ਼ਟਰੀ ਬਾਜ਼ਾਰ 'ਚ ਕਈ ਮੌਕਿਆਂ ਦੇ ਲਾਭ ਸਾਨੂੰ ਮਿਲ ਰਹੇ ਹਨ।