ਇੰਡੀਗੋ ਨੇ ਮਾਲਦੀਵ ਦੀ ਰਾਜਧਾਨੀ ਮਾਲੇ ਲਈ ਉਡਾਣ ਕੀਤੀ ਸ਼ੁਰੂ
Thursday, Sep 03, 2020 - 02:29 PM (IST)
ਨਵੀਂ ਦਿੱਲੀ— ਯਾਤਰੀਆਂ ਦੀ ਸੰਖਿਆ ਦੇ ਲਿਹਾਜ ਨਾਲ ਦੇਸ਼ ਦੀ ਸਭ ਤੋਂ ਵੱਡੀ ਏਅਰਲਾਈਨ ਇੰਡੀਗੋ ਨੇ ਕੇਰਲ ਦੇ ਕੋਚੀ ਤੋਂ ਮਾਲਦੀਵ ਦੀ ਰਾਜਧਾਨੀ ਮਾਲੇ ਲਈ ਉਡਾਣ ਸ਼ੁਰੂ ਕੀਤੀ ਹੈ।
ਏਅਰਲਾਈਨ ਨੇ ਕਿਹਾ ਕਿ ਉਸ ਨੇ ਕੋਵਿਡ-19 ਮਹਾਮਾਰੀ ਵਿਚਕਾਰ ਨਿਯਮਤ ਕੌਮਾਂਤਰੀ ਉਡਾਣਾਂ 'ਤੇ ਪਾਬੰਦੀ ਵਿਚਕਾਰ ਭਾਰਤ ਅਤੇ ਮਾਲਦੀਵ ਦਰਮਿਆਨ ਦੁਵੱਲੇ ਸਮਝੌਤਿਆਂ ਤਹਿਤ ਉਡਾਣ ਸ਼ੁਰੂ ਕੀਤੀ ਹੈ।
ਉਡਾਣ ਹਫਤੇ 'ਚ ਦੋ ਦਿਨ ਵੀਰਵਾਰ ਅਤੇ ਸ਼ਨੀਵਾਰ ਨੂੰ ਉਪਲਬਧ ਹੋਵੇਗੀ। ਇਹ ਜਹਾਜ਼ ਕੋਚੀ ਤੋਂ ਭਾਰਤੀ ਸਮੇਂ ਅਨੁਸਾਰ ਦੁਪਹਿਰ 12.10 ਵਜੇ ਰਵਾਨਾ ਹੋਵੇਗਾ, ਜਦੋਂ ਕਿ ਮਾਲੇ ਤੋਂ ਵਾਪਸੀ ਦੀ ਉਡਾਣ ਸਥਾਨਕ ਸਮੇਂ ਅਨੁਸਾਰ ਦੁਪਹਿਰ 2.10 ਵਜੇ ਰਵਾਨਾ ਹੋਵੇਗੀ।
ਪੂਰੀ ਪਾਬੰਦੀ ਤੋਂ ਬਾਅਦ ਭਾਰਤ ਨੇ ਦੁਵੱਲੇ ਸਮਝੌਤੇ ਤਹਿਤ ਪਹਿਲੀ ਵਾਰ ਦੱਖਣੀ ਏਸ਼ੀਆ ਦੇ ਕਿਸੇ ਦੇਸ਼ ਨਾਲ ਏਅਰਲਾਈਨ ਦੀ ਸ਼ੁਰੂਆਤ ਕੀਤੀ ਹੈ।