ਇੰਡੀਗੋ ਵੱਲੋਂ ਤਨਖਾਹਾਂ ''ਚ ਹੋਰ ਕਟੌਤੀ ਕੀਤੇ ਜਾਣ ਦਾ ਐਲਾਨ
Monday, Jul 27, 2020 - 06:56 PM (IST)

ਨਵੀਂ ਦਿੱਲੀ— ਦੇਸ਼ ਦੀ ਸਭ ਤੋਂ ਵੱਡੀ ਜਹਾਜ਼ ਕੰਪਨੀ ਇੰਡੀਗੋ ਨੇ ਸਤੰਬਰ 'ਚ ਤਨਖਾਹਾਂ 'ਚ 35 ਫੀਸਦੀ ਤੱਕ ਦੀ ਹੋਰ ਕਟੌਤੀ ਕਰਨ ਦੀ ਘੋਸ਼ਣਾ ਕੀਤੀ ਹੈ।
ਕੰਪਨੀ ਨੇ ਕਰਮਚਾਰੀਆਂ ਦੇ ਨਾਮ ਜਾਰੀ ਪੱਤਰ 'ਚ ਕਿਹਾ ਹੈ ਕਿ ਮਾਲੀਆ 'ਚ ਭਾਰੀ ਗਿਰਾਵਟ ਨੂੰ ਦੇਖਦੇ ਹੋਏ ਕੋਰੋਨਾ ਕਾਲ 'ਚ ਉਹ ਦੂਜੀ ਵਾਰ ਤਨਖਾਹ 'ਚ ਕਟੌਤੀ ਕਰੇਗੀ।
ਇਸ ਤੋਂ ਪਹਿਲਾਂ ਮਈ 'ਚ ਕਰਮਚਾਰੀਆਂ ਦੀ ਤਨਖਾਹ 'ਚ 5 ਤੋਂ 25 ਫੀਸਦੀ ਤੱਕ ਦੀ ਕਮੀ ਕੀਤੀ ਗਈ ਸੀ। ਲਾਗਤ ਘੱਟ ਕਰਨ ਲਈ ਕੰਪਨੀ 10 ਫੀਸਦੀ ਯਾਨੀ 2,700 ਕਰਮਚਾਰੀਆਂ ਦੀ ਛਾਂਟੀ ਕਰਨ ਦੀ ਘੋਸ਼ਣਾ ਪਹਿਲਾਂ ਹੀ ਕਰ ਚੁੱਕੀ ਹੈ। ਹੁਣ ਸਤੰਬਰ 'ਚ ਤਨਖਾਹ 'ਚ 35 ਫੀਸਦੀ ਤੱਕ ਦੀ ਹੋਰ ਕਟੌਤੀ ਹੋਵੇਗੀ। ਇੰਡੀਗੋ ਨੇ ਮਈ 'ਚ ਜਿੱਥੇ ਸਾਰੇ ਕਰਮਚਾਰੀਆਂ ਦੀ ਤਨਖਾਹ 'ਚ ਕਟੌਤੀ ਕੀਤੀ ਸੀ, ਉੱਥੇ ਹੀ ਸਤੰਬਰ 'ਚ ਹੋਣ ਵਾਲੀ ਕਟੌਤੀ 'ਚ ਏ ਅਤੇ ਬੀ ਬੈਂਡ ਦੇ ਸਭ ਤੋਂ ਘੱਟ ਤਨਖਾਹ ਪਾਉਣ ਵਾਲੇ ਕਰਮਚਾਰੀਆਂ ਨੂੰ ਇਸ ਤੋਂ ਬਾਹਰ ਰੱਖਿਆ ਗਿਆ ਹੈ। ਮੁੱਖ ਕਾਰਜਕਾਰੀ ਦੀ ਤਨਖਾਹ 'ਚ ਵੱਧ ਤੋਂ ਵੱਧ 35 ਫੀਸਦੀ ਦੀ ਕਟੌਤੀ ਕੀਤੀ ਜਾਵੇਗੀ। ਸੀਨੀਅਰ ਉਪ ਪ੍ਰਧਾਨਾਂ ਦੀ ਤਨਖਾਹ 'ਚ 30 ਫੀਸਦੀ, ਸਾਰੇ ਪਾਇਲਟਾਂ ਦੀ ਤਨਖਾਹ 'ਚ 28 ਫੀਸਦੀ ਕੀਤੀ ਜਾਵੇਗੀ।