ਚੌਥੀ ਤਿਮਾਹੀ ’ਚ GDP ਵਾਧਾ ਦਰ 1.2 ਫੀਸਦੀ ਰਹਿਣ ਦਾ ਅਨੁਮਾਨ : SBI

Wednesday, May 27, 2020 - 02:10 AM (IST)

ਚੌਥੀ ਤਿਮਾਹੀ ’ਚ GDP ਵਾਧਾ ਦਰ 1.2 ਫੀਸਦੀ ਰਹਿਣ ਦਾ ਅਨੁਮਾਨ : SBI

ਮੁੰਬਈ (ਭਾਸ਼ਾ)-ਦੇਸ਼ ਦੀ ਜੀ. ਡੀ. ਪੀ. ਵਾਧਾ ਦਰ ਦੇ ਬੀਤੇ ਵਿੱਤੀ ਸਾਲ ਦੀ ਅੰਤਿਮ ਤਿਮਾਹੀ ਦੌਰਾਨ 1.2 ਫੀਸਦੀ ਰਹਿਣ ਦਾ ਅਨੁਮਾਨ ਹੈ। ਇਕ ਰਿਪੋਰਟ ਮੁਤਾਬਕ ਕੋਰੋਨਾ ਵਾਇਰਸ ਦੇ ਕਹਿਰ ਨੂੰ ਰੋਕਣ ਲਈ ਲਾਗੂ ਦੇਸ਼ ਵਿਆਪੀ ਲਾਕਡਾਊਨ ਦੌਰਾ ਆਰਥਿਕ ਗਤੀਵਿਧੀਆਂ ਰੁਕ ਗਈਆਂ, ਜਿਸ ਦਾ ਅਸਰ ਆਰਥਿਕ ਵਾਧੇ ’ਤੇ ਹੋਇਆ।

ਐੱਸ. ਬੀ. ਆਈ. ਦੀ ਜਾਂਚ ਰਿਪੋਰਟ ਇਕੋਰੈਪ ਅਨੁਸਾਰ ਕੁਲ ਘਰੇਲੂ ਉਤਪਾਦ (ਜੀ. ਡੀ. ਪੀ.) ਵਾਧੇ ਦੇ ਪਿਛਲੇ ਵਿੱਤੀ ਸਾਲ 2019-20 ’ਚ 4.2 ਫੀਸਦੀ ਅਤੇ ਵਿੱਤੀ ਸਾਲ 2020-21 ’ਚ ਨਕਾਰਾਤਮਕ 6.8 ਫੀਸਦੀ ਰਹਿਣ ਦਾ ਅਨੁਮਾਨ ਹੈ। ਰਾਸ਼ਟਰੀ ਆਂਕੜਾ ਦਫਤਰ (ਐੱਨ. ਐੱਸ. ਓ.) 29 ਮਈ ਨੂੰ ਵਿੱਤੀ ਸਾਲ 2020 ਦੀ ਚੌਥੀ ਤਿਮਾਹੀ ਦੇ ਜੀ. ਡੀ. ਪੀ. ਵਾਧੇ ਦੇ ਅੰਕੜਿਆਂ ਦਾ ਐਲਾਨ ਕਰੇਗਾ। ਪਿਛਲੇ ਵਿੱਤੀ ਸਾਲ ਦੀ ਤੀਜੀ ਤਿਮਾਹੀ ’ਚ ਜੀ. ਡੀ. ਪੀ. ਵਾਧਾ ਦਰ ਘੱਟ ਕੇ 7 ਸਾਲ ਦੇ ਹੇਠਲੇ ਪੱਧਰ 4.7 ਫੀਸਦੀ ’ਤੇ ਆ ਗਈ ਸੀ।

ਵਿੱਤੀ ਸਾਲ 2020 ਦੀ ਪਹਿਲੀ ਅਤੇ ਦੂਜੀ ਤਿਮਾਹੀ ’ਚ ਵਾਧਾ ਦਰ ਕ੍ਰਮਵਾਰ 5.1 ਫੀਸਦੀ ਅਤੇ 5.6 ਫੀਸਦੀ ਸੀ। ਰਿਪੋਰਟ ਮੁਤਾਬਕ ਸਭ ਤੋਂ ਜ਼ਿਆਦਾ ਨੁਕਸਾਨ ਰੈੱਡ ਜ਼ੋਨ ’ਚ ਹੋਇਆ, ਜਿੱਥੇ ਦੇਸ਼ ਦੇ ਲੱਗਭੱਗ ਸਾਰੇ ਵੱਡੇ ਜ਼ਿਲੇ ਸਥਿਤ ਹਨ। ਕੁਲ ਨੁਕਸਾਨ ’ਚ ਰੈੱਡ ਜ਼ੋਨ ਅਤੇ ਆਰੇਂਜ ਜ਼ੋਨ ਦੀ ਕਰੀਬ 90 ਫੀਸਦੀ ਹਿੱਸੇਦਾਰੀ ਹੈ। ਟਾਪ 10 ਸੂਬਿਆਂ ਦੇ ਜੀ. ਡੀ. ਪੀ. ਨੁਕਸਾਨ ’ਚ 75 ਫੀਸਦੀ ਯੋਗਦਾਨ ਦਾ ਅਨੁਮਾਨ ਹੈ।


author

Karan Kumar

Content Editor

Related News