ਨੇਪਾਲ 'ਚ ਭਾਰਤੀ ਗੱਡੀਆਂ ਲਈ ਨਵੀਂ ਸਮੱਸਿਆ, ਹੁਣ ਮਿਲੇਗਾ ਸਿਰਫ਼ ਐਨੇ ਲਿਟਰ ਪੈਟਰੋਲ-ਡੀਜ਼ਲ

2/22/2021 5:32:42 PM

ਨਵੀਂ ਦਿੱਲੀ– ਨੇਪਾਲ ਤੋਂ ਪੈਟਰੋਲ ਅਤੇ ਡੀਜ਼ਲ ਦੀ ਸਮੱਗਲਿੰਗ ਰੋਕਣ ਲਈ ਨੇਪਾਲ ਆਇਲ ਨਿਗਮ ਨੇ ਬਾਰਡਰ ’ਤੇ ਸਥਿਤ ਪੈਟਰੋਲ ਪੰਪਾਂ ਨੂੰ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਇਸ ਦੇ ਮੁਤਾਬਕ ਹੁਣ ਭਾਰਤੀ ਗੱਡੀਆਂ (ਟਰੱਕਾਂ) ਵਿਚ 100 ਲਿਟਰ ਤੋਂ ਜ਼ਿਆਦਾ ਡੀਜ਼ਲ ਨਹੀਂ ਪਾਉਣਾ ਹੈ। ਇਸ ਤੋਂ ਇਲਾਵਾ ਗੈਲਨ ਜਾਂ ਕੰਟੇਨਰ ’ਚ ਡੀਜ਼ਲ/ਪੈਟਰੋਲ ’ਤੇ ਵੀ ਰੋਕ ਲਗਾਈ ਗਈ ਹੈ।

ਇਹ ਵੀ ਪੜ੍ਹੋ: ਪਤੰਜਲੀ ਵੱਲੋਂ ਲਾਂਚ 'ਕੋਰੋਨਿਲ' ਨਹੀਂ ਹੈ WHO ਤੋਂ ਸਰਟੀਫਾਈਡ, IMA ਨੇ ਸਿਹਤ ਮੰਤਰੀ ਤੋਂ ਮੰਗਿਆ ਸਪੱਸ਼ਟੀਕਰਨ

ਭਾਰਤ ’ਚ ਮੱਧ ਪ੍ਰਦੇਸ਼ ਅਤੇ ਰਾਜਸਥਾਨ ਦੇ ਕਈ ਜ਼ਿਲਿਆਂ ’ਚ ਪੈਟਰੋਲ 100 ਰੁਪਏ ਪ੍ਰਤੀ ਲਿਟਰ ’ਤੇ ਪਹੁੰਚ ਗਿਆ ਹੈ ਜਦੋਂ ਕਿ ਨੇਪਾਲ ’ਚ ਪੈਟਰੋਲ 70 ਰੁਪਏ ਪ੍ਰਤੀ ਲਿਟਰ ਵਿਕ ਰਿਹਾ ਹੈ। ਜੇ ਡੀਜ਼ਲ ਦੀ ਗੱਲ ਕਰੀਏ ਤਾਂ ਇਥੇ ਡੀਜ਼ਲ 90 ਰੁਪਏ ਨੂੰ ਪਾਰ ਕਰ ਗਿਆ ਹੈ ਜਦੋਂ ਕਿ ਨੇਪਾਲ ’ਚ 59 ਰੁਪਏ ਪ੍ਰਤੀ ਲਿਟਰ ਦੇ ਕਰੀਬ ਚੱਲ ਰਿਹਾ ਹੈ।

ਇਹ ਵੀ ਪੜ੍ਹੋ: ਪੈਟਰੋਲ-ਡੀਜ਼ਲ ਦੀਆਂ ਕੀਮਤਾਂ ’ਤੇ PM ਦੀ ਮਿਮਕਰੀ ਕਰਨਾ ਇਸ ਕਾਮੇਡੀਅਨ ਨੂੰ ਪਿਆ ਭਾਰੀ, ਹੋ ਸਕਦੈ ਕੇਸ ਦਰਜ

ਦਿਸ਼ਾ-ਨਿਰਦੇਸ਼ ’ਚ ਕਿਹਾ ਗਿਆ ਹੈ ਕਿ ਸਰਹੱਦੀ ਜ਼ਿਲਿਆਂ ਦੇ ਪੈਟਰੋਲ ਪੰਪਾਂ ਦੀ ਰੋਜ਼ਾਨਾ ਜਾਂਚ ਕੀਤੀ ਜਾਏਗੀ ਅਤੇ ਉਥੇ ਦੇਖਿਆ ਜਾਵੇ ਕਿ ਈਂਧਨ ਦੀ ਕਾਲਾਬਾਜ਼ਾਰੀ ਤਾਂ ਨਹੀਂ ਹੋ ਰਹੀ ਹੈ। ਭਾਰਤ ਵੱਲ ਜਾਣ ਵਾਲੀਆਂ ਗੱਡੀਆਂ ਦੀ ਜਾਂਚ ਵੀ ਕੀਤੀ ਜਾਏਗੀ। ਕੋਰੋਨਾ ਕਾਰਣ ਭਾਰਤ-ਨੇਪਾਲ ਸਰਹੱਦ ’ਤੇ ਗੱਡੀਆਂ ਦੀ ਆਵਾਜਾਈ ’ਤੇ ਰੋਕ ਹੈ ਪਰ ਜ਼ਰੂਰੀ ਸਾਮਾਨਾਂ ਦੀ ਸਪਲਾਈ ਲਈ ਟਰੱਕਾਂ ਨੂੰ ਸਰਹੱਦ ਦੇ ਇਸ ਪਾਰ ਤੋਂ ਉਸ ਪਾਰ ਜਾਣ ਦਿੱਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ: ਸਰਕਾਰ ਦੇ ਪਸੀਨੇ ਛੁਡਵਾਉਣ ਲਈ ਤਿਆਰ ਕਿਸਾਨ, ਗਰਮੀਆਂ ਲਈ ਇੰਝ ਹੋ ਰਹੀਆਂ ਨੇ ਤਿਆਰੀਆਂ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ। 


cherry

Content Editor cherry