ਅਮਰੀਕਾ ਅਤੇ ਚੀਨ ਤੋਂ ਬਿਹਤਰ ਹਨ ਭਾਰਤੀ ਸ਼ੇਅਰ ਬਾਜ਼ਾਰ
Monday, Feb 13, 2023 - 12:12 PM (IST)

ਨਵੀਂ ਦਿੱਲੀ (ਇੰਟ.) - ਹੀਲਿਅਸ ਕੈਪੀਟਲ ਦੇ ਫਾਊਂਡਰ ਅਤੇ ਫੰਡ ਮੈਨੇਜਰ ਸਮੀਰ ਅਰੋੜਾ ਆਉਣ ਸਮੇਂ ’ਚ ਭਾਰਤੀ ਸ਼ੇਅਰ ਬਾਜ਼ਾਰ ਦੇ ਪ੍ਰਦਰਸ਼ਨ ਨੂੰ ਲੈ ਕੇ ਬੁਲਿਸ਼ ਹਨ। ਉਨ੍ਹਾਂ ਕਿਹਾ ਕਿ ਅਮਰੀਕਾ, ਚੀਨ ਅਤੇ ਯੂਰਪੀ ਬਾਜ਼ਾਰਾਂ ਵਿਚਾਲੇ ਭਾਰਤੀ ਬਾਜ਼ਾਰ ਬਿਹਤਰ ਸਥਿਤੀ ’ਚ ਹੈ, ਜੋ ਵਿਦੇਸ਼ੀ ਨਿਵੇਸ਼ ਨੂੰ ਆਕਰਸ਼ਿਤ ਕਰ ਸਕਦਾ ਹੈ। ਅਰੋੜਾ ਨੇ ਪੀ. ਐੱਮ. ਐੱਸ. ਏ. ਆਈ. ਐੱਫ. ਵਰਲਡ ਸਮਿਟ ਐਂਡ ਐਵਾਰਡਸ 2023 ’ਚ ਕਿਹਾ ਕਿ ਪਿਛਲੇ ਸਾਲ ਤੱਕ ਭਾਰਤੀ ਇਕਵਿਟੀ ਨੇ ਬਿਹਤਰ ਪ੍ਰਦਰਸ਼ਨ ਕੀਤਾ ਹੈ। ਪਿਛਲੇ ਕੁਝ ਮਹੀਨਿਆਂ ’ਚ ਮਾੜੀ ਕਾਰਗੁਜ਼ਾਰੀ ਦਾ ਮਤਲਬ ਇਹ ਨਹੀਂ ਹੈ ਕਿ ਇਹ ਰੁਝਾਨ ਜਾਰੀ ਰਹੇਗਾ। ਉਨ੍ਹਾਂ ਅੱਗੇ ਕਿਹਾ,‘‘ਭਾਰਤੀ ਸਟਾਕ ਮਾਰਕੀਟ ਦੇ ਪ੍ਰਦਰਸ਼ਨ ਨੂੰ ਲੈ ਕੇ ਨਕਾਰਾਤਮਕ ਹੋਣ ਅਤੇ ਕਿਸੇ ਸਿੱਟੇ ’ਤੇ ਪਹੁੰਚਣ ਲਈ ਇਹ ਸਮਾਂ ਬਹੁਤ ਘਟ ਹੈ।’’
ਇਹ ਵੀ ਪੜ੍ਹੋ : ਗੈਰ-ਸੂਚੀਬੱਧ ਕੰਪਨੀਆਂ 'ਚ ਵਿਦੇਸ਼ੀ ਨਿਵੇਸ਼ 'ਤੇ IT ਵਿਭਾਗ ਲਿਆ ਸਕਦਾ ਹੈ ਨਵੇਂ ਟੈਕਸ ਨਿਯਮ
ਬਿਹਤਰ ਪ੍ਰਦਰਸ਼ਨ ਰਹੇਗਾ ਜਾਰੀ ਸਮੀਰ ਅਰੋੜਾ ਨੇ ਕਿਹਾ ਕਿ ਸਮੇਂ ਦੇ ਨਾਲ ਭਾਰਤੀ ਇਕਵਿਟੀਜ਼ ਨੇ ਵਧੀਆ ਪ੍ਰਦਰਸ਼ਨ ਕੀਤਾ ਹੈ ਅਤੇ ਉਨ੍ਹਾਂ ਦਾ ਮੰਨਣਾ ਹੈ ਕਿ ਆਉਣ ਵਾਲੇ ਸਾਲਾਂ ’ਚ ਇਹ ਪ੍ਰਦਰਸ਼ਨ ਜਾਰੀ ਰਹੇਗਾ। ਇੰਨਾ ਹੀ ਨਹੀਂ, ਜੈਫਰੀਜ਼ ’ਚ ਇਕਵਿਟੀ ਰਣਨੀਤੀ ਦੇ ਗਲੋਬਲ ਮੁਖੀ ਕ੍ਰਿਸਟੋਫਰ ਵੁੱਡ ਵੀ ਭਾਰਤੀ ਇਕਵਿਟੀ ਨੂੰ ਲੈ ਕੇ ਸਾਕਾਰਾਤਮਕ ਬਣੇ ਹੋਏ ਹਨ। ਹਾਲਾਂਕਿ, ਸਾਕਾਰਾਤਮਕ ਰੂਪ ਦੇ ਬਾਵਜੂਦ ਵੁੱਡ ਦਾ ਮੰਨਣਾ ਹੈ ਕਿ ਸਾਲ ਦੀ ਸ਼ੁਰੂਆਤ ’ਚ ਭਾਰਤੀ ਇਕਵਿਟੀ ਦੇ ਖਰਾਬ ਪ੍ਰਦਰਸ਼ਨ ਦੀ ਮੁੱਖ ਵਜ੍ਹਾ ਹਾਈ ਵੈਲਿਊਏਸ਼ਨ ਅਤੇ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (ਐੱਫ. ਪੀ. ਆਈ.) ਦੀ ਬਿਕਵਾਲੀ ਹੈ। ਵੁੱਡ ਨੇ ਆਪਣੇ ਗ੍ਰੀਡ ਐਂਡ ਫੀਅਰ ਨਿਊਜ਼ ਲੈਟਰ ’ਚ ਲਿਖਿਆ ਹੈ ਕਿ ਹਾਲਾਂਕਿ ਭਾਰਤ ’ਚ ਘਰੇਲੂ ਮੰਗ ਮਜ਼ਬੂਤ ਬਣੀ ਰਹੇਗੀ। ਸ਼ੇਅਰ ਬਾਜ਼ਾਰ ਲਈ ਚਿੰਤਾ ਦਾ ਗੱਲ ਹਾਈ ਵੈਲਿਊਏਸ਼ਨ ਬਣੀ ਹੋਈ ਹੈ। ਪੁਰਾਣੇ ਸਮੇਂ ਨੂੰ ਯਾਦ ਕਰਦੇ ਹੋਏ ਅਰੋੜਾ ਨੇ ਕਿਹਾ ਕਿ 1990 ਅਤੇ 2000 ਦਾ ਦਹਾਕੇ ਦੀ ਸ਼ੁਰੂਆਤ ਬਿਹਤਰੀਨ ਸਮਾਂ ਸੀ। 1990 ਦੇ ਦਹਾਕੇ ਵਿਚ ਉਨ੍ਹਾਂ ਨੇ 8 ਸਾਲਾਂ ’ਚ ਹਰ ਸਾਲ 30 ਫੀਸਦੀ ਰਿਟਰਨ ਜਨਰੇਟ ਕੀਤਾ ਅਤੇ ਇਸ ਮਾਮਲੇ ’ਚ ਉਨ੍ਹਾਂ ਨੇ ਮਾਰਕੀਟ ਨੂੰ ਵੀ ਪਿੱਛੇ ਛੱਡ ਦਿੱਤਾ। ਉਨ੍ਹਾਂ ਨੇ ਯਾਦ ਕਰਦੇ ਹੋਏ ਦੱਸਿਆ ਕਿ ਪਿਛਲੇ 20 ਸਾਲਾਂ ਵਿਚ ਰਿਟਰਨ ਘਟ ਕੇ 6-7 ਫੀਸਦੀ ਪ੍ਰਤੀ ਸਾਲ ਹੋ ਗਈ ਹੈ।’’
ਇਹ ਵੀ ਪੜ੍ਹੋ : ਅਡਾਨੀ ਵਿਵਾਦ ਨੂੰ ਲੈ ਸੰਸਦ ਤੋਂ ਸ਼ੇਅਰ ਬਾਜ਼ਾਰ ਤੱਕ ਉੱਠ ਰਹੇ ਸਵਾਲਾਂ ਬਾਰੇ ਵਿੱਤ ਮੰਤਰੀ ਨੇ ਸਪੱਸ਼ਟ ਕੀਤਾ ਆਪਣਾ ਪੱਖ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।