ਭਾਰਤੀ ਸ਼ੇਅਰ ਬਜ਼ਾਰ ’ਚ ਤੇਜ਼ੀ ਜਾਰੀ, ਮਿਡਕੈਪ ਅਤੇ ਸਮਾਲਕੈਪ ਫੰਡਾਂ ਨੇ ਕੀਤਾ ਸ਼ਾਨਦਾਰ ਪ੍ਰਦਰਸ਼ਨ

Wednesday, Aug 21, 2024 - 04:00 PM (IST)

ਬਿਜ਼ਨੈੱਸ ਡੈਸਕ- ਪਿਛਲੇ ਇਕ ਸਾਲ ’ਚ ਭਾਰਤੀ ਸ਼ੇਅਰ ਬਜ਼ਾਰ ’ਚ ਤੇਜ਼ੀ ਦਾ ਸਿਲਸਿਲਾ ਜਾਰੀ ਹੈ। ਸੈਂਸੇਕਸ ਅਤੇ ਨਿਫਟੀ ’ਚ ਇਸ ਦੌਰਾਨ 28 ਫੀਸਦੀ ਦੀ ਵਾਧਾ ਦੇਖਣ ਨੂੰ ਮਿਲਿਆ ਹੈ, ਜਦੋਂ ਕਿ ਮਿਡਕੈਪ ਇੰਡੈਕਸ ’ਚ 56 ਫੀਸਦੀ ਅਤੇ ਨਿਫਟੀ ਸਮਾਲਕੈਪ ਇੰਡੈਕਸ ’ਚ 59 ਫੀਸਦੀ ਦੀ ਸ਼ਾਨਦਾਰ ਤੇਜ਼ੀ ਆਈ ਹੈ। ਹਾਲਾਂਕਿ, ਜੁਲਾਈ ’ਚ ਸਿਰਫ 39 ਫੀਸਦੀ ਐਕਟਿਵ ਫੰਡਾਂ ਨੇ ਆਪਣੇ ਬੈਂਚਮਾਰਕ ਇੰਡੈਕਸ ਤੋਂ ਵੱਧ ਰਿਟਰਨ ਦੇਣ ’ਚ ਸਫਲਤਾ ਹਾਸਲ ਕੀਤੀ ਹੈ। ਬ੍ਰੋਕਰੇਜ ਫਰਮ ਪ੍ਰਭੂਦਾਸ ਲੀਲਾਧਰ ਦੀ ਰਿਪੋਰਟ ਅਨੁਸਾਰ, ਪਿਛਲੇ ਮਹੀਨੇ ਕੋਈ ਵੀ ਸਮਾਲਕੈਪ ਮਿਊਚੁਅਲ ਫੰਡ ਆਪਣੇ ਬੈਂਚਮਾਰਕ ਇੰਡੈਕਸ ਨਿਫਟੀ ਸਮਾਲਕੈਪ 250 ਟੀ.ਆਰ.ਆਈ. ਨੂੰ ਪਿੱਛੇ ਨਹੀਂ ਛੱਡ ਸਕਿਆ। ਇਸ ਦੇ ਬਰਕਸ, 58% ਲਾਰਜਕੈਪ ਫੰਡਾਂ ਨੇ ਆਪਣੇ ਬੈਂਚਮਾਰਕ ਇੰਡੈਕਸ ਨੂੰ ਆਊਟ ਪ੍ਰਫਾਰਮ ਕੀਤਾ।

ਪਿਛਲੇ ਇਕ ਸਾਲ ’ਚ, ਐਕਵੀਟੀ ਮਿਊਚੁਅਲ ਫੰਡਾਂ ਦੀਆਂ ਸਾਰੀਆਂ ਸ਼੍ਰੇਣੀਆਂ ’ਚ ਮਿਡ ਕੈਪ ਮਿਊਚੁਅਲ ਫੰਡਾਂ ਨੇ ਸਭ ਤੋਂ ਵੱਧ ਰਿਟਰਨ ਦਿੱਤਾ ਜਿਸ ਦਾ ਔਸਤ 51.36 ਫੀਸਦੀ ਰਿਹਾ। ਇਸ ਦੇ ਮੁਕਾਬਲੇ, ਲਾਰਜਕੈਪ ਫੰਡਾਂ ਨੇ ਔਸਤ 33 ਫੀਸਦੀ ਅਤੇ ਸਮਾਲਕੈਪ ਫੰਡਾਂ ਨੇ 47 ਫੀਸਦੀ ਰਿਟਰਨ ਦਿੱਤਾ। ਬੈਂਚਮਾਰਕ ਦੇ ਮੁਕਾਬਲੇ ਐਕਟਿਵ ਫੰਡਾਂ ਦੇ ਕਮਜ਼ੋਰ ਰਿਟਰਨ ਕਾਰਨ ਨਿਵੇਸ਼ਕ ਹੁਣ ਪੈਸਿਵ ਫੰਡਾਂ ਜਿਵੇਂ ਕਿ ਇੰਡੈਕਸ ਫੰਡ ਅਤੇ ਈ.ਟੀ.ਐੱਫ. ’ਚ ਵੱਧ ਨਿਵੇਸ਼ ਕਰ ਰਹੇ ਹਨ। ਇੰਡੈਕਸ ਫੰਡ ਨਿਫਟੀ 50, ਸੈਂਸੇਕਸ, ਬੈਂਕ ਨਿਫਟੀ ਵਰਗੇ ਇੰਡੈਕਸਾਂ ਦੀ ਨਕਲ ਕਰਦੇ ਹਨ ਅਤੇ ਇਸ ’ਚ ਸ਼ਾਮਲ ਕੰਪਨੀਆਂ ’ਚ ਵੈਟੇਜ ਅਨੁਸਾਰ ਨਿਵੇਸ਼ ਕਰਦੇ ਹਨ। ਇਨ੍ਹਾਂ ਦਾ ਰਿਟਰਨ ਉਸ ਇੰਡੈਕਸ ਦੇ ਬਰਾਬਰ ਹੁੰਦਾ ਹੈ ਜਿਸਨੂੰ ਇਹ ਟਰੈਕ ਕਰਦੇ ਹਨ।

ਸੈਕਟੋਰੇਲ ਅਤੇ ਥੀਮੈਟਿਕ ਫੰਡ ਰਹੇ ਸਭ ਤੋਂ ਅੱਗੇ

ਐਕਵੀਟੀ ਫੰਡਾਂ ਦੀ ਸ਼੍ਰੇਣੀ ’ਚ ਸੈਕਟੋਰੇਲ ਅਤੇ ਥੀਮੈਟਿਕ ਫੰਡ ਸਭ ਤੋਂ ਅੱਗੇ ਰਹੇ ਹਨ। ਇਨ੍ਹਾਂ ਦੀ ਏ.ਯੂ.ਐੱਮ. (ਐਸਟਿਮੇਟਿਡ ਅਸੈੱਟਸ ਅੰਡਰ ਮੈਨੇਜਮੈਂਟ) ਪਿਛਲੇ ਇਕ ਸਾਲ ’ਚ ਦੁਗਣਾ ਤੋਂ ਵੱਧ ਹੋ ਚੁੱਕੀ ਹੈ। ਸਾਰੇ ਮਿਊਚੁਅਲ ਫੰਡ ਯੋਜਨਾਵਾਂ ’ਚ ਇਸ ਸ਼੍ਰੇਣੀ ਨੂੰ ਸਭ ਤੋਂ ਵੱਧ ਖਤਰੇ ਵਾਲਾ ਸਮਝਿਆ ਜਾਂਦਾ ਹੈ। ਸੈਕਟੋਰੇਲ ਅਤੇ ਥੀਮੈਟਿਕ ਫੰਡਾਂ ਦੀ ਏ.ਯੂ.ਐੱਮ. ਜੁਲਾਈ 2023 ’ਚ ਸਿਰਫ 2 ਲੱਖ ਕਰੋੜ ਰੁਪਏ ਸੀ ਜੋ ਵੱਧ ਕੇ ਜੁਲਾਈ 2024 ਦੇ ਅੰਤ ਤੱਕ 4.21 ਲੱਖ ਕਰੋੜ ਰੁਪਏ ਹੋ ਚੁੱਕੀ ਹੈ।


Sunaina

Content Editor

Related News