ਅਮਰੀਕੀ ਡਾਲਰ ਮੁਕਾਬਲੇ ਭਾਰਤੀ ਰੁਪਇਆ 9 ਪੈਸੇ ਮਜ਼ਬੂਤ ​​ਹੋ ਕੇ ਖੁੱਲ੍ਹਿਆ

03/07/2024 11:17:22 AM

ਮੁੰਬਈ (ਭਾਸ਼ਾ) - ਵਿਦੇਸ਼ਾਂ ਵਿਚ ਅਮਰੀਕੀ ਮੁਦਰਾ ਦੀ ਕਮਜ਼ੋਰੀ ਅਤੇ ਵਿਦੇਸ਼ੀ ਪੂੰਜੀ ਦੇ ਪ੍ਰਵਾਹ ਕਾਰਨ ਵੀਰਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿਚ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ ਨੌ ਪੈਸੇ ਮਜ਼ਬੂਤ ​​ਹੋ ਕੇ 82.74 ਦੇ ਪੱਧਰ 'ਤੇ ਪਹੁੰਚ ਗਿਆ। ਵਿਦੇਸ਼ੀ ਮੁਦਰਾ ਕਾਰੋਬਾਰੀਆਂ ਨੇ ਕਿਹਾ ਕਿ ਰੁਪਏ ਨੂੰ ਘਰੇਲੂ ਸ਼ੇਅਰ ਬਾਜ਼ਾਰਾਂ 'ਚ ਤੇਜ਼ੀ ਨਾਲ ਵੀ ਸਮਰਥਨ ਮਿਲਿਆ ਹੈ।

ਇਹ ਵੀ ਪੜ੍ਹੋ :    ਹੁਣ ਟਰੇਨ 'ਚ ਵੀ Swiggy ਤੋਂ ਕਰ ਸਕਦੇ ਹੋ ਆਰਡਰ , ਮਿਲੇਗਾ ਤਾਜ਼ਾ ਭੋਜਨ, ਜਾਣੋ ਪੂਰੀ ਜਾਣਕਾਰੀ

ਪਰ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਉਤਰਾਅ-ਚੜ੍ਹਾਅ ਨੇ ਇਸ ਨੂੰ ਸੀਮਤ ਕਰ ਦਿੱਤਾ। ਅੰਤਰ-ਬੈਂਕ ਵਿਦੇਸ਼ੀ ਮੁਦਰਾ ਬਾਜ਼ਾਰ ਵਿਚ, ਰੁਪਿਆ ਡਾਲਰ ਦੇ ਮੁਕਾਬਲੇ 82.82 'ਤੇ ਖੁੱਲ੍ਹਿਆ ਅਤੇ ਕੁਝ ਹੀ ਸਮੇਂ ਵਿਚ ਮਜ਼ਬੂਤ ​​ਹੋ ਕੇ 82.74 'ਤੇ ਪਹੁੰਚ ਗਿਆ। ਇਸ ਤਰ੍ਹਾਂ ਰੁਪਿਆ ਪਿਛਲੇ ਬੰਦ ਦੇ ਮੁਕਾਬਲੇ ਨੌ ਪੈਸੇ ਮਜ਼ਬੂਤ ​​ਹੋਇਆ। ਬੁੱਧਵਾਰ ਨੂੰ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ ਸੱਤ ਪੈਸੇ ਵਧ ਕੇ 82.83 'ਤੇ ਬੰਦ ਹੋਇਆ ਸੀ।

ਇਹ ਵੀ ਪੜ੍ਹੋ :     Gold-Silver price : ਸੋਨੇ ਦੀ ਕੀਮਤ ਪਹੁੰਚੀ ਹੁਣ ਤੱਕ ਦੇ ਨਵੇਂ ਉੱਚੇ ਪੱਧਰ ਦੇ ਨੇੜੇ, ਚਾਂਦੀ ਵੀ ਹੋਈ ਮਹਿੰਗੀ

ਇਸ ਦੌਰਾਨ ਦੁਨੀਆ ਦੀਆਂ ਛੇ ਪ੍ਰਮੁੱਖ ਮੁਦਰਾਵਾਂ ਦੇ ਮੁਕਾਬਲੇ ਡਾਲਰ ਦੀ ਮਜ਼ਬੂਤੀ ਨੂੰ ਮਾਪਣ ਵਾਲਾ ਡਾਲਰ ਸੂਚਕ ਅੰਕ 0.07 ਫੀਸਦੀ ਡਿੱਗ ਕੇ 103.24 'ਤੇ ਆ ਗਿਆ। ਅੰਤਰਰਾਸ਼ਟਰੀ ਤੇਲ ਬੈਂਚਮਾਰਕ ਬ੍ਰੈਂਟ ਕਰੂਡ 0.13 ਫੀਸਦੀ ਡਿੱਗ ਕੇ 82.85 ਡਾਲਰ ਪ੍ਰਤੀ ਬੈਰਲ 'ਤੇ ਆ ਗਿਆ। ਸ਼ੇਅਰ ਬਾਜ਼ਾਰ ਦੇ ਅੰਕੜਿਆਂ ਮੁਤਾਬਕ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (ਐੱਫ.ਆਈ.ਆਈ.) ਨੇ ਬੁੱਧਵਾਰ ਨੂੰ 2,766.75 ਕਰੋੜ ਰੁਪਏ ਦੇ ਸ਼ੇਅਰਾਂ ਦੀ ਸ਼ੁੱਧ ਖਰੀਦਦਾਰੀ ਕੀਤੀ। ਬੁੱਧਵਾਰ ਨੂੰ ਸੈਂਸੈਕਸ 408.86 ਅੰਕ ਚੜ੍ਹ ਕੇ 74,085.99 'ਤੇ ਅਤੇ ਨਿਫਟੀ 117.75 ਅੰਕ ਚੜ੍ਹ ਕੇ 22,474.05 ਦੇ ਨਵੇਂ ਸਿਖਰ 'ਤੇ ਬੰਦ ਹੋਇਆ।

ਇਹ ਵੀ ਪੜ੍ਹੋ :    ਕਾਰੋਬਾਰ ਦੀ ਦੁਨੀਆ ਵਿਚ ਚਲਦਾ ਹੈ ਇਨ੍ਹਾਂ ਔਰਤਾਂ ਦਾ ਨਾਂ, ਆਪਣੇ ਦਮ 'ਤੇ ਬਣਾਈ ਖ਼ਾਸ ਪਛਾਣ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


Harinder Kaur

Content Editor

Related News