ਚੰਗੀਆਂ ਅਤੇ ਖਰਾਬ ਟਰੇਨਾਂ ਦੀ ਲਿਸਟ ਜਾਰੀ ਕਰੇਗੀ ਭਾਰਤੀ ਰੇਲਵੇ
Saturday, Dec 09, 2017 - 02:23 PM (IST)

ਨਵੀਂ ਦਿੱਲੀ—ਯਾਤਰੀਆਂ ਨੂੰ ਚੰਗੀ ਸੁਵਿਧਾ ਦੇਣ ਲਈ ਭਾਰਤੀ ਰੇਲਵੇ ਜਲਦ ਆਪਣੀ ਸਭ ਤੋਂ ਖਰਾਬ ਅਤੇ ਸਭ ਤੋਂ ਚੰਗੇ ਪ੍ਰਦਰਸ਼ਨ ਵਾਲੀਆਂ ਰੇਲਗੱਡੀਆਂ ਅਤੇ ਰੇਲਵੇ ਖੇਤਰਾਂ ਦੀ ਲਿਸਟ ਜਾਰੀ ਕਰੇਗਾ। ਰੇਲਵੇ ਦੀ ਇਸ ਕੋਸ਼ਿਸ਼ ਦਾ ਮਕਸਦ ਸੰਗਠਨ 'ਚ ਮੁਕਾਬਲੇ ਨੂੰ ਵਧਾਵਾ ਦੇ ਕੇ ਸੇਵਾਵਾਂ ਦੇ ਪੱਧਰ 'ਚ ਸੁਧਾਰ ਲਿਆਉਣਾ ਹੈ। ਇਸ ਅਭਿਆਨ ਦੇ ਤਹਿਤ ਰੇਲਗੱਡੀਆਂ ਦੇ ਪਟੜੀ ਤੋਂ ਉਤਰਨ ਅਤੇ ਦੂਸਰੀਆਂ ਘਟਨਾਵਾਂ 'ਚ ਘੱਟੋਂ ਘੱਟ 50 ਫੀਸਦੀ ਦੀ ਕਮੀ ਲਿਆਉਣਾ ਹੈ।
ਭਾਰਤੀ ਰੇਲ 17 ਰੇਲਵੇ ਖੇਤਰਾਂ 'ਚ ਵੰਡਿਆ ਹੈ ਅਤੇ ਇਨ੍ਹਾਂ ਰੇਲਵੇ ਖੇਤਰਾਂ ਨੂੰ ਉਪ-ਖੇਤਰਾਂ 'ਚ ਵੰਡਿਆ ਗਿਆ ਹੈ। ਭਾਰਤੀ ਰੇਲ ਨੇ ਯਾਤਰੀਆਂ ਲਈ ਇਕ ਮੋਬਾਇਲ ਐਪਲੀਕੇਸ਼ਨ ਤਿਆਰ ਕਰਨ ਦੀ ਯੋਜਨਾ ਬਣਾਈ ਹੈ ਜਿਸ 'ਚ ਇਨ੍ਹਾਂ ਰੇਲਗੱਡੀਆਂ ਅਤੇ ਰੇਲਵੇ ਖੇਤਰਾਂ ਦੀ ਜਾਣਕਾਰੀ ਹੋਵੇਗੀ। ਇਸ ਸੂਚੀ ਨੂੰ ਨਿਯਮਿਤ ਰੂਪ ਨਾਲ ਅਪਡੇਟ ਕੀਤਾ ਜਾਵੇਗਾ। ਭਾਰਤੀ ਰੇਲ ਦੀਆਂ ਪਟੜੀਆਂ ਦੀ ਸੁਰੱਖਿਆ ਅਤੇ ਉਨ੍ਹਾਂ ਦੀ ਮੁੰਰਮਤ 'ਤੇ ਖਾਸ ਧਿਆਨ ਅਤੇ ਉਸਦੇ ਕੰਮਕਾਜ 'ਤੇ ਬੁਰਾ ਅਸਰ ਹੋਇਆ ਹੈ। ਰੇਲ ਮੰਤਰੀ ਪੀਊਸ਼ ਗੋਇਲ ਨੇ ਰੇਲ ਅਧਿਕਾਰੀਆਂ ਨੂੰ ਮੁਰੰਮਤ ਅਤੇ ਰਖ ਰਖਾਵ ਦਾ ਕੰਮ ਜਲਦ ਤੋਂ ਜਲਦ ਕਰਵਾਉਣ ਅਤੇ ਰੇਲਗੱਡੀਆਂ ਦੇ ਸਮੇਂ ਦੀ ਪਾਬੰਦੀ ਨੂੰ ਘੱਟ ਤੋ ਘੱਟ 95 ਫੀਸਦੀ ਦੇ ਪੱਧਰ 'ਤੇ ਲਿਆਉਣ ਦੇ ਲਈ ਕਿਹਾ ਹੈ।