ਸਰਕਾਰ ਨੇ ਇੰਡੀਅਨ ਓਵਰਸੀਜ਼ ਬੈਂਕ ''ਚ ਪਾਈ 4,360 ਕਰੋੜ ਰੁਪਏ ਦੀ ਪੂੰਜੀ

12/27/2019 4:42:07 PM

ਨਵੀਂ ਦਿੱਲੀ—ਜਨਤਕ ਖੇਤਰ ਦੇ ਇੰਡੀਅਨ ਓਵਰਸੀਜ਼ ਬੈਂਕ (ਆਈ.ਓ.ਬੀ.) ਨੂੰ ਰੈਗੂਲੇਟਰੀ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਸਰਕਾਰ ਤੋਂ ਚਾਲੂ ਵਿੱਤੀ ਸਾਲ 'ਚ 4,360 ਕਰੋੜ ਰੁਪਏ ਦੀ ਪੂੰਜੀ ਮਿਲੀ ਹੈ। ਆਈ.ਓ.ਬੀ. ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਵਿੱਤ ਮੰਤਰਾਲੇ ਨੇ ਅਗਸਤ ਮਹੀਨੇ 'ਚ ਬੈਂਕ 'ਚ 3,800 ਕਰੋੜ ਰੁਪਏ ਦੀ ਪੂੰਜੀ ਪਾਉਣ ਦੀ ਘੋਸ਼ਣਾ ਕੀਤੀ ਸੀ। ਇਸ 'ਚ ਹੁਣ ਤੱਕ 560 ਕਰੋੜ ਰੁਪਏ ਦਾ ਵਾਧਾ ਕੀਤਾ ਗਿਆ ਹੈ।
ਆਈ.ਓ.ਬੀ. ਨੇ ਬੰਬਈ ਸ਼ੇਅਰ ਬਾਜ਼ਾਰ ਨੂੰ ਦਿੱਤੀ ਸੂਚਨਾ 'ਚ ਕਿਹਾ ਗਿਆ ਕਿ ਬੈਂਕ ਨੂੰ 25 ਦਸੰਬਰ 2019 ਦੀ ਤਾਰੀਕ ਦਾ ਪੱਤਰ ਮਿਲਿਆ ਹੈ। ਇਸ 'ਚ ਕੇਂਦਰ ਸਰਕਾਰ ਦੀ ਹਿੱਸੇਦਾਰੀ ਦੇ ਰੂਪ 'ਚ 4,360 ਕਰੋੜ ਰੁਪਏ ਜਾਰੀ ਕੀਤੇ ਜਾਣ ਦੇ ਬਾਰੇ 'ਚ ਜਾਣਕਾਰੀ ਦਿੱਤੀ ਗਈ ਹੈ। ਬੈਂਕ ਨੇ ਸਰਕਾਰ ਦੇ ਇਸ ਨਿਵੇਸ਼ ਦੇ ਬਦਲੇ ਤਰਜ਼ੀਹੀ ਆਧਾਰ 'ਤੇ ਇਕਵਿਟੀ ਸ਼ੇਅਰ ਜਾਰੀ ਕੀਤਾ ਹੈ। ਇਸ ਦੇ ਇਲਾਵਾ ਸਰਕਾਰ ਨੇ ਯੂਕੋ ਬੈਂਕ 'ਚ 2,142 ਕਰੋੜ ਰੁਪਏ ਪਾਉਣ ਦੀ ਮਨਜ਼ੂਰੀ ਦਿੱਤੀ ਹੈ। ਇਸ ਦੀ ਘੋਸ਼ਣਾ ਇਸ ਸਾਲ ਅਗਸਤ 'ਚ ਕੀਤੀ ਗਈ ਸੀ।
ਦੋਵੇਂ ਬੈਂਕ ਰਿਜ਼ਰਵ ਬੈਂਕ ਦੀ ਤੁਰੰਤ ਹਾਂ-ਪੱਖੀ ਕਾਰਵਾਈ (ਪੀ.ਸੀ.ਏ.) ਦੇ ਦਾਇਰੇ 'ਚ ਹੈ। ਆਈ.ਓ.ਬੀ. ਨੂੰ 30 ਦਸੰਬਰ 2019 ਨੂੰ ਖਤਮ ਤਿਮਾਹੀ 'ਚ 2,253.64 ਕਰੋੜ ਰੁਪਏ ਦਾ ਸ਼ੁੱਧ ਘਾਟਾ ਹੋਇਆ ਹੈ। ਇਸ ਤੋਂ ਪਹਿਲਾਂ ਵਿੱਤੀ ਸਾਲ 2018-19 ਦੀ ਇਸ ਤਿਮਾਹੀ 'ਚ ਬੈਂਕ ਨੂੰ 487.26 ਕਰੋੜ ਰੁਪਏ ਦਾ ਨੁਕਸਾਨ ਹੋਇਆ ਸੀ।


Aarti dhillon

Content Editor

Related News