ਭਾਰਤੀ ਮੂਲ ਦੇ ਅਰਵਿੰਦ ਕ੍ਰਿਸ਼ਣਾ ਹੋਣਗੇ IBM ਦੇ ਅਗਲੇ CEO, 6 ਅਪ੍ਰੈਲ ਨੂੰ ਸੰਭਾਲਣਗੇ ਅਹੁਦਾ
Friday, Jan 31, 2020 - 01:29 PM (IST)

ਨਵੀਂ ਦਿੱਲੀ — ਅਮਰੀਕਾ ਦੀ ਆਈ.ਟੀ. ਕੰਪਨੀ ਇੰਟਰਨੈਸ਼ਨਲ ਬਿਜ਼ਨੈੱਸ ਮਸ਼ੀਨਸ(IBM) ਨੇ ਭਾਰਤੀ ਮੂਲ ਦੇ ਅਰਵਿੰਦ ਕ੍ਰਿਸ਼ਣਾ(57) ਨੂੰ ਨਵਾਂ CEO ਨਿਯੁਕਤ ਕੀਤਾ ਹੈ। ਉਹ ਗਿਨੀ ਰੋਮੇਟੀ(62) ਦੀ ਥਾਂ ਲੈਣਗੇ। ਰੋਮੇਟੀ ਪਿਛਲੇ 40 ਸਾਲ ਤੱਕ ਕੰਪਨੀ ਨੂੰ ਸੇਵਾਵਾਂ ਦੇਣ ਤੋਂ ਬਾਅਦ ਇਸ ਸਾਲ ਦੇ ਆਖਿਰ ਤੱਕ ਰਿਟਾਇਰ ਹੋਣਗੇ। CEO ਦੇ ਤੌਰ 'ਤੇ ਅਰਵਿੰਦ ਕ੍ਰਿਸ਼ਣਾ 6 ਅਪ੍ਰੈਲ ਤੋਂ ਆਪਣਾ ਅਹੁਦਾ ਸੰਭਾਲਣਗੇ। IBM ਦੀ ਕੁੱਲ ਮਾਰਕਿਟ ਕੈਪ 12,588 ਕਰੋੜ ਡਾਲਰ(ਕਰੀਬ 8.93 ਲੱਖ ਕਰੋੜ ਰੁਪਏ) ਹੈ।
ਅਰਵਿੰਦ ਇਸ ਸਮੇਂ ਆਈ.ਬੀ.ਐਮ. ਵਿਖੇ ਕਲਾਉਡ ਐਂਡ ਕਾਗਨੀਟਿਵ ਸਾੱਫਟਵੇਅਰ ਲਈ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਦੇ ਅਹੁਦੇ 'ਤੇ ਹਨ।ਉਨ੍ਹਾਂÎ ਦੀਆਂ ਮੌਜੂਦਾ ਜ਼ਿੰਮੇਵਾਰੀਆਂ ਵਿਚ ਆਈ.ਬੀ.ਐਮ. ਕਲਾਉਡ, ਆਈ.ਬੀ.ਐਮ. ਸੁਰੱਖਿਆ ਅਤੇ ਕਾਗਨੀਟਿਵ ਐਪਲੀਕੇਸ਼ਨ ਬਿਜਨੈੱਸ ਅਤੇ ਆਈ.ਬੀ.ਐਮ. ਰਿਸਰਚ ਸ਼ਾਮਲ ਹਨ। ਅਰਵਿੰਦ ਆਈ.ਬੀ.ਐਮ. ਸਿਸਟਮਸ ਅਤੇ ਟੈਕਨੋਲੋਜੀ ਗਰੁੱਪ ਦੇ ਡਵੈਲਪਮੈਂਟ ਅਤੇ ਮੈਨੁਫੈਕਚਰਿੰਗ ਆਰਗਨਾਈਜ਼ੇਸ਼ਨ ਦੇ ਜਨਰਲ ਮੈਨੇਜਰ ਵੀ ਰਹਿ ਚੁੱਕੇ ਹਨ। ਉਹ 1990 ਵਿਚ ਆਈ.ਬੀ.ਐਮ. ਨਾਲ ਜੁੜੇ ਸਨ। ਉਨ੍ਹਾਂ ਨੇ ਆਈ.ਆਈ.ਟੀ. ਕਾਨਪੁਰ ਤੋਂ ਪੜ੍ਹਾਈ ਕੀਤੀ ਹੈ। ਉਨ੍ਹਾਂ ਨੇ ਇਲੀਨੋਇਸ ਯੂਨੀਵਰਸਿਟੀ ਤੋਂ ਇਲੈਕਟ੍ਰਿਕਲ ਇੰਜੀਨੀਅਰਿੰਗ 'ਚ ਪੀ.ਐਚ.ਡੀ. ਕੀਤੀ ਹੈ।
IBM ਦੇ ਅਗਲੇ ਦੌਰ ਲਈ ਅਰਵਿੰਦ ਬਿਹਤਰ ਸੀ.ਈ.ਓ. : ਰੋਮੇਟੀ
ਅਰਵਿੰਦ ਨੇ ਕਿਹਾ, 'ਮੈਂ ਆਈ.ਬੀ.ਐਮ. ਦੇ ਅਗਲੇ ਸੀ.ਈ.ਓ. ਚੁਣੇ ਜਾਣ 'ਤੇ ਖੁਸ਼ ਹਾਂ। ਮੇਰੇ 'ਤੇ ਵਿਸ਼ਵਾਸ ਜ਼ਾਹਰ ਕਰਨ ਲਈ ਗਿੰਨੀ ਰੋਮੇਟੀ ਅਤੇ ਬੋਰਡ ਦੀ ਪ੍ਰਸ਼ੰਸਾ ਕਰਦਾ ਹਾਂ।' ਅਰਵਿੰਦ ਕ੍ਰਿਸ਼ਨਾ ਦੀ ਨਿਯੁਕਤੀ ਨੂੰ ਲੈ ਕੇ ਗਿੰਨੀ ਰੋਮਟੀ ਨੇ ਕਿਹਾ, 'ਅਰਵਿੰਦ ਕ੍ਰਿਸ਼ਣਾ ਆਈ.ਬੀ.ਐਮ. ਦੇ ਅਗਲੇ ਦੌਰ ਲਈ ਬਿਹਤਰ ਸੀ.ਈ.ਓ. ਹਨ। ਉਹ ਇਕ ਬਹੁਤ ਵਧੀਆ ਟੈਕਨੋਲੋਜਿਸਟ ਹਨ ਜਿਨ੍ਹਾਂ ਨੇ ਆਰਟੀਫਿਸ਼ਲ ਇੰਟੈਲੀਜੈਂਸ, ਕਲਾਉਡ, ਕੁਵਾਂਟਮ ਕੰਪਿਊਟਿੰਗ ਅਤੇ ਬਲਾਕਚੇਨ ਵਰਗੀਆਂ ਸਾਡੀਆਂ ਅਹਿਮ ਤਕਨੀਕਾਂ ਨੂੰ ਵਿਕਸਿਤ ਕੀਤਾ।'