ਇੰਡੀਅਨ ਆਇਲ ਮੁਨਾਫੇ ’ਚ ਪਰਤੀ, 21,762 ਕਰੋੜ ਦਾ ਲਾਭ ਕਮਾਇਆ
Wednesday, May 19, 2021 - 11:17 PM (IST)
ਨਵੀਂ ਦਿੱਲੀ (ਯੂ. ਐੱਨ. ਆਈ.)–ਦੇਸ਼ ਦੀ ਸਭ ਤੋਂ ਵੱਡੀ ਤੇਲ ਮਾਰਕੀਟਿੰਗ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਨੂੰ ਏਕੀਕ੍ਰਿਤ ਆਧਾਰ ’ਤੇ ਵਿੱਤੀ ਸਾਲ 2020-21 ’ਚ 21,762.22 ਕਰੋੜ ਰੁਪਏ ਦਾ ਸ਼ੁੱਧ ਲਾਭ ਹੋਇਆ ਹੈ। ਇਸ ਤੋਂ ਪਹਿਲਾਂ ਵਿੱਤੀ ਸਾਲ 2019-20 ’ਚ ਉਸ ਨੂੰ 1,876.32 ਕਰੋੜ ਰੁਪਏ ਦਾ ਨੁਕਸਾਨ ਹੋਇਆ ਸੀ। ਕੰਪਨੀ ਦੇ ਬੋਰਡ ਆਫ ਡਾਇਰੈਕਟਰ ਦੀ ਅੱਜ ਬੁੱਧਵਾਰ ਨੂੰ ਹੋਈ ਬੈਠਕ ’ਚ ਵਿੱਤੀ ਨਤੀਜਿਆਂ ਨੂੰ ਮਨਜ਼ੂਰੀ ਦਿੱਤੀ ਗਈ। ਇਸ ’ਚ ਦੱਸਿਆ ਗਿਆ ਕਿ ਪਿਛਲੇ ਵਿੱਤੀ ਸਾਲ ਦੀ ਚੌਥੀ ਤਿਮਾਹੀ ’ਚ ਕੰਪਨੀ ਦਾ ਏਕੀਕ੍ਰਿਤ ਸ਼ੁੱਧ ਲਾਭ 9,144.90 ਕਰੋੜ ਰੁਪਏ ਰਿਹਾ। ਇਸ ਤੋਂ ਪਹਿਲਾਂ ਵਿੱਤੀ ਸਾਲ 2019-20 ਦੀ ਅੰਤਿਮ ਤਿਮਾਹੀ ’ਚ ਉਸ ਨੂੰ 8,565.54 ਕਰੋੜ ਰੁਪਏ ਦਾ ਨੁਕਸਾਨ ਹੋਇਆ ਸੀ।
ਇਹ ਵੀ ਪੜ੍ਹੋ-ਲੈਬਨਾਨ ਤੋਂ ਇਜ਼ਰਾਈਲ ਵੱਲ ਕਈ ਰਾਕੇਟ ਦਾਗੇ ਗਏ : ਅਧਿਕਾਰੀ
ਬੋਰਡ ਆਫ ਡਾਇਰੈਕਟੋਰੇਟ ਨੇ ਪ੍ਰਤੀ ਸ਼ੇਅਰ 1.50 ਰੁਪਏ ਦੇ ਅੰਤਿਮ ਲਾਭ ਦੀ ਵੀ ਮਨਜ਼ੂਰੀ ਦਿੱਤੀ ਹੈ। ਇਸ ਤਰ੍ਹਾਂ ਪਿਛਲੇ ਵਿੱਤੀ ਸਾਲ ਦਾ ਕੁਲ ਲਾਭ ਅੰਸ਼ 12 ਰੁਪਏ ਪ੍ਰਤੀ ਸ਼ੇਅਰ ਜਾਂ 120 ਫੀਸਦੀ ਰਿਹਾ। ਬੀਤੀ 31 ਮਾਰਚ ਨੂੰ ਸਮਾਪਤ ਵਿੱਤੀ ਸਾਲ ’ਚ ਕੰਪਨੀ ਦੀ ਆਮਦਨ ਘੱਟ ਹੋਈ। ਉਸ ਦੀ ਕੁਲ ਏਕੀਕ੍ਰਿਤ ਆਮਦਨ 5,78,763.32 ਕਰੋੜ ਰੁਪਏ ਤੋਂ ਘੱਟ ਹੋ ਕੇ 5,23,736.38 ਕਰੋੜ ਰੁਪਏ ਰਹਿ ਗਈ। ਇਸ ਦੇ ਨਾਲ ਹੀ ਖਰਚੇ ’ਚ ਭਾਰੀ ਕਮੀ ਕਾਰਨ ਕੰਪਨੀ ਮੁਨਾਫਾ ਕਮਾਉਣ ’ਚ ਸਫਲ ਰਹੀ। ਕੱਚੇ ਮਾਲ ਦੀ ਲਾਗਤ ਇਕ-ਤਿਹਾਈ ਤੋਂ ਵੀ ਘੱਟ ਰਹਿਣ ਨਾਲ ਕੁਲ ਖਰਚਾ 4,94,182.38 ਕਰੋੜ ਰੁਪਏ ਰਹੀ। ਵਿੱਤੀ ਸਾਲ 2019-20 ’ਚ 5,76,001.78 ਕਰੋੜ ਰੁਪਏ ਰਹੀ ਸੀ।
ਇਹ ਵੀ ਪੜ੍ਹੋ-ਮਿਸਰ ਨੇ ਗਾਜ਼ਾ ਦੇ ਮੁੜ ਨਿਰਮਾਣ ਕਾਰਜਾਂ ਲਈ 50 ਕਰੋੜ ਡਾਲਰ ਦੀ ਸਹਾਇਤਾ ਦੇਣ ਦਾ ਕੀਤਾ ਐਲਾਨ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।