ਪਹਿਲਾਂ ਤੋਂ ਜ਼ਿਆਦਾ ਮਜ਼ਬੂਤ ਹੋਏ ਭਾਰਤੀ ਬਾਜ਼ਾਰ, ਅਡਾਨੀ ਮਾਮਲੇ ਦਾ ਕੋਈ ਅਸਰ ਨਹੀਂ
Tuesday, Mar 14, 2023 - 12:01 PM (IST)
ਬਿਜ਼ਨੈੱਸ ਡੈਸਕ- ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਦੀ ਮੌਦਰਿਕ ਨੀਤੀ ਕਮੇਟੀ (ਐੱਮ.ਪੀ.ਸੀ.) ਦੀ ਮੈਂਬਰ ਆਸ਼ਿਮਾ ਗੋਇਲ ਨੇ ਕਿਹਾ ਕਿ ਭਾਰਤੀ ਬਾਜ਼ਾਰ ਪਹਿਲਾਂ ਤੋਂ ਮਜ਼ਬੂਤ ਹੋਏ ਹਨ ਅਤੇ ਉਨ੍ਹਾਂ 'ਚ ਵਿਭਿੰਨਤਾ ਆਈ ਹੈ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਬਾਜ਼ਾਰਾਂ ਨੇ ਅਡਾਨੀ ਦੇ ਮੁੱਦੇ ਨੂੰ ਬਹੁਤ ਸਹਿਜਤਾ ਨਾਲ ਸੰਭਾਲ ਲਿਆ ਹੈ ਅਤੇ ਇਨ੍ਹਾਂ 'ਤੇ ਕੋਈ ਖਤਰਾ ਨਹੀਂ ਹੈ। ਗੋਇਲ ਨੇ ਕਿਹਾ ਕਿ ਭਾਰਤ 'ਚ ਰੈਗੂਲੇਟਰਾਂ ਨੇ ਕੰਪਨੀ ਸੰਚਾਲਨ ਵਿਵਸਥਾ ਨੂੰ ਸਖ਼ਤ ਕੀਤਾ ਹੈ ਅਤੇ ਗਲਤ ਕੰਮਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- ਸਾਰੇ ਖਾਣ ਵਾਲੇ ਤੇਲ ਤਿਲਹਨਾਂ ਦੀਆਂ ਕੀਮਤਾਂ 'ਚ ਆਈ ਗਿਰਾਵਟ
ਹਿੰਡਨਬਰਗ ਦੇ ਦੋਸ਼ਾਂ ਤੋਂ ਬਾਅਦ ਕਾਰਪੋਰੇਟ ਘਰਾਣਿਆਂ ਦੀਆਂ ਕੰਪਨੀਆਂ 'ਤੇ ਨਜ਼ਰ ਵਧਾਉਣ ਦੇ ਸੰਬੰਧ 'ਚ ਪੁੱਛੇ ਜਾਣ 'ਤੇ ਗੋਇਲ ਨੇ ਕਿਹਾ ਕਿ ਸਰਕਾਰ ਨੂੰ ਵਿਅਕਤੀਗਤ ਗਰੁੱਪ ਨੂੰ ਲੈ ਕੇ ਚਿੰਤਾ ਨਹੀਂ ਹੈ...ਭਾਰਤੀ ਬਾਜ਼ਾਰ ਮਜ਼ਬੂਤ ਹੋਇਆ ਹੈ ਅਤੇ ਹੁਣ ਉਸ 'ਚ ਜ਼ਿਆਦਾ ਵਿਭਿੰਨਤਾ ਆ ਗਈ ਹੈ। ਅਡਾਨੀ ਮਾਮਲੇ ਦਾ ਇਨ੍ਹਾਂ 'ਤੇ ਕੋਈ ਖ਼ਾਸ ਅਸਰ ਨਹੀਂ ਪਿਆ।
ਇਹ ਵੀ ਪੜ੍ਹੋ- ਮਹਿੰਗਾਈ ਦੇ ਮੋਰਚੇ 'ਤੇ ਮਾਮੂਲੀ ਰਾਹਤ, 6.44 ਫ਼ੀਸਦੀ 'ਤੇ ਆਈ ਪ੍ਰਚੂਨ ਮਹਿੰਗਾਈ
ਅਮਰੀਕੀ ਵਿੱਤੀ ਸੋਧ ਅਤੇ ਨਿਵੇਸ਼ ਕੰਪਨੀ ਹਿੰਡਨਬਰਗ ਰਿਸਰਚ ਨੇ 24 ਜਨਵਰੀ ਨੂੰ ਇਕ ਰਿਪੋਰਟ ਜਾਰੀ ਕਰਕੇ ਅਡਾਨੀ ਗਰੁੱਪ ਦੀ ਧੋਖਾਧੜੀ ਦਾ ਦੋਸ਼ ਲਗਾਇਆ ਸੀ। ਹਾਲਾਂਕਿ ਗਰੁੱਪ ਨੇ ਇਨ੍ਹਾਂ ਦੋਸ਼ਾਂ ਨੂੰ ਆਧਾਰਹੀਨ ਦੱਸਦੇ ਹੋਏ ਸਿਰੇ ਤੋਂ ਰੱਦ ਕਰ ਦਿੱਤਾ ਸੀ। ਗੋਇਲ ਨੇ ਕਿਹਾ ਕਿ ਬਾਜ਼ਾਰ 'ਤੇ ਕੋਈ ਸੰਕਟ ਨਹੀਂ ਹੈ। ਅਡਾਨੀ ਗਰੁੱਪ ਦੇ ਸ਼ੇਅਰ ਵੀ ਚੜ੍ਹ ਰਹੇ ਹਨ।
ਇਹ ਵੀ ਪੜ੍ਹੋ- ਅਮਰੀਕਾ 'ਚ ਵੱਡਾ ਬੈਂਕਿੰਗ ਸੰਕਟ! 'ਸਿਲੀਕਾਨ ਵੈਲੀ ਬੈਂਕ' 'ਤੇ ਲੱਗਾ ਤਾਲਾ, ਭਾਰਤ ਦੀ ਵਧੀ ਚਿੰਤਾ
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।