ਭਾਰਤੀ ਬਾਜ਼ਾਰ ਕਮਜ਼ੋਰੀ ਦੇ ਨਾਲ ਖੁੱਲ੍ਹਿਆ, ਸੈਂਸੈਕਸ 400 ਅੰਕ ਫਿਸਲਿਆ
Wednesday, Sep 07, 2022 - 10:44 AM (IST)
ਨਵੀਂ ਦਿੱਲੀ- ਹਫ਼ਤੇ ਦੇ ਤੀਜੇ ਕਾਰੋਬਾਰੀ ਦਿਨ ਬੁੱਧਵਾਰ ਨੂੰ ਭਾਰਤੀ ਬਾਜ਼ਾਰ 'ਚ ਖਰਾਬ ਸ਼ੁਰੂਆਤ ਹੋਈ। ਇਸ ਦੌਰਾਨ ਸੈਂਸੈਕਸ 425 ਅੰਕਾਂ ਤੱਕ ਹੇਠਾਂ ਫਿਸਲ ਗਿਆ। ਜਦਕਿ ਨਿਫਟੀ 'ਚ 100 ਅੰਕਾਂ ਦੀ ਕਮਜ਼ੋਰੀ ਦੇਖਣ ਨੂੰ ਮਿਲੀ। ਫਿਲਹਾਲ ਨਿਫਟੀ 58,821.31 ਦੇ ਲੈਵਲ 'ਤੇ ਤਾਂ ਨਿਫਟੀ 17,554.70 ਦੇ ਲੈਵਲ 'ਤੇ ਕਾਰੋਬਾਰ ਕਰ ਰਿਹਾ ਹੈ। ਇਸ ਦੌਰਾਨ ਏਅਰਟੈੱਲ ਦੇ ਸ਼ੇਅਰਾਂ 'ਚ ਦੋ ਫੀਸਦੀ ਦੀ ਕਮਜ਼ੋਰੀ ਦਿਖ ਰਹੀ ਹੈ।
ਇਸ ਤੋਂ ਪਹਿਲਾਂ ਬੁੱਧਵਾਰ ਨੂੰ ਸ਼ੇਅਰ ਬਾਜ਼ਾਰ ਨੂੰ ਗਲੋਬਲ ਮਾਰਕੀਟ ਤੋਂ ਕਮਜ਼ੋਰੀ ਦੇ ਸੰਕੇਤ ਮਿਲੇ। ਇਕ ਦਿਨ ਦੀ ਛੁੱਟੀ ਤੋਂ ਬਾਅਦ ਖੁੱਲ੍ਹੇ ਅਮਰੀਕੀ ਬਾਜ਼ਾਰ 'ਚ ਗਿਰਾਵਟ ਆਈ। ਡਾਓ ਜੋਂਸ 'ਚ 173 ਅੰਕਾਂ ਦਾ ਕਮਜ਼ੋਰੀ ਆਈ ਤਾਂ ਨੈਸਡੈਕ 86 ਅੰਕ ਡਿੱਗ ਕੇ ਬੰਦ ਹੋਇਆ। ਨੈਸਡੈਕ 'ਚ ਲਗਤਾਰ ਸੱਤਵੇਂ ਦਿਨ ਮੰਦੀ ਦੇਖਣ ਨੂੰ ਮਿਲੀ। ਏਸ਼ੀਆਈ ਬਾਜ਼ਾਰਾਂ 'ਚ ਗਿਰਾਵਟ ਦਿਖੀ। ਐੱਸ.ਜੀ.ਐਕਸ ਨਿਫਟੀ 200 ਅੰਕ ਫਿਸਲ ਕੇ 17500 ਦੇ ਹੇਠਾਂ ਫਿਸਲ ਗਿਆ। ਜਾਪਾਨ ਦੇ ਨਿਕੱਏ 'ਚ 300 ਅੰਕਾਂ ਦੀ ਕਮਜ਼ੋਰੀ ਆਈ ਜਦਕਿ ਕੋਸਪੀ ਵੀ ਕਰੀਬ 1.5 ਫੀਸਦੀ ਤੱਕ ਟੁੱਟਿਆ