ਭਾਰਤੀ ਬਾਜ਼ਾਰ ''ਚ ਤੇਜ਼ੀ ਬਰਕਰਾਰ, ਸੈਂਸੈਕਸ 60,000 ਦੇ ਪਾਰ

Wednesday, Aug 17, 2022 - 11:41 AM (IST)

ਭਾਰਤੀ ਬਾਜ਼ਾਰ ''ਚ ਤੇਜ਼ੀ ਬਰਕਰਾਰ, ਸੈਂਸੈਕਸ 60,000 ਦੇ ਪਾਰ

ਨਵੀਂ ਦਿੱਲੀ- ਹਫ਼ਤੇ ਦੇ ਤੀਜੇ ਕਾਰੋਬਾਰੀ ਦਿਨ ਭਾਰਤੀ ਬਾਜ਼ਾਰ ਹਰੇ ਨਿਸ਼ਾਨ 'ਤੇ ਖੁੱਲ੍ਹੇ। ਇਸ ਦੌਰਾਨ ਸੈਂਸੈਕਸ 80 ਅੰਕ ਉਪਰ 59,921.05 ਟਰੈਂਡ ਕਰ ਰਿਹਾ ਹੈ। ਜਦੋਂਕਿ ਨਿਫਟੀ 17850 ਦਾ ਪੱਧਰ ਪਾਰ ਕਰ 17,856.30 ਦੇ ਲੈਵਲ 'ਤੇ ਕਾਰੋਬਾਰ ਕਰ ਰਿਹਾ ਹੈ। ਪੰਜ ਅਪ੍ਰੈਲ ਤੋਂ ਬਾਅਦ ਪਹਿਲੀ ਵਾਰ ਸੈਂਸੈਕਸ 60,000 ਦੇ ਅੰਕੜੇ ਪਾਰ ਕਰਨ 'ਚ ਸਫ਼ਲ ਰਿਹਾ ਹੈ। ਬੁੱਧਵਾਰ ਦੇ ਕਾਰੋਬਾਰੀ ਸੈਸ਼ਨ 'ਚ ਬੈਂਕਿੰਗ, ਆਟੋ, ਐੱਫ.ਐੱਮ.ਸੀ.ਜੀ., ਫਾਰਮਾ ਸੈਕਟਰਸ 'ਚ ਖਰੀਦਾਰੀ ਨਾਲ ਬਾਜ਼ਾਰ ਨੂੰ ਸਪੋਰਟ ਮਿਲੀ ਹੈ। 
ਇਸ ਤੋਂ ਪਹਿਲਾਂ ਅਮਰੀਕੀ ਸ਼ੇਅਰ ਬਾਜ਼ਾਰ 'ਚ ਤੇਜ਼ੀ ਦਾ ਸਿਲਸਿਲਾ ਬਰਕਰਾਰ ਰਿਹਾ। ਮੰਗਲਵਾਰ ਨੂੰ ਅਮਰੀਕਾ ਦੇ ਸ਼ੇਅਰ ਬਾਜ਼ਾਰ ਪਿਛਲੇ ਚਾਰ ਮਹੀਨੇ ਦੇ ਉੱਚ ਪੱਧਰ ਨੂੰ ਛੂਹ ਚੁੱਕੇ ਹੈ। ਡਾਓ ਜੋਂਸ 239 ਅੰਕ ਚੜ੍ਹ ਕੇ 34,152 ਦੇ ਪੱਧਰ 'ਤੇ ਬੰਦ ਹੋਇਆ। ਹਾਲਾਂਕਿ ਇਸ ਦੌਰਾਨ NASDAQ 25.50 ਅੰਕ ਫਿਸਲ ਕੇ ਬੰਦ ਹੋਇਆ। ਏਸ਼ੀਆਈ ਬਾਜ਼ਾਰਾਂ ਦੀ ਗੱਲ ਕਰੀਏ ਤਾਂ SGX Nifty ਹਲਦੇ ਵਾਧੇ ਨਾਲ 17870 ਅੰਕਾਂ ਦੇ ਉਪਰ ਕਾਰੋਬਾਰ ਕਰ ਰਿਹਾ ਹੈ। 
ਬੁੱਧਵਾਰ ਨੂੰ ਜੁਲਾਈ ਦੇ ਰਿਟੇਲ ਵਿਕਰੀ ਅੰਕੜਿਆਂ 'ਤੇ ਬਾਜ਼ਾਰ ਦੀ ਨਜ਼ਰ ਬਣੀ ਰਹੇਗੀ। ਅੱਜ ਫੇਡ ਦੀ ਮੀਟਿੰਗ ਦੇ ਮਿਨਟਸ ਵੀ ਜਾਰੀ ਕੀਤੇ ਜਾਣਗੇ। ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ ਦੀ ਗੱਲ ਕਰੀਏ ਤਾਂ ਮੰਗਲਵਾਰ ਨੂੰ ਉਨ੍ਹਾਂ ਨੇ 1377 ਕਰੋੜ ਰੁਪਏ ਦੀ ਖਰੀਦਾਰੀ ਕੀਤੀ ਜਦੋਂਕਿ ਘਰੇਲੂ ਸੰਸਥਾਗਤ ਨਿਵੇਸ਼ਕਾਂ ਨੇ 136 ਕਰੋੜ ਰੁਪਏ ਦੀ ਬਿਕਵਾਲੀ ਕੀਤੀ। 


author

Aarti dhillon

Content Editor

Related News