ਚੀਨੀ ਹੈਕਰਾਂ ਦਾ ਭਾਰਤ ’ਤੇ ਹਮਲਾ, 100 ਜੀ.ਬੀ. ਡਾਟਾ ਚੋਰੀ ਦਾ ਹੋਇਆ ਖੁਲਾਸਾ
Saturday, Feb 24, 2024 - 06:18 PM (IST)
ਨਵੀਂ ਦਿੱਲੀ- ਚੀਨ ਦੇ ਹੈਕਰਾਂ ਨੇ ਭਾਰਤ ਨੂੰ ਨਿਸ਼ਾਨਾ ਬਣਾਇਆ ਹੈ। ਇਸ ਸਾਇਬਰ ਹਮਲੇ ’ਚ ਲਗਭਗ 100 ਜੀ.ਬੀ. ਇਮੀਗ੍ਰੇਸ਼ਨ ਡਾਟਾ ਚੋਰੀ ਹੋਇਆ ਹੈ। ਇਹ ਹਮਲਾ ਸ਼ਿੰਘਾਈ ਦੀ ਇਕ ਕੰਪਨੀ ਆਈਸੂਨ ਵੱਲੋਂ ਕੀਤਾ ਗਿਆ। ਇਹ ਹੈਕਿੰਗ ਗਰੁੱਪ ਚੀਨ ਦੀ ਸਰਕਾਰ ਨਾਲ ਜੁੜਿਆ ਹੋਇਆ ਹੈ। ਇਸ ਹਮਲੇ ਦੇ ਕੁਲਾਸੇ ਨਾਲ ਸਾਇਬਰ ਸਿਕਿਓਰਿਟੀ ਨੂੰ ਲੈ ਕੇ ਨਵੀਂ ਚਿੰਤਾ ਪੈਦਾ ਹੋ ਗਈ ਹੈ। ਚੀਨ ਦੀ ਇਕ ਪਾਸੇ ਹਾਲ ਦੇ ਕੁਝ ਸਾਲਾਂ ’ਚ ਅਜਿਹੇ ਹਮਲੇ ਤੇਜ਼ੀ ਨਾਲ ਵਧੇ ਹਨ। ਚੀਨ ਲਗਾਤਾਰ ਵਿਦੇਸ਼ੀ ਸਰਕਾਰਾਂ, ਕੰਪਨੀਆਂ ਅਤੇ ਇਨਫ੍ਰਾਸਟ੍ਰੱਕਚਰ ਨੂੰ ਨਿਸ਼ਾਨਾ ਬਣਾ ਰਿਹਾ ਹੈ।
ਦਿ ਵਾਸ਼ਿੰਗਟਨ ਪੋਸਟ ਦੀ ਇਕ ਰਿਪੋਰਟ ਅਨੁਸਾਰ ਚੀਨ ਦੀ ਸਰਕਾਰ ਵੱਲੋਂ ਸਮਰਥਿਤ ਆਈਸੂਨ ਉੱਥੋਂ ਦੀ ਇੰਟੈਲੀਜੈਂਸ ਅਤੇ ਫੌਜ ਨੂੰ ਵੀ ਇਹ ਦਸਤਾਵੇਜ਼ ਮੁਹੱਈਆ ਕਰਾਉਂਦੀ ਹੈ। ਰਿਪੋਰਟ ’ਚ ਦਾਅਵਾ ਕੀਤਾ ਗਿਆ ਹੈ ਕਿ ਹੈਕਰਾਂ ਨੇ ਲਗਭਗ 570 ਫਾਇਲ, ਫੋਟੋ ਅਤੇ ਚੈਟ ਲਾਗ ਚੋਰੀ ਕੀਤੇ ਹਨ। ਇਸ ਡਾਟਾ ਨਾਲ ਕਈ ਤਰ੍ਹਾਂ ਦੀ ਅਹਿਮ ਸੂਚਨਾਵਾਂ ਚੀਨ ਕੋਲ ਪਹੁੰਚ ਗਈਆਂ ਹਨ। ਪਿਛਲੇ ਹਫਤੇ ਇਹ ਫਾਇਲਾਂ ਗਿਟਬਵ ’ਤੇ ਪੋਸਟ ਕਰ ਦਿੱਤੀਆਂ ਗਈਆਂ ਸਨ। ਇਸ ਤੋਂ ਪਤਾ ਚੱਲ ਰਿਹਾ ਹੈ ਕਿ ਲਗਭਗ 20 ਸਰਕਾਰਾਂ ਹੈਕਰਾਂ ਦੇ ਨਿਸ਼ਾਨੇ ’ਤੇ ਹੈ। ਇਨ੍ਹਾਂ ’ਚ ਭਾਰਤ ਦੇ ਇਲਾਵਾ ਹਾਂਗਕਾਂਗ, ਥਾਈਲੈਂਡ, ਦੱਖਣੀ ਕੋਰੀਆ, ਯੂਨਾਇਟਿਡ ਕਿੰਗਡਮ,ਤਾਈਵਾਨ ਅਤੇ ਮਲੇਸ਼ੀਆ ਸ਼ਾਮਲ ਹੈ।
ਦੱਖਣੀ ਕੋਰੀਆ ਅਤੇ ਤਾਈਵਾਨ ਦਾ ਵੀ ਅਹਿਮ ਡਾਟਾ ਚੁਰਾਇਆ
ਆਈਸੂਨ ਨੂੰ ਆਕਸੁਨ ਦੇ ਨਾਂ ਤੋਂ ਵੀ ਜਾਣਿਆ ਜਾਂਦਾ ਹੈ। ਇਹ ਸਰਕਾਰੀ ਸੰਸਥਾਵਾਂ ਅਤੇ ਸਿਕਿਓਰਿਟੀ ਏਜੰਸੀਆਂ ਨੂੰ ਥਰਡ ਪਾਰਟੀ ਹੈਕਿੰਗ ਅਤੇ ਡਾਟਾ ਸਰਵਿਸ ਮੁਹੱਈਆ ਕਰਾਉਂਦੀ ਹੈ। ਲੀਕ ਹੋਏ ਦਸਤਾਵੇਜ਼ ਤੋਂ ਪਤਾ ਲੱਗਦਾ ਹੈ ਕਿ 95.2 ਜੀ.ਬੀ. ਇਮੀਗ੍ਰੇਸ਼ਨ ਡਾਟਾ ਇੰਡੀਆ ਤੋਂ ਅਤੇ ਦੱਖਣੀ ਕੋਰੀਆ ਦੇ ਐੱਲ.ਜੀ.ਯੂ. ਪਲੱਸ ਟੈਲੀਕਾਮ ਆਪ੍ਰੇਟਰ ਦਾ 3 ਟੇਰਾਬਾਇਟ ਕਾਲ ਲਾਗ ਡਾਟਾ ਹੈਕਰਾਂ ਕੋਲ ਹੈ। ਤਾਈਵਾਨ ਦਾ 459 ਜੀ.ਬੀ. ਰੋਡ ਮੈਪਿੰਗ ਡਾਟਾ ਵੀ ਚੋਰੀ ਕੀਤਾ ਗਿਆ ਹੈ। ਇਹ ਫੌਜ ਆਪ੍ਰੇਸ਼ਨਜ਼ ’ਚ ਕੰਮ ਆ ਸਕਦਾ ਹੈ।
ਹੋਰ ਦੇਸ਼ਾਂ ਦੇ ਕਾਨਟ੍ਰੈਕਟ ਆਸਾਨੀ ਨਾਲ ਕੀਤੇ ਹਾਸਲ
ਆਈਸੂਨ ਨੇ 2022 ’ਚ ਨਾਟੋ ਨੂੰ ਵੀ ਨਿਸ਼ਾਨਾ ਬਣਾਇਆ ਸੀ। ਨਲਾ ਹੀ ਬਰਤਾਨੀਆ ਸਰਕਾਰ ਦੇ ਆਫਿਸ ਵੀ ਇਸ ਦੇ ਸ਼ਿਕਾਰ ਹੋਏ ਸਨ। ਨਾਲ ਹੀ ਪਾਕਿਸਤਾਨ ਅਤੇ ਕੰਬੋਡੀਆ ’ਤੇ ਵੀ ਇਨ੍ਹਾਂ ਹੈਕਰਾਂ ਨੇ ਹਮਲਾ ਕੀਤਾ ਸੀ। ਚੀਨ ਨੇ ਦੋ ਦਹਾਕੇ ਪਹਿਲਾਂ ਆਈਸੂਨ ਵਰਗੀਆਂ ਕੰਪਨੀਆਂ ਨੂੰ ਹੁਲਾਰਾ ਦੇਣਾ ਸ਼ੁਰੂ ਕੀਤ ਸੀ। ਇਸ ਡਾਟਾ ਦੀ ਮਦਦ ਨਾਲ ਉੱਥੋਂ ਦੀਆਂ ਕੰਪਨੀਆਂ ਅਤੇ ਸਰਕਾਰ ਹੋਰ ਦੇਸ਼ਾਂਦੇ ਠੇਕੇ ਉਠਾਉਣ ’ਚ ਸਫਲ ਹੋਈਆਂ ਹਨ।