ਭਾਰਤ ਸਰਕਾਰ ਨੂੰ ਮਿਲੀ ਵੱਡੀ ਸਫਲਤਾ, ਚੀਨ ਨਾਲ ਵਪਾਰ ਘਾਟਾ ਹੋਇਆ ਘੱਟ

Saturday, Apr 13, 2019 - 03:08 PM (IST)

ਭਾਰਤ ਸਰਕਾਰ ਨੂੰ ਮਿਲੀ ਵੱਡੀ ਸਫਲਤਾ, ਚੀਨ ਨਾਲ ਵਪਾਰ ਘਾਟਾ ਹੋਇਆ ਘੱਟ

ਨਵੀਂ ਦਿੱਲੀ — ਆਰਥਿਕ ਮੋਰਚਿਆਂ 'ਤੇ ਭਾਰਤ ਸਰਕਾਰ ਨੂੰ ਵੱਡੀ ਸਫਲਤਾ ਮਿਲੀ ਹੈ। ਚੀਨ ਅਤੇ ਭਾਰਤ ਦੇ ਵਿਚਕਾਰ ਏਸ਼ਿਆ ਦੀ ਪ੍ਰਮੁੱਖ ਆਰਥਿਕ ਸ਼ਕਤੀ ਬਣਨ ਦੀ ਦੌੜ ਲੱਗੀ ਹੋਈ ਹੈ। ਚੀਨ ਅਤੇ ਭਾਰਤ ਵਿਚਕਾਰ ਵੀ ਆਪਸੀ ਵਪਾਰ ਹੁੰਦੇ ਹਨ ਪਰ ਚੀਨ ਦਾ ਪਲੜਾ ਭਾਰੀ ਹੈ ਕਿਉਂਕਿ ਚੀਨ ਦੇ ਨਾਲ ਵਪਾਰ ਘਾਟਾ ਬਹੁਤ ਜ਼ਿਆਦਾ ਹੈ। ਹਾਲਾਂਕਿ ਪਿਛਲੇ ਵਿੱਤੀ ਸਾਲ 2017-18 'ਚ ਭਾਰਤ ਨੇ ਚੀਨ ਦੇ ਨਾਲ ਵਪਾਰ ਘਾਟੇ ਨੂੰ ਘੱਟ ਕਰਨ 'ਚ ਕਾਮਯਾਬੀ ਹਾਸਲ ਕੀਤੀ ਹੈ। ਸੂਤਰਾਂ ਮੁਤਾਬਕ ਚੀਨ ਤੋਂ ਆਯਾਤ ਘੱਟ ਹੋਣ ਦੇ ਕਾਰਨ ਭਾਰਤ ਦਾ ਚੀਨ ਦੇ ਨਾਲ ਵਪਾਰ ਘਾਟਾ 70 ਹਜ਼ਾਰ ਕਰੋੜ ਰੁਪਏ ਘੱਟ ਕੇ ਹੁਣ 3.7 ਲੱਖ ਕਰੋੜ ਰੁਪਏ ਦੇ ਪੱਧਰ 'ਤੇ ਪਹੁੰਚ ਗਿਆ ਹੈ। ਭਾਰਤ ਨੂੰ ਇਹ ਸਫਲਤਾ ਅਮਰੀਕਾ ਅਤੇ ਚੀਨ ਵਿਚਕਾਰ ਜਾਰੀ ਟ੍ਰੇਡ ਵਾਰ ਦੇ ਕਾਰਨ ਵੀ ਮਿਲੀ ਹੈ। 

ਚੀਨ ਨੂੰ ਨਿਰਯਾਤ 31 ਫੀਸਦੀ ਵਧਿਆ

31 ਮਾਰਚ 2019 ਨੂੰ ਖਤਮ ਹੋਏ ਵਿੱਤੀ ਸਾਲ ਦੇ ਜਾਰੀ ਅੰਕੜਿਆਂ ਮੁਤਾਬਕ ਭਾਰਤ ਤੋਂ ਚੀਨ ਦਾ ਨਿਰਯਾਤ 31 ਫੀਸਦੀ ਵਧ ਕੇ 1.2 ਲੱਖ ਕਰੋੜ ਰੁਪਏ ਪਹੁੰਚ ਗਿਆ। ਇਸ ਤੋਂ ਇਲਾਵਾ ਆਯਾਤ 8 ਫੀਸਦੀ ਘੱਟ ਕੇ 4.8 ਲੱਖ ਕਰੋੜ ਰੁਪਏ ਦੇ ਪੱਧਰ 'ਤੇ ਪਹੁੰਚ ਗਿਆ। ਭਾਰਤ ਤੋਂ ਚੀਨ ਨੂੰ ਆਰਗੈਨਿਕ ਕੈਮਿਕਲਸ, ਪਲਾਸਟਿਕ ਦਾ ਕੱਚਾ ਮਾਲ, ਸੂਤੀ ਧਾਗੇ ਦੇ ਨਿਰਯਾਤ ਨਾਲ ਭਾਰਤ ਨੂੰ ਵਪਾਰ ਘਾਟਾ ਨੂੰ ਘੱਟ ਕਰਨ 'ਚ ਕਾਮਯਾਬੀ ਮਿਲੀ ਹੈ।

ਟ੍ਰੇਡ ਵਾਰ ਕਾਰਨ ਚੀਨ ਨਾਲ ਘਟਿਆ 

ਅਮਰੀਕਾ ਅਤੇ ਚੀਨ ਵਿਚਕਾਰ ਪਿਛਲੇ ਸਾਲ ਤੋਂ ਟ੍ਰੇਡ ਵਾਰ ਜਾਰੀ ਹੈ। ਇਸ ਨੂੰ ਲੈ ਕੇ ਕਾਮਰਸ ਮਨਿਸਟਰੀ ਨੇ ਇਕ ਰੋਡਮੈਪ ਤਿਆਰ ਕੀਤਾ ਅਤੇ ਸਿੱਟਾ ਕੱਢਿਆ ਕਿ ਭਾਰਤ 'ਚ ਬਣੇ 603 ਉਤਪਾਦਾਂ ਦੀ ਚੀਨ ਵਿਚ ਵੱਡੀ ਮੰਗ ਤਿਆਰ ਕੀਤੀ ਜਾ ਸਕਦੀ ਹੈ। ਇਸ ਨੂੰ ਲੈ ਕੇ ਮੰਤਰਾਲੇ ਨੇ ਸਾਰੇ ਉਦਯੋਗਿਕ ਸੰਗਠਨਾਂ ਨੂੰ ਅਜਿਹੀਆਂ ਵਸਤੂਆਂ ਦੀ ਸੂਚੀ ਤਿਆਰ ਕਰ ਲਈ ਕਿਹਾ ਸੀ ਜਿਨ੍ਹਾਂ ਦੀ ਮੰਗ ਚੀਨ 'ਚ ਹੋਵੇ। ਵਣਜ ਮੰਤਰਾਲੇ ਮੰਤਰੀ ਸੁਰੇਸ਼ ਪ੍ਰਭੂ ਨੇ ਚੀਨ ਨਾਲ ਵਪਾਰ ਘਾਟਾ ਘੱਟ ਕਰਨ ਲਈ ਆਪਣੀ ਰਣਨੀਤੀ 'ਤੇ ਟਵੀਟ ਕਰਕੇ ਜਾਣਕਾਰੀ ਦਿੱਤੀ। ਹਾਲਾਂਕਿ ਸਿਰਫ ਨਿਰਯਾਤ ਲਈ ਹੀ ਜ਼ੋਰ ਨਹੀਂ ਦਿੱਤਾ ਜਾ ਰਿਹਾ ਹੈ। ਮੰਤਰਾਲੇ ਦੀ ਕੋਸ਼ਿਸ਼ ਹੈ ਕਿ ਚੀਨੀ ਕੰਪਨੀਆਂ ਭਾਰਤ ਵਿਚ ਨਿਵੇਸ਼ ਲਈ ਉਤਸ਼ਾਹਿਤ ਹੋਣ।


Related News