ਭਾਰਤੀ ਅਰਥਵਿਵਸਥਾ ਗਲੋਬਲ ਪੱਧਰ ’ਤੇ ਸੁਸਤੀ ਹੋਣ ਦੇ ਬਾਵਜੂਦ ਘਰੇਲੂ ਖਪਤ ਕਾਰਣ ਸੁਰੱਖਿਅਤ : ਅਜੇ ਬੰਗਾ

Thursday, Jul 20, 2023 - 11:05 AM (IST)

ਭਾਰਤੀ ਅਰਥਵਿਵਸਥਾ ਗਲੋਬਲ ਪੱਧਰ ’ਤੇ ਸੁਸਤੀ ਹੋਣ ਦੇ ਬਾਵਜੂਦ ਘਰੇਲੂ ਖਪਤ ਕਾਰਣ ਸੁਰੱਖਿਅਤ : ਅਜੇ ਬੰਗਾ

ਨਵੀਂ ਦਿੱਲੀ (ਭਾਸ਼ਾ) – ਵਿਸ਼ਵ ਬੈਂਕ ਦੇ ਮੁਖੀ ਅਜੇ ਬੰਗਾ ਨੇ ਬੁੱਧਵਾਰ ਨੂੰ ਕਿਹਾ ਕਿ ਭਾਰਤ ਗਲੋਬਲ ਸੁਸਤੀ ਦੇ ਦੌਰ ’ਚ ਕਈ ਅਜਿਹੇ ਕਦਮ ਉਠਾ ਰਿਹਾ ਹੈ ਜੋ ਉਸ ਨੂੰ ਅੱਗੇ ਰੱਖਣ ’ਚ ਮਦਦ ਕਰ ਰਹੇ ਹਨ। ਵਿਸ਼ਵ ਬੈਂਕ ਦੇ ਚੋਟੀ ਦੇ ਅਹੁਦੇ ’ਤੇ ਪੁੱਜਣ ਵਾਲੇ ਭਾਰਤੀ ਮੂਲ ਦੇ ਪਹਿਲੇ ਵਿਅਕਤੀ ਬੰਗਾ ਨੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਵਿਚ ਕਿਹਾ ਕਿ ਭਾਰਤ ਕੋਵਿਡ ਦੇ ਸਮੇਂ ਪੈਦਾ ਹੋਈਆਂ ਚੁਣੌਤੀਆਂ ਦੇ ਬਾਵਜੂਦ ਮਜ਼ਬੂਤ ਬਣ ਕੇ ਉੱਭਰਿਆ ਹੈ ਪਰ ਉਸ ਨੂੰ ਇਹ ਰਫ]ਤਾਰ ਅੱਗੇ ਵੀ ਕਾਇਮ ਰੱਖਣ ਦੀ ਲੋੜ ਹੈ।

ਇਹ ਵੀ ਪੜ੍ਹੋ : 2024 'ਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਲਈ ਪੱਬਾਂ ਭਾਰ ਹੋਇਆ ਚੋਣ ਕਮਿਸ਼ਨ, ਤਿਆਰੀਆਂ ਸ਼ੁਰੂ

ਬੰਗਾ ਨੇ ਕਿਹਾ ਕਿ ਭਾਰਤ ਗਲੋਬਲ ਪੱਧਰ ’ਤੇ ਕਾਇਮ ਸੁਸਤੀ ਦਰਮਿਆਨ ਕਾਫੀ ਕੁੱਝ ਅਜਿਹਾ ਕਰ ਰਿਹਾ ਹੈ ਜੋ ਉਸ ਨੂੰ ਅੱਗੇ ਰੱਖਣ ’ਚ ਮਦਦ ਕਰ ਰਹੇ ਹਨ। ਭਾਰਤ ਦੇ ਪੱਖ ’ਚ ਇਕ ਖ਼ਾਸ ਗੱਲ ਇਹ ਹੈ ਕਿ ਇਸ ਦੇ ਕੁੱਲ ਘਰੇਲੂ ਉਤਪਾਦ (ਜੀ. ਡੀ. ਪੀ.) ਵਿਚ ਵੱਡਾ ਹਿੱਸਾ ਘਰੇਲੂ ਪੱਧਰ ਦਾ ਹੈ। ਭਾਰਤ ਮਹਾਮਾਰੀ ਦੇ ਦੌਰ ਦੀਆਂ ਚੁਣੌਤੀਆਂ ਨਲ ਮਜ਼ਬੂਤ ਬਣ ਕੇ ਉੱਭਰਿਆ ਹੈ ਪਰ ਉਸ ਨੂੰ ਇਹ ਰਫ਼ਤਾਰ ਬਣਾਈ ਰੱਖਣ ਦੀ ਲੋੜ ਹੈ। ਬੰਗਾ ਨੇ ਇੱਥੇ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨਾਲ ਮੁਲਾਕਾਤ ਤੋਂ ਬਾਅਦ ਪੱਤਰਕਾਰਾਂ ਨੂੰ ਕਿਹਾ ਕਿ ਉਨ੍ਹਾਂ ਨੇ ਜੀ-20 ਸੰਮੇਲਨ ਅਤੇ ਭਾਰਤ ਅਤੇ ਵਿਸ਼ਵ ਬੈਂਕ ਦਰਮਿਆਨ ਸਹਿਯੋਗ ਨਾਲ ਜੁੜੇ ਮੁੱਦਿਆਂ ’ਤੇ ਚਰਚਾ ਕੀਤੀ। ਅਸੀਂ ਜੀ-20 ਬੈਠਕ ਨਾਲ ਜੁੜੇ ਬਿੰਦੂਆਂ ’ਤੇ ਚਰਚਾ ਕੀਤੀ।

ਇਹ ਵੀ ਪੜ੍ਹੋ : Johnson & Johnson ਬੇਬੀ ਪਾਊਡਰ ਕਾਰਨ ਹੋਇਆ ਕੈਂਸਰ, ਕੰਪਨੀ ਨੂੰ ਭਰਨੇ ਪੈਣਗੇ 154 ਕਰੋੜ ਰੁਪਏ

ਉਹਨਾਂ ਨੇ ਕਿਹਾ ਕਿ ਅਸੀਂ ਇਸ ਗੱਲ ’ਤੇ ਵੀ ਚਰਚਾ ਕੀਤੀ ਕਿ ਵਿਸ਼ਵ ਬੈਂਕ ਅਤੇ ਭਾਰਤ ਕਿਵੇਂ ਜੀ-20 ਤੋਂ ਬਾਹਰ ਵੀ ਕੰਮ ਕਰ ਸਕਦੇ ਹਨ। ਵਿਸ਼ਵ ਬੈਂਕ ਲਈ ਭਾਰਤ ਪੋਰਟਫੋਲੀਓ ਦੇ ਲਿਹਾਜ ਨਾਲ ਸਭ ਤੋਂ ਵੱਡਾ ਬਾਜ਼ਾਰ ਹੈ ਅਤੇ ਸਾਡੇ ਕਈ ਹਿੱਤ ਇੱਥੇ ਨਾਲ ਜੁੜੇ ਹਨ। ਜੀ-20 ਦੇਸ਼ਾਂ ਦੇ ਵਿੱਤ ਮੰਤਰੀਆਂ ਅਤੇ ਕੇਂਦਰੀ ਬੈਂਕਾਂ ਦੇ ਗਵਰਨਰ ਦੀ ਗਾਂਧੀਨਗਰ ਵਿਚ ਬੈਠਕ ਸੰਪੰਨ ਹੋਈ ਹੈ। ਇਸ ’ਚ ਵਿਸ਼ਵ ਬੈਂਕ ਅਤੇ ਕੌਮਾਂਤਰੀ ਮੁਦਰਾ ਫੰਡ ਵਰਗੇ ਬਹੁਪੱਖੀ ਵਿਕਾਸ ਸੰਸਥਾਨਾਂ ਦੀ ਭੂਮਿਕਾ ’ਤੇ ਚਰਚਾ ਹੋਈ।

ਇਹ ਵੀ ਪੜ੍ਹੋ : ਮਹਿੰਗਾਈ ਦੌਰਾਨ ਘਟ ਸਕਦੀਆਂ ਹਨ ਘਿਓ-ਮੱਖਣ ਦੀਆਂ ਕੀਮਤਾਂ, GST ਦਰਾਂ ’ਚ ਕਟੌਤੀ ਕਰੇਗੀ ਸਰਕਾਰ

ਬੰਗਾ ਨੇ ਕਿਹਾ ਕਿ ਭਾਰਤੀ ਅਰਥਵਿਵਸਥਾ ਗਲੋਬਲ ਪੱਧਰ ’ਤੇ ਸੁਸਤੀ ਹੋਣ ਦੇ ਬਾਵਜੂਦ ਆਪਣੇ ਘਰੇਲੂ ਖਪਤ ਕਾਰਣ ਸੁਰੱਖਿਅਤ ਹੈ। ਉੱਚ ਆਮਦਨ ਵਾਲੀਆਂ ਨੌਕਰੀਆਂ ਵਿਚ ਸੰਭਾਵਿਤ ਵਾਧੇ ਬਾਰੇ ਪੁੱਛੇ ਜਾਣ ’ਤੇ ਬੰਗਾ ਨੇ ਕਿਹਾ ਕਿ ਸਾਨੂੰ ਇਹ ਸਮਝਣਾ ਹੋਵੇਗਾ ਕਿ ਇਹ ਨੌਕਰੀਆਂ ਕਿੱਥੇ ਹਨ। ਇਹ ਨੌਕਰੀਆਂ ਤਕਨਾਲੋਜੀ ਦੇ ਖੇਤਰ ਵਿਚ ਹਨ ਅਤੇ ਬਹੁਤ ਘੱਟ ਗਿਣਤੀ ’ਚ ਹਨ। ਫਿਰ ਨਿਰਮਾਣ ਖੇਤਰ ’ਚ ਅਜਿਹੀਆਂ ਨੌਕਰੀਆਂ ਹਨ। ਭਾਰਤ ਦੇ ਸਾਹਮਣੇ ਫਿਲਹਾਲ ਇਹ ਮੌਕਾ ਹੈ ਕਿ ਉਹ ‘ਚੀਨ ਪਲੱਸ ਵਨ’ ਰਣਨੀਤੀ ਦਾ ਫ਼ਾਇਦਾ ਉਠਾਉਣ। ਚੀਨ ਪਲੱਸ ਵਨ ਰਣਨੀਤੀ ਦਾ ਮਤਲਬ ਹੈ ਕਿ ਦੁਨੀਆ ਦੇ ਵਿਕਸਿਤ ਦੇਸ਼ਾਂ ਦੀਆਂ ਕੰਪਨੀਆਂ ਹੁਣ ਆਪਣੇ ਨਿਰਮਾਣ ਕੇਂਦਰ ਦੇ ਤੌਰ ’ਤੇ ਚੀਨ ਨਾਲ ਕਿਸੇ ਹੋਰ ਦੇਸ਼ ਨੂੰ ਵੀ ਜੋੜਨਾ ਚਾਹੁੰਦੀ ਹੈ। ਇਸ ਲਈ ਭਾਰਤ ਵੀ ਇਕ ਸੰਭਾਵਿਤ ਦਾਅਵੇਦਾਰ ਵਜੋਂ ਉੱਭਰ ਕੇ ਸਾਹਮਣੇ ਆਇਆ ਹੈ।

ਇਹ ਵੀ ਪੜ੍ਹੋ : ਟਮਾਟਰ-ਗੰਢਿਆਂ ਤੋਂ ਬਾਅਦ ਹੁਣ ਮਹਿੰਗੀ ਹੋਈ ਅਰਹਰ ਦੀ ਦਾਲ, ਸਾਲ 'ਚ 32 ਫ਼ੀਸਦੀ ਵਧੀ ਕੀਮਤ

ਬੰਗਾ ਨੇ ਕਿਹਾ ਕਿ ਭਾਰਤ ਨੂੰ ਇਹ ਵੀ ਧਿਆਨ ਰੱਖਣਾ ਹੋਵੇਗਾ ਕਿ ਚੀਨ ਪਲੱਸ ਵਨ ਰਣਨੀਤੀ ਤੋਂ ਮਿਲਣ ਵਾਲਾ ਮੌਕੇ ਉਸ ਲਈ 10 ਸਾਲਾਂ ਤੱਕ ਨਹੀਂ ਖੁੱਲ੍ਹਾ ਰਹੇਗਾ। ਇਹ ਤਿੰਨ ਤੋਂ ਲੈ ਕੇ ਪੰਜ ਸਾਲ ਤੱਕ ਮੁਹੱਈਆ ਰਹਿਣ ਵਾਲਾ ਮੌਕਾ ਹੈ, ਜਿਸ ਵਿਚ ਸਪਲਾਈ ਚੇਨ ਨੂੰ ਹੋਰ ਦੇਸ਼ ’ਚ ਲਿਜਾਣ ਜਾਂ ਚੀਨ ਨਾਲ ਹੋਰ ਦੇਸ਼ ਨੂੰ ਜੋੜਨ ਦੀ ਲੋੜ ਹੈ। ਪਿਛਲੇ ਮਹੀਨੇ ਦੀ ਸ਼ੁਰੂਆਤ ਵਿਚ ਵਿਸ਼ਵ ਬੈਂਕ ਦੀ ਕਮਾਨ ਸੰਭਾਲਣ ਵਾਲੇ 63 ਸਾਲਾਂ ਬੰਗਾ ਇਸ ਸਮੇਂ ਭਾਰਤ ਦੇ ਦੌਰ ’ਤੇ ਆਏ ਹਨ। ਇਹ ਵਿਸ਼ਵ ਬੈਂਕ ਦੇ ਮੁਖੀ ਵਜੋਂ ਉਨ੍ਹਾਂ ਦੀ ਪਹਿਲੀ ਭਾਰਤ ਯਾਤਰਾ ਹੈ।

ਇਹ ਵੀ ਪੜ੍ਹੋ : ਲਗਜ਼ਰੀ ਅਤੇ ਪ੍ਰੀਮੀਅਮ ਘਰਾਂ ਦੀ ਮੰਗ ’ਚ ਉਛਾਲ, 3-ਬੀ. ਐੱਚ. ਕੇ. ਦੇ ਫਲੈਟ ਬਣੇ ਪਹਿਲੀ ਪਸੰਦ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News