''ਵੀ-ਆਕਾਰ'' ਦਾ ਸੁਧਾਰ ਦਰਜ ਕਰ ਰਹੀ ਹੈ ਅਰਥਵਿਵਸਥਾ : ਵਿੱਤ ਮੰਤਰਾਲਾ

Thursday, Dec 03, 2020 - 10:09 PM (IST)

''ਵੀ-ਆਕਾਰ'' ਦਾ ਸੁਧਾਰ ਦਰਜ ਕਰ ਰਹੀ ਹੈ ਅਰਥਵਿਵਸਥਾ : ਵਿੱਤ ਮੰਤਰਾਲਾ

ਨਵੀਂ ਦਿੱਲੀ— ਭਾਰਤੀ ਅਰਥਵਿਵਸਥਾ 'ਚ 'ਵੀ ਆਕਾਰ' ਯਾਨੀ ਤੇਜ਼ੀ ਨਾਲ ਸੁਧਾਰ ਦੇਖਣ ਨੂੰ ਮਿਲ ਰਿਹਾ ਹੈ ਅਤੇ ਜੁਲਾਈ-ਸਤੰਬਰ ਤਿਮਾਹੀ 'ਚ ਕੁੱਲ ਘਰੇਲੂ ਪੈਦਾਵਰ (ਜੀ. ਡੀ. ਪੀ.) 'ਚ ਇਸ ਤੋਂ ਪਿਛਲੀ ਤਿਮਾਹੀ ਦੀ ਤੁਲਨਾ 'ਚ 23 ਫੀਸਦੀ ਵਾਧਾ ਦਰਜ ਕੀਤਾ ਗਿਆ ਹੈ। ਵਿੱਤ ਮੰਤਰਾਲਾ ਵਲੋਂ ਜਾਰੀ ਮਹੀਨਾਵਾਰ ਆਰਥਿਕ ਸਮੀਖਿਆ 'ਚ ਇਹ ਨਤੀਜਾ ਸਾਹਮਣੇ ਆਇਆ ਹੈ। ਵੀ-ਆਕਾਰ ਦੇ ਵਾਧੇ ਤੋਂ ਅਰਥ ਕਿਸੇ ਅਰਥਵਿਵਸਥਾ 'ਚ ਤੇਜ਼ ਗਿਰਾਵਟ ਤੋਂ ਬਾਅਦ ਤੇਜ਼ੀ ਨਾਲ ਸੁਧਾਰ ਤੋਂ ਹੁੰਦਾ ਹੈ। ਚਾਲੂ ਵਿੱਤੀ ਸਾਲ ਦੀ ਦੂਜੀ ਯਾਨੀ ਜੁਲਾਈ-ਸਤੰਬਰ ਦੀ ਤਿਮਾਹੀ 'ਚ ਜੀ. ਡੀ. ਪੀ. 'ਚ ਇਕ ਸਾਲ ਪਹਿਲਾਂ ਦੀ ਇਸੇ ਤਿਮਾਹੀ ਦੇ ਮੁਕਾਬਲੇ ਗਿਰਾਵਟ ਘੱਟ ਕੇ 7.5 ਫ਼ੀਸਦੀ ਰਹੀ। ਅਪ੍ਰੈਲ-ਜੂਨ ਦੀ ਤਿਮਾਹੀ 'ਚ ਭਾਰਤੀ ਅਰਥਵਿਵਸਥਾ 'ਚ 23.9 ਫੀਸਦੀ ਦੀ ਗਿਰਾਵਟ ਆਈ ਸੀ।

ਇਹ ਵੀ ਪੜ੍ਹੋ- ਵੱਡੀ ਖ਼ੁਸ਼ਖ਼ਬਰੀ! ਇਸ ਸਰਕਾਰੀ ਬੈਂਕ ਨੇ ਐੱਫ. ਡੀ. ਦਰਾਂ 'ਚ ਕੀਤਾ ਇੰਨਾ ਵਾਧਾ

ਸਮੀਖਿਆ 'ਚ ਕਿਹਾ ਗਿਆ ਹੈ ਕਿ ਦੂਜੀ ਤਿਮਾਹੀ 'ਚ ਸਾਲਾਨਾ ਆਧਾਰ 'ਤੇ 7.5 ਫ਼ੀਸਦੀ ਦੀ ਗਿਰਾਵਟ ਆਈ ਹੈ ਪਰ ਤਿਮਾਹੀ-ਦਰ-ਤਿਮਾਹੀ ਆਧਾਰ 'ਤੇ ਇਸ 'ਚ 23 ਫੀਸਦੀ ਦਾ ਵਾਧਾ ਹੋਇਆ ਹੈ। ਨਵੰਬਰ ਦੀ ਮਾਸਿਕ ਆਰਥਿਕ ਸਮੀਖਿਆ 'ਚ ਕਿਹਾ ਗਿਆ ਹੈ ਕਿ 2020-21 ਦੇ ਮੱਧ 'ਚ ਵੀ-ਆਕਾਰ ਦੇ ਵਾਧੇ ਨਾਲ ਭਾਰਤੀ ਅਰਥਵਿਵਸਥਾ ਦੀ ਜੁਝਾਰੂ ਸਮਰੱਥਾ ਦਾ ਪਤਾ ਲਗਦਾ ਹੈ। ਅਰਥਵਿਵਸਥਾ ਦੀ ਬੁਨਿਆਦ ਮਜ਼ਬੂਤ ਹੈ ਅਤੇ ਲਾਕਡਾਊਨ ਨੂੰ ਹੌਲੀ-ਹੌਲੀ ਹਟਾਏ ਜਾਣ ਤੋਂ ਬਾਅਦ ਇਹ ਅੱਗੇ ਵੱਧ ਰਹੀ ਹੈ। ਇਸ ਤੋਂ ਇਲਾਵਾ ਆਤਮ ਨਿਰਭਰ ਭਾਰਤ ਮਿਸ਼ਨ ਨਾਲ ਵੀ ਅਰਥਵਿਵਸਥਾ ਬਹਾਲੀ ਦੇ ਰਾਹ 'ਤੇ ਹੈ।

ਇਹ ਵੀ ਪੜ੍ਹੋ- HDFC ਬੈਂਕ ਦੇ ਨਵੇਂ ਕ੍ਰੈਡਿਟ ਲਈ ਕਰਨਾ ਪੈ ਸਕਦਾ ਹੈ ਇੰਨਾ ਲੰਮਾ ਇੰਤਜ਼ਾਰ!

ਰਿਪੋਰਟ 'ਚ ਕਿਹਾ ਗਿਆ ਹੈ ਕਿ ਅਰਥਵਿਵਸਥਾ ਨੂੰ ਸਭ ਤੋਂ ਵੱਧ ਖੇਤੀਬਾੜੀ ਖੇਤਰ ਤੋਂ ਸਮਰਥਨ ਮਿਲ ਰਿਹਾ ਹੈ। ਇਸ ਤੋਂ ਬਾਅਦ ਨਿਰਮਾਣ ਖੇਤਰ ਵੀ ਅਰਥਵਿਵਸਥਾ ਨੂੰ ਸਮਰਥਨ ਦੇ ਰਹੇ ਹਨ। ਸੇਵਾ ਖੇਤਰ ਨੇ ਵੀ ਇਸ 'ਚ ਯੋਗਦਾਨ ਦਿੱਤਾ ਹੈ। ਹਾਲਾਂਕਿ ਉਸ ਦਾ ਇਹ ਯੋਗਦਾਨ ਮੁੱਖ ਰੂਪ ਨਾਲ ਲਾਜਿਸਟਿਕਸ ਅਤੇ ਸੰਚਾਰ ਦੇ ਰੂਪ 'ਚ ਹੈ। ਰਿਪੋਰਟ ਕਹਿੰਦੀ ਹੈ ਕਿ ਹਾਲ ਹੀ ਦੇ ਤਿਉਹਾਰੀ ਮੌਸਮ ਕਾਰਨ ਕੋਵਿਡ-19 ਸੰਕਰਮਣ ਦੇ ਨਵੇਂ ਮਾਮਲੇ ਵਧੇ ਸਨ। ਹਾਲਾਂਕਿ, ਹੁਣ ਇਸ 'ਚ ਮੁੜ ਗਿਰਾਵਟ ਆਉਣ ਲੱਗੀ ਹੈ। ਹੋਰ ਦੇਸ਼ਾਂ 'ਚ ਵੀ ਕੁਝ ਇਸੇ ਤਰ੍ਹਾਂ ਦਾ ਰੁਖ਼ ਦਿਖਾਈ ਦੇ ਰਿਹਾ ਹੈ।


author

Sanjeev

Content Editor

Related News