ਭਾਰਤੀ ਅਰਥਵਿਵਸਥਾ 50 ਖਰਬ ਡਾਲਰ ਵੱਲ ਵੱਧ ਰਹੀ ਹੈ : ਪ੍ਰਸਾਦ
Friday, Sep 20, 2019 - 11:31 PM (IST)

ਨਵੀਂ ਦਿੱਲੀ (ਯੂ. ਐੱਨ. ਆਈ.)-ਸੰਚਾਰ, ਸੂਚਨਾ ਤਕਨੀਕੀ ਅਤੇ ਇਲੈਕਟ੍ਰਾਨਿਕਸ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਕਿਹਾ ਕਿ ਭਾਰਤੀ ਅਰਥਵਿਵਸਥਾ 50 ਖਰਬ ਡਾਲਰ ਵੱਲ ਵੱਧ ਰਹੀ ਹੈ ਅਤੇ ਇਸ 'ਚ ਆਰਟੀਫਿਸ਼ੀਅਲ ਇੰਟੈਲੀਜੈਂਸ ਅਤੇ ਇੰਟਰਨੈੱਟ ਆਫ ਥਿੰਗਸ ਦੀ ਵੀ ਡਿਜੀਟਲ ਅਰਥਵਿਵਸਥਾ ਬਣਾਉਣ 'ਚ ਵੱਡੀ ਭੂਮਿਕਾ ਹੋਵੇਗੀ।
ਸ਼੍ਰੀ ਪ੍ਰਸਾਦ ਨੇ ਜੈਪੁਰੀਆ ਸਕੂਲ ਆਫ ਬਿਜ਼ਨੈੱਸ ਦੁਆਰਾ ਆਰਟੀਫਿਸ਼ੀਅਲ ਇੰਟੈਲੀਜੈਂਸ ਅਤੇ ਇੰਟਰਨੈੱਟ ਆਫ ਥਿੰਗਸ 'ਤੇ ਆਯੋਜਿਤ ਇਕ ਸੰਮੇਲਨ ਦਾ ਸ਼ੁਭ ਆਰੰਭ ਕਰਦੇ ਹੋਏ ਆਈ. ਟੀ. ਇੰਡਸਟਰੀ ਦੇ ਤੇਜ਼ ਵਿਕਾਸ ਦੇ ਬਾਰੇ ਦੱਸਿਆ ਅਤੇ ਕਿਹਾ ਕਿ ਇਹ ਨਵੇਂ ਭਾਰਤ ਦੀ ਉਸਾਰੀ 'ਚ ਅਹਿਮ ਭੂਮਿਕਾ ਨਿਭਾ ਰਹੀ ਹੈ। ਸ਼੍ਰੀ ਪ੍ਰਸਾਦ ਨੇ ਪ੍ਰਬੰਧ ਦੇ ਥੀਮ 'ਤੇ ਇਕ ਕਿਤਾਬ ਦੀ ਵੀ ਘੁੰਢ ਚੁਕਾਈ ਕੀਤੀ।