ਹੌਲੀ-ਹੌਲੀ ਰਿਕਵਰੀ ਕਰ ਰਹੀ ਹੈ ਭਾਰਤੀ ਅਰਥਵਿਵਸਥਾ : IMF

Saturday, Dec 05, 2020 - 09:12 AM (IST)

ਹੌਲੀ-ਹੌਲੀ ਰਿਕਵਰੀ ਕਰ ਰਹੀ ਹੈ ਭਾਰਤੀ ਅਰਥਵਿਵਸਥਾ : IMF

ਵਾਸ਼ਿੰਗਟਨ : ਇੰਟਰਨੈਸ਼ਨਲ ਮਾਨੀਟਰੀ ਫੰਡ (ਆਈ. ਐੱਮ. ਐੱਫ.) ਨੇ ਕਿਹਾ ਕਿ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਭਾਰਤੀ ਅਰਥਵਿਵਸਥਾ ਹੌਲੀ-ਹੌਲੀ ਰਿਕਵਰੀ ਕਰ ਰਹੀ ਹੈ। ਨਿਰਮਾਣ 'ਚ ਸੁਧਾਰ ਕਾਰਣ ਸਤੰਬਰ ਤਿਮਾਹੀ 'ਚ ਭਾਰਤੀ ਅਰਥਵਿਵਸਥਾ ਨੇ ਅਨੁਮਾਨ ਤੋਂ ਜ਼ਿਆਦਾ ਰਿਕਵਰੀ ਕੀਤੀ ਹੈ ਅਤੇ ਚਾਲੂ ਵਿੱਤੀ ਸਾਲ 'ਚ ਜੀ. ਡੀ. ਪੀ. 'ਚ 7.5 ਫੀਸਦੀ ਦੀ ਗਿਰਾਵਟ ਰਹਿ ਸਕਦੀ ਹੈ। ਬਿਹਤਰ ਖਪਤਕਾਰ ਮੰਗ ਕਾਰਣ ਇਸ 'ਚ ਹੋਰ ਸੁਧਾਰ ਹੋ ਸਕਦਾ ਹੈ।

ਵਾਸ਼ਿੰਗਟਨ 'ਚ ਆਈ. ਐੱਮ. ਐੱਫ. ਦੇ ਮੁੱਖ ਬੁਲਾਰੇ ਗੈਰੀ ਰਾਈਸ ਨੇ ਕਿਹਾ ਕਿ ਭਾਰਤੀ ਅਰਥਵਿਵਸਥਾ ਮਹਾਮਾਰੀ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਸੀ ਪਰ ਹੁਣ ਇਹ ਹੌਲੀ-ਹੌਲੀ ਰਿਕਵਰੀ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਅਰਥਵਿਵਸਥਾ 'ਚ ਰਿਕਵਰੀ ਲਈ ਭਾਰਤ ਸਰਕਾਰ ਨੇ ਫਿਸਕਲ, ਮਾਨੀਟਰ ਅਤੇ ਫਾਇਨਾਂਸ਼ੀਅਲ ਸੈਕਟਰ ਲਈ ਕਈ ਉਪਾਅ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਕਾਰੋਬਾਰਾਂ, ਖੇਤੀ ਅਤੇ ਹਾਊਸਹੋਲਡ ਲਈ ਵੀ ਕਈ ਉਪਾਅ ਕੀਤੇ ਗਏ ਹਨ।

ਗੈਰੀ ਨੇ ਕਿਹਾ ਕਿ ਗ੍ਰੋਥ ਨੂੰ ਸਪੋਰਟ ਕਰਨ ਲਈ ਸਰਕਾਰ ਨੂੰ ਮੌਜੂਦਾ ਪ੍ਰੋਗਰਾਮਾਂ ਨੂੰ ਤੇਜ਼ੀ ਨਾਲ ਲਾਗੂ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਇਨ੍ਹਾਂ ਪ੍ਰੋਗਰਾਮਾਂ ਦਾ ਘੇਰਾ ਵਧਾਉਣ ਦੀ ਲੋੜ ਹੈ। ਆਈ. ਐੱਮ. ਐੱਫ. ਦੀ ਮੰਤਰੀ ਪੱਧਰ ਦੀ ਕਮੇਟੀ ਇੰਟਰਨੈਸ਼ਨਲ ਮਾਨੀਟਰੀ ਐਂਡ ਫਾਇਨਾਂਸ਼ੀਅਲ ਕਮੇਟੀ 'ਚ ਵੀਡੀਓ ਕਾਨਫਰੰਸਿੰਗ ਰਾਹੀਂ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਕਿਹਾ ਕਿ ਭਾਰਤੀ ਅਰਥਵਿਵਸਥਾ 'ਚ 'ਵੀ' ਸ਼ੇਪ ਦੀ ਰਿਕਵਰੀ ਦਿਖਾਈ ਦੇ ਰਹੀ ਹੈ।


author

cherry

Content Editor

Related News