ਕੋਈ ਨਹੀਂ ਰੋਕ ਸਕੇਗਾ ਭਾਰਤੀ ਅਰਥਵਿਵਸਥਾ ਦੀ ਰਫਤਾਰ! ਹੁਣ ਵਰਲਡ ਬੈਂਕ ਨੇ ਵੀ ਵਿਖਾਈ ਹਰੀ ਝੰਡੀ
Thursday, Jan 15, 2026 - 01:26 PM (IST)
ਬਿਜ਼ਨੈੱਸ ਡੈਸਕ - ਵਰਲਡ ਬੈਂਕ ਨੇ ਮਜ਼ਬੂਤ ਘਰੇਲੂ ਮੰਗ, ਜਿਸ ’ਚ ਤੇਜ਼ ਨਿੱਜੀ ਖਪਤ ਵੀ ਸ਼ਾਮਲ ਹੈ, ਦਾ ਹਵਾਲਾ ਦਿੰਦੇ ਹੋਏ ਭਾਰਤ ਦੀ ਆਰਥਕ ਵਿਕਾਸ ਦਰ ਦਾ ਅੰਦਾਜ਼ਾ ਜੂਨ 2025 ’ਚ ਅੰਦਾਜ਼ਨ 6.3 ਤੋਂ ਵਧਾ ਕੇ 7.2 ਫ਼ੀਸਦੀ ਕਰ ਦਿੱਤਾ ਹੈ। ਉਸ ਨੇ ਕਿਹਾ ਕਿ ਇਸ ਸੁਧਾਰ ਨੂੰ ਟੈਕਸ ਸੁਧਾਰਾਂ ਅਤੇ ਪੇਂਡੂ ਇਲਾਕਿਆਂ ’ਚ ਵਧਦੀ ਅਸਲੀ ਘਰੇਲੂ ਕਮਾਈ ਦਾ ਸਹਾਰਾ ਮਿਲ ਰਿਹਾ ਹੈ।
ਇਹ ਵੀ ਪੜ੍ਹੋ : ਮੂਧੇ ਮੂੰਹ ਡਿੱਗੇ ਸੋਨੇ-ਚਾਂਦੀ ਦੇ ਭਾਅ, ਜਾਣੋ ਕਿੰਨੀਆਂ ਘਟੀਆਂ ਕੀਮਤੀ ਧਾਤਾਂ ਦੀਆਂ ਕੀਮਤਾਂ
ਵਰਲਡ ਬੈਂਕ ਦੀ ਤਾਜ਼ਾ ਗਲੋਬਲ ਇਕਾਨਮਿਕ ਪ੍ਰਾਸਪੈਕਟਸ (ਜੀ. ਈ. ਪੀ.) ਰਿਪੋਰਟ ਅਨੁਸਾਰ, ਮਾਲੀ ਸਾਲ 2026-27 ’ਚ ਵਾਧਾ ਦਰ ਘਟ ਕੇ 6.5 ਫ਼ੀਸਦੀ ਰਹਿਣ ਦਾ ਅੰਦਾਜ਼ਾ ਹੈ, ਇਹ ਮੰਨਦੇ ਹੋਏ ਕਿ ਅਮਰੀਕਾ ਵੱਲੋਂ ਲਾਏ ਗਏ 50 ਫ਼ੀਸਦੀ ਟੈਰਿਫ ਪੂਰੇ ਅੰਦਾਜ਼ਨ ਸਮੇਂ ਤੱਕ ਲਾਗੂ ਰਹਿਣਗੇ। ਮਾਲੀ ਸਾਲ 2027-28 ’ਚ ਮਜ਼ਬੂਤ ਸੇਵਾ ਖੇਤਰ ਦੀਆਂ ਸਰਗਰਮੀਆਂ, ਬਰਾਮਦ ’ਚ ਸੁਧਾਰ ਅਤੇ ਨਿਵੇਸ਼ ’ਚ ਤੇਜ਼ੀ ਦੇ ਸਹਾਰੇ ਵਾਧਾ ਦਰ ਵਧ ਕੇ 6.6 ਫ਼ੀਸਦੀ ਹੋਣ ਦੀ ਉਮੀਦ ਹੈ।
ਇਹ ਵੀ ਪੜ੍ਹੋ : ਮਾਰਚ 'ਚ ਬੰਦ ਹੋ ਜਾਣਗੇ 500 ਰੁਪਏ ਦੇ ਨੋਟ! ਜਾਣੋ ਸੋਸ਼ਲ ਮੀਡੀਆ 'ਤੇ ਫੈਲੇ ਦਾਅਵੇ ਦੀ ਸੱਚਾਈ
ਡੇਲਾਈਟ ਨੇ ਵੀ ਵਧਾਇਆ ਅੰਦਾਜ਼ਾ
ਭਾਰਤੀ ਅਰਥਵਿਵਸਥਾ ਦੀ ਵਾਧਾ ਦਰ ਚਾਲੂ ਮਾਲੀ ਸਾਲ ’ਚ 7.5 ਤੋਂ 7.8 ਫ਼ੀਸਦੀ ਰਹਿਣ, ਜਦੋਂ ਕਿ 2026-27 ’ਚ 6.6 ਤੋਂ 6.9 ਫ਼ੀਸਦੀ ਦੀ ਦਰ ਨਾਲ ਵਧਣ ਦਾ ਅੰਦਾਜ਼ਾ ਹੈ। ਸਲਾਹਕਾਰ ਕੰਪਨੀ ਡੇਲਾਈਟ ਇੰਡੀਆ ਨੇ ਇਹ ਜਾਣਕਾਰੀ ਦਿੱਤੀ। ਡੇਲਾਈਟ ਨੇ ਕਿਹਾ ਕਿ ਭਾਰਤ ਲਈ 2025 ਨੂੰ ਘਰੇਲੂ ਮੰਗ ’ਚ ‘ਜੁਝਾਰੂਪਨ’, ਵਿੱਤੀ, ਮੁਦਰਾ ਅਤੇ ਕਿਰਤ ਨੀਤੀਆਂ ’ਚ ਫੈਸਲਾਕੁੰਨ ਸੁਧਾਰਾਂ ਅਤੇ ਵਪਾਰ ਨੀਤੀਆਂ ’ਚ ਮੁੜ-ਸੁਧਾਰਾਂ ਦੇ ਸਾਲ ਵਜੋਂ ਯਾਦ ਕੀਤਾ ਜਾਵੇਗਾ।
ਇਹ ਵੀ ਪੜ੍ਹੋ : 1499 ਰੁਪਏ 'ਚ ਭਰ ਸਕੋਗੇ ਉਡਾਣ ਤੇ ਬੱਚੇ 1 ਰੁਪਏ 'ਚ ਕਰ ਸਕਣਗੇ ਸਫ਼ਰ, ਮਿਲੇਗੀ ਖ਼ਾਸ ਆਫ਼ਰ!
ਗ੍ਰਾਂਟ ਥਾਰਨਟਨ ਨੇ ਵੀ ਪ੍ਰਗਟਾਇਆ ਭਰੋਸਾ
ਚਾਲੂ ਮਾਲੀ ਸਾਲ ’ਚ ਭਾਰਤੀ ਅਰਥਵਿਵਸਥਾ ਦੀ ਵਾਧਾ ਦਰ 7.3 ਤੋਂ 7.5 ਫ਼ੀਸਦੀ ਅਤੇ 2026-27 ’ਚ 7 ਫ਼ੀਸਦੀ ਰਹਿਣ ਦਾ ਅੰਦਾਜ਼ਾ ਹੈ। ਪੇਸ਼ੇਵਰ ਸੇਵਾ ਅਤੇ ਸਲਾਹਕਾਰ ਕੰਪਨੀ ਗ੍ਰਾਂਟ ਥਾਰਨਟਨ ਭਾਰਤ ਨੇ ਵੀ ਇਸ ’ਤੇ ਆਪਣਾ ਭਰੋਸਾ ਪ੍ਰਗਟਾਇਆ। ਰਾਸ਼ਟਰੀ ਅੰਕੜਾ ਦਫ਼ਤਰ ( ਐੱਨ. ਐੱਸ. ਓ.) ਵੱਲੋਂ ਜਾਰੀ ਪਹਿਲਾਂ ਅਗਾਊਂ ਅੰਦਾਜ਼ਿਆਂ ਅਨੁਸਾਰ ਸੇਵਾ ਅਤੇ ਵਿਨਿਰਮਾਣ ਖੇਤਰਾਂ ਦੇ ਮਜ਼ਬੂਤ ਪ੍ਰਦਰਸ਼ਨ ਨਾਲ ਭਾਰਤ ਦੀ ਵਾਧਾ ਦਰ ਦੇ 2025-26 ’ਚ 7.4 ਫ਼ੀਸਦੀ ਰਹਿਣ ਦਾ ਅੰਦਾਜ਼ਾ ਹੈ, ਜੋ ਪਿਛਲੇ ਮਾਲੀ ਸਾਲ ਦੇ 6.5 ਫ਼ੀਸਦੀ ਤੋਂ ਵੱਧ ਹੈ। ਇਸ ਤਰ੍ਹਾਂ ਭਾਰਤ, ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਧਦੀ ਪ੍ਰਮੁੱਖ ਅਰਥਵਿਵਸਥਾ ਵਜੋਂ ਆਪਣੀ ਸਥਿਤੀ ਬਰਕਰਾਰ ਰੱਖੇਗਾ। ਗ੍ਰਾਂਟ ਥਾਰਨਟਨ ਭਾਰਤ ਦੇ ਭਾਈਵਾਲ ਅਤੇ ਆਰਥਕ ਸਲਾਹਕਾਰ ਸੇਵਾ ਮੁਖੀ (ਅਰਥਸ਼ਾਸਤਰੀ, ਮੈਕਰੋ ਇਕਾਨਮਿਕ ਅਫੇਅਰਸ) ਰਿਸ਼ੀ ਸ਼ਾਹ ਨੇ ਇਕ ਗੱਲਬਾਤ ’ਚ ਕਿਹਾ ਕਿ ਭਾਰਤੀ ਦਰਾਮਦ ’ਤੇ ਅਮਰੀਕੀ ਟੈਰਿਫ ਅਤੇ ਹੋਰ ਰੁਕਾਵਟਾਂ ਦੇ ਬਾਵਜੂਦ ਬਰਾਮਦ ਸਥਿਰ ਬਣੀ ਹੋਈ ਹੈ।
ਇਹ ਵੀ ਪੜ੍ਹੋ : 1.5 ਕਰੋੜ ਕਰਮਚਾਰੀਆਂ-ਪੈਨਸ਼ਨਰਾਂ ਲਈ ਅਹਿਮ ਖ਼ਬਰ, ਸਰਕਾਰ ਨੇ ਨਿਯਮਾਂ 'ਚ ਕੀਤਾ ਬਦਲਾਅ
ਇਹ ਵੀ ਪੜ੍ਹੋ : Banking Sector 'ਚ ਵਧੀ ਹਲਚਲ, ਦੋ ਵੱਡੇ ਸਰਕਾਰੀ ਬੈਂਕ ਦੇ ਰਲੇਵੇਂ ਦੀ ਤਿਆਰੀ!
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
