ਇੰਡੀਆ ਯਾਮਾਹਾ ਨੇ 3 ਲੱਖ ਤੋਂ ਵੱਧ ਸਕੂਟਰ ਮੰਗਵਾਏ ਵਾਪਸ

Saturday, Jan 24, 2026 - 03:35 AM (IST)

ਇੰਡੀਆ ਯਾਮਾਹਾ ਨੇ 3 ਲੱਖ ਤੋਂ ਵੱਧ ਸਕੂਟਰ ਮੰਗਵਾਏ ਵਾਪਸ

ਨਵੀਂ  ਦਿੱਲੀ (ਭਾਸ਼ਾ) - ਇੰਡੀਆ ਯਾਮਾਹਾ ਮੋਟਰ ਨੇ ਖਰਾਬ ਬ੍ਰੇਕ ਪਾਰਟਸ ਨੂੰ ਠੀਕ ਕਰਨ ਲਈ ਆਪਣੇ ‘ਰੇ ਜ਼ੈੱਡ. ਆਰ. 125 ਐੱਫ. ਆਈ. ਹਾਈਬ੍ਰਿਡ’ ਅਤੇ ‘ਫੈਸੀਨੋ 125 ਐੱਫ. ਆਈ. ਹਾਈਬ੍ਰਿਡ’ ਸਕੂਟਰ ਮਾਡਲ ਦੀਆਂ 3 ਲੱਖ ਤੋਂ ਵੱਧ ਇਕਾਈਆਂ ਵਾਪਸ ਮੰਗਵਾਉਣ ਦਾ ਐਲਾਨ ਕੀਤਾ  ਹੈ।

ਇੰਡੀਆ ਯਾਮਾਹਾ ਮੋਟਰ ਨੇ ਇਕ ਬਿਆਨ ’ਚ ਕਿਹਾ ਕਿ ਕੰਪਨੀ ਨੇ 2 ਮਈ, 2024  ਤੋਂ 3 ਸਤੰਬਰ, 2025 ਦੇ ਵਿਚਾਲੇ ਤਿਆਰ ਕੀਤੇ ਆਪਣੇ 125 ਸੀ. ਸੀ. ਸਕੂਟਰ ਮਾਡਲ ਦੀਆਂ  3,06,635 ਇਕਾਈਆਂ ਨੂੰ ਵਾਪਸ ਮੰਗਵਾਉਣ ਲਈ ਤੁਰੰਤ ਪ੍ਰਭਾਵ ਤੋਂ ਸਵੈ-ਇੱਛਤ ਮੁਹਿੰਮ  ਸ਼ੁਰੂ ਕੀਤੀ ਹੈ। ਕੰਪਨੀ ਨੇ ਕਿਹਾ, ‘‘ਇਹ ਕਦਮ ਇਕ ਸੰਭਾਵੀ ਸਮੱਸਿਆ ਦੇ ਹੱਲ ਲਈ ਉਠਾਇਆ  ਗਿਆ ਹੈ।’’


author

Inder Prajapati

Content Editor

Related News