ਹੁਣ ਚੀਨ ਤੋਂ ਆਯਾਤ ਨਹੀਂ ਹੋਵੇਗਾ ਖਰਾਬ ਗੁਣਵੱਤਾ ਵਾਲਾ ਇਲੈਕਟ੍ਰਾਨਿਕ ਸਮਾਨ, ਸਰਕਾਰ ਨੇ ਚੁੱਕਿਆ ਇਹ ਕਦਮ
Friday, Nov 20, 2020 - 06:45 PM (IST)
ਨਵੀਂ ਦਿੱਲੀ — ਚੀਨ ਤੋਂ ਆ ਰਹੇ ਘਟੀਆ ਇਲੈਕਟ੍ਰਾਨਿਕ ਸਾਮਾਨ ਦੇ ਆਯਾਤ 'ਤੇ ਰੋਕ ਲਗਾਉਣ ਲਈ ਭਾਰਤ ਨੇ 7 ਉਤਪਾਦਾਂ ਨੂੰ ਕੰਪਸਲਰੀ ਰਜਿਸਟ੍ਰੇਸ਼ਨ ਆਰਡਰ 'ਚ ਪਾਉਣ ਦਾ ਫੈਸਲਾ ਕੀਤਾ ਹੈ। ਇਸ ਆਦੇਸ਼ ਦੇ ਲਾਗੂ ਹੋਣ ਦੇ ਬਾਅਦ ਚੀਨ ਤੋਂ ਆਉਣ ਵਾਲੇ ਘਟੀਆ ਕਵਾਲਿਟੀ ਦੇ ਡਿਜਿਟਲ ਕੈਮਰਾ, ਵੀਡਿਓ ਕੈਮਰਾ ਵੇਬਕੈਮ, ਬਲਿਊ ਟੂਥ ਸਪੀਕਰ, ਸਮਾਰਟ ਸਪੀਕਰ, ਵਾਯਰਲੇਸ ਹੈਂਡਸੈੱਟ ਦੇ ਆਯਾਤ 'ਤੇ ਰੋਕ ਲੱਗ ਸਕੇਗੀ। ਹੁਣ ਸਿਰਫ ਬਿਯੂਰੋ ਆਫ ਇੰਡਿਯਨ ਸਟੈਂਡਰਡਸ (BIS - Bureau Standards of India) ਪ੍ਰਮਾਣਿਤ ਹੋਣ 'ਤੇ ਹੀ ਇਨ੍ਹਾਂ ਉਤਪਾਦਾਂ ਦਾ ਆਯਾਤ ਹੋ ਸਕੇਗਾ।
ਹੁਣ ਬਿਨਾਂ ਪ੍ਰਮਾਣਤ ਕੀਤੇ ਉਤਪਾਦਾਂ ਦਾ ਆਯਾਤ ਸੰਭਵ ਨਹੀਂ ਹੋ ਸਕੇਗਾ। ਸਰਕਾਰ ਨੇ BIS ਨੂੰ ਇਨ੍ਹਾਂ ਉਤਪਾਦਾਂ ਦੀ ਸੂਚੀ ਸੌਂਪੀ ਹੈ। ਇਨ੍ਹਾਂ ਕੰਪਨੀਆਂ ਨੂੰ ਬੀ.ਆਈ.ਐਸ. ਪ੍ਰਮਾਣ ਲੈਣ ਲਈ 3 ਮਹੀਨੇ ਦਾ ਸਮਾਂ ਮਿਲੇਗਾ। ਸੂਚੀ ਵਿਚ ਡਿਜਿਟਲ ਕੈਮਰਾ ਵੀਡਿਓ ਕੈਮਰਾ ਵੇਬਕੈਮ ਬਲਿਊ-ਟੂਥ ਸਪੀਕਰ ਸਮਾਰਟ ਸਪੀਕਰ ਐਲ.ਈ.ਡੀ. ਡਿਮਰ ਵਾਇਰਲੇਸ ਹੇਡਸੇਟ ਸ਼ਾਮਿਲ ਹਨ।
ਇਹ ਵੀ ਦੇਖੋ : ਕੋਰੋਨਾ ਆਫ਼ਤ ਦੌਰਾਨ ਵੀ ਵਿਗਿਆਪਨ ਦੇ ਖੇਤਰ 'ਚ ਇਨ੍ਹਾਂ 5 ਸਿਤਾਰਿਆਂ ਦੀ ਚਮਕ ਬਰਕਰਾਰ
ਜ਼ਿਕਰਯੋਗ ਹੈ ਕਿ ਸਰਕਾਰ ਨੇ 2012 'ਚ ਲਾਜ਼ਮੀ ਰਜਿਸਟ੍ਰੇਸ਼ਨ ਆਰਡਰ ਦੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਸਨ। ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਦੇ ਤਹਿਤ ਸਰਕਾਰ ਸਿਰਫ ਸਹੀ ਗੁਣਵੱਤਾ ਵਾਲੇ ਉਤਪਾਦਾਂ ਦਾ ਹੀ ਆਯਾਤ ਕਰਨ ਦੀ ਆਗਿਆ ਦੇਵੇਗੀ। ਇਸ ਤੋਂ ਪਹਿਲਾਂ ਇਨ੍ਹਾਂ ਉਤਪਾਦਾਂ ਨੂੰ ਬਣਾਉਣ ਲਈ ਸੁਰੱਖਿਆ ਮਾਪਦੰਡਾਂ ਨੂੰ ਪੂਰਾ ਨਹੀਂ ਕਰਨਾ ਹੁੰਦਾ ਸੀ। ਹੁਣ ਬੀ.ਐਸ.ਆਈ. ਟੈਸਟ ਕਰਵਾਉਣ ਲਈ ਇਨ੍ਹਾਂ ਉਤਪਾਦਾਂ ਦਾ ਲਾਇਸੈਂਸ ਲੈਣਾ ਹੋਵੇਗਾ।
ਇਹ ਵੀ ਦੇਖੋ : ਖ਼ੁਸ਼ਖ਼ਬਰੀ : ਮੁਫ਼ਤ 'ਚ Netflix ਦੇਖਣ ਦਾ ਮੌਕਾ, ਜਾਣੋ ਕਦੋਂ ਅਤੇ ਕਿਵੇਂ ਦੇਖ ਸਕੋਗੇ ਆਪਣਾ ਮਨਪਸੰਦ ਕੰਟੈਟ