ਭਾਰਤ ਚੀਨ ਦੇ ਰਾਹ, ਦੁਨੀਆ ਦੇ ਹਰ ਕੋਨੇ ''ਚ ਹੋਵੇਗਾ ਨਿਰਯਾਤ
Friday, Sep 15, 2023 - 05:42 PM (IST)
ਜਲੰਧਰ (ਨਰਿੰਦਰ ਮੋਹਨ) : ਚੀਨ ਦੇ ਵਾਂਗ ਭਾਰਤ ਵੀ ਜਲਦੀ ਦੁਨੀਆ ਦੇ ਹਰ ਕੋਨੇ 'ਚ ਉਦਯੋਗਿਕ ਵਸਤਾਂ ਦਾ ਨਿਰਯਾਤ ਕਰਨਾ ਸ਼ੁਰੂ ਕਰ ਦੇਵੇਗਾ। ਫਿਲਹਾਲ ਇਸ ਸਮੇਂ ਭਾਰਤ ਦੇ ਫਾਰਮਾ, ਆਟੋ, ਕੰਜ਼ਿਊਮਰ ਪੈਕੇਜਿੰਗ ਕੈਮੀਕਲ, ਟਾਇਰ ਜਾਂ ਮਸ਼ੀਨ ਬਿਲਡਰ ਸੈਕਟਰਾਂ ਤੋਂ ਬਰਾਮਦ ਵਧ ਰਹੀ ਹੈ। 'ਗਲੋਬਲ ਸਟੇਟ ਆਫ ਸਮਾਰਟ ਮੈਨੂਫੈਕਚਰਿੰਗ' ਦੇ ਅੱਠਵੇਂ ਐਡੀਸ਼ਨ (ਸਰਵੇਖਣ) 'ਚ 13 ਦੇਸ਼ਾਂ 'ਚੋਂ ਭਾਰਤੀ ਨਿਰਮਾਤਾਵਾਂ ਨੇ ਉਤਪਾਦਨ ਦੇ ਖੇਤਰ 'ਚ ਘੱਟ ਖ਼ਰਚੇ ਅਤੇ ਬਿਹਤਰ ਉਤਪਾਦਨ 'ਚ ਸਭ ਤੋਂ ਵੱਧ ਦਿਲਚਸਪੀ ਦਿਖਾਈ ਹੈ। ਇਸ ਸਰਵੇਖਣ 'ਚ ਚੀਨ ਵੀ ਸ਼ਾਮਲ ਸੀ। ਉਦਯੋਗਿਕ ਆਟੋਮੇਸ਼ਨ ਅਤੇ ਡਿਜੀਟਲ ਪਰਿਵਰਤਨ ਨੂੰ ਸਮਰਪਿਤ ਦੁਨੀਆ ਦੀ ਸਭ ਤੋਂ ਵੱਡੀ ਕੰਪਨੀ ਰਾਕਵੈਲ ਆਟੋਮੇਸ਼ਨ ਦੇ ਸਮਾਰਟ ਮੈਨੂਫੈਕਚਰਿੰਗ ਐੱਫਐੱਮਸੀਜੀ ਸੰਮੇਲਨ 2023 ਵਿੱਚ ਕੰਪਨੀ ਦੇ ਐੱਮਡੀ ਦਿਲੀਪ ਸਾਹਨੀ ਨੇ ਕਿਹਾ ਕਿ ਦੇਸ਼ ਵਿੱਚ ਨਿਰਮਾਣ ਨੂੰ ਵਧੇਰੇ ਲਾਭਕਾਰੀ ਅਤੇ ਕੁਸ਼ਲ ਬਣਾਉਣ ਲਈ ਡਿਜੀਟਲ ਪਰਿਵਰਤਨ 'ਤੇ 35 ਫ਼ੀਸਦੀ ਦਾ ਖ਼ਰਚ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ- ਪਹਿਲੇ ਪ੍ਰਕਾਸ਼ ਪੁਰਬ ’ਤੇ ਫੁੱਲਾਂ ਨਾਲ ਸਜਾਇਆ ਜਾ ਰਿਹਾ ਸ੍ਰੀ ਹਰਿਮੰਦਰ ਸਾਹਿਬ, ਵੇਖੋ ਖ਼ੂਬਸੂਰਤ ਤਸਵੀਰਾਂ
ਚੰਡੀਗੜ੍ਹ 'ਚ ਕਰਵਾਏ ਸੰਮੇਲਨ ਤੋਂ ਬਾਅਦ ਇਕ ਵਿਸ਼ੇਸ਼ ਗੱਲਬਾਤ ਕਰਦਿਆਂ ਸਾਹਨੀ ਨੇ ਕਿਹਾ ਕਿ ਭਾਰਤ ਸਰਕਾਰ ਦੇ 5 ਟ੍ਰਿਲੀਅਨ ਰੁਪਏ ਦੀ ਅਰਥਵਿਵਸਥਾ ਦੇ ਸੁਫ਼ਨੇ ਨੂੰ ਸਾਕਾਰ ਨੂੰ ਅਗੇ ਵਧਾਉਣ ਲਈ ਛੋਟੇ ਅਤੇ ਦਰਮਿਆਨੇ ਉਦਯੋਗਾਂ ਨੂੰ ਬਰਾਬਰ ਨਾਲ ਲੈ ਕੇ ਚੱਲਣ ਦੀ ਲੋੜ ਹੈ। ਉਨ੍ਹਾਂ ਨੂੰ ਇਹ ਸਲਾਹ ਦੇਣੀ ਚਾਹੀਦੀ ਹੈ ਕਿ ਉਤਪਾਦਨ ਆਪਣੀ ਮਸ਼ੀਨਰੀ ਅਨੁਸਾਰ ਨਹੀਂ ਸਗੋਂ ਬਾਜ਼ਾਰ ਦੀ ਮੰਗ ਦੇ ਮੁਤਾਬਰ ਤਿਆਰ ਕਰਨਾ ਚਾਹੀਦਾ ਹੈ। ਉਨ੍ਹਾਂ ਅਨੁਸਾਰ ਉਤਪਾਦਨ 'ਤੇ ਖ਼ਰਚ ਘੱਟ ਹੋਵੇ ਅਤੇ ਉਸ ਦਾ ਇਸਤੇਮਾਲ ਜਲਦੀ ਹੋਵੇ, ਅਜਿਹੇ ਸਮੇਂ ਦੀ ਲੋੜ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਵਿੱਚ ਉਦਯੋਗਾਂ ਦੀ ਕੋਈ ਕਮੀ ਨਹੀਂ ਪਰ ਸਹੀ ਸਮੇਂ ’ਤੇ ਸਹੀ ਸਲਾਹ ਦੀ ਲੋੜ ਹੈ। ਹੁਣ ਵਪਾਰ ਦਾ ਮਾਡਲ ਬਦਲ ਗਿਆ ਹੈ। ਚੀਨ ਨੇ ਇਸੇ ਰਸਤੇ 'ਤੇ ਚੱਲਦਿਆਂ ਉਤਪਾਦਨ ਦੇ ਖੇਤਰ ਵਿੱਚ ਕ੍ਰਾਂਤੀ ਲਿਆਂਦੀ ਹੈ। ਭਾਰਤ ਵਿੱਚ ਵੀ ਅਜਿਹੀ ਤਬਦੀਲੀ ਦੀ ਲੋੜ ਹੈ। ਹੁਣ ਉਤਪਾਦਕ ਅਤੇ ਖਪਤਕਾਰ ਵਿਚਕਾਰ ਪਹਿਲਾਂ ਵਾਂਗ ਨੈੱਟਵਰਕ ਨਹੀਂ ਰਿਹਾ ਸਗੋਂ ਈ-ਕਾਮਰਸ ਦਾ ਯੁੱਗ ਹੈ। ਉਗਯੋਗਾਂ 'ਚ ਸੁਧਾਰ ਕਿਵੇਂ ਹੋਵੇ, ਖ਼ਰਚ ਕਿਵੇਂ ਘੱਟ ਕੀਤਾ ਜਾਵੇ, ਬਾਜ਼ਾਰ ਦੀ ਮੰਗ ਕੀ ਹੈ, ਇਸ 'ਤੇ ਕੰਮ ਕਰਨ ਵਾਲੀ ਕੰਪਨੀ ਦੇ ਐੱਮਡੀ ਦਿਲੀਪ ਸਾਹਨੀ ਨੇ ਦੱਸਿਆ ਕਿ ਅਜਿਹੀ ਸਥਿਤੀ ਵਿੱਚ ਰਵਾਇਤੀ ਹੱਲ ਦੀ ਨਹੀਂ ਸਗੋਂ ਡਿਜੀਟਲ ਹੱਲ ਦੀ ਜ਼ਰੂਰਤ ਹੈ।
ਇਹ ਵੀ ਪੜ੍ਹੋ- ਯਾਤਰੀਆਂ ਲਈ ਅਹਿਮ ਖ਼ਬਰ: ਪੰਜਾਬ 'ਚ ਇਸ ਰੂਟ 'ਤੇ 5 ਦਿਨਾਂ ਲਈ ਰੇਲ ਆਵਾਜਾਈ ਰਹੇਗੀ ਬੰਦ
ਰਾਕਵੈਲ ਆਟੋਮੇਸ਼ਨ ਦੀ 8 ਵੀਂ ਸਾਲਾਨਾ "ਸਟੇਟ ਆਫ਼ ਸਮਾਰਟ ਮੈਨੂਫੈਕਚਰਿੰਗ ਰਿਪੋਰਟ" ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ ਭਾਰਤ 'ਚ ਤਕਨਾਲੋਜੀ 'ਚ ਨਿਵੇਸ਼ ਕਰਨ ਵਾਲੇ ਸਭ ਤੋਂ ਵੱਧ ਨਿਰਮਾਣ ਸੰਗਠਨ ਹਨ। ਅਧਿਐਨ 'ਚ ਭਾਰਤ, ਚੀਨ, ਜਰਮਨੀ, ਜਾਪਾਨ, ਅਮਰੀਕਾ ਅਤੇ ਯੂਕੇ ਸਮੇਤ 13 ਪ੍ਰਮੁੱਖ ਨਿਰਮਾਣ ਦੇਸ਼ਾਂ 'ਚ 1,350 ਤੋਂ ਵੱਧ ਨਿਰਮਾਤਾਵਾਂ ਦਾ ਸਰਵੇਖਣ ਕੀਤਾ ਗਿਆ। ਇਸ ਦੀ ਰਿਪੋਰਟ 'ਚ ਪਾਇਆ ਗਿਆ ਹੈ ਕਿ ਖ਼ਾਸ ਕਰਕੇ ਭਾਰਤ 'ਚ ਨਿਰਮਾਣ ਨੂੰ ਵਧੇਰੇ ਲਾਭਕਾਰੀ ਅਤੇ ਕੁਸ਼ਲ ਬਣਾਉਣ ਲਈ ਡਿਜੀਟਲ ਪਰਿਵਰਤਨ ਅਪਣਾਇਆ ਜਾ ਰਿਹਾ ਹੈ। ਭਾਰਤ 'ਚ ਨਿਰਮਾਤਾ ਆਪਣੇ ਸੰਚਾਲਨ ਬਜਟ ਦਾ 35% ਤਕਨਾਲੋਜੀ ਨਿਵੇਸ਼ਾਂ 'ਚ ਨਿਵੇਸ਼ ਕਰ ਰਹੇ ਹਨ, ਜੋ ਕਿ ਵਿਸ਼ਵ ਪੱਧਰ ਦੇ ਮੁਕਾਬਲੇ ਬਹੁਤ ਜ਼ਿਆਦਾ ਹੈ।
ਇਹ ਵੀ ਪੜ੍ਹੋ- CM ਮਾਨ ਤੇ ਕੇਜਰੀਵਾਲ ਨੇ ਕਾਰੋਬਾਰੀਆਂ ਨਾਲ ਕੀਤੀ ਮੀਟਿੰਗ, ਕੀਤੇ ਕਈ ਵੱਡੇ ਐਲਾਨ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8