‘2060 ’ਚ ਹੀ ਦੁਨੀਆ ਦੀ ਸਭ ਤੋਂ ਵੱਡੀ ਅਰਥਵਿਵਸਥਾ ਬਣ ਜਾਏਗਾ ਭਾਰਤ’

07/26/2023 10:14:10 AM

ਨਵੀਂ ਦਿੱਲੀ (ਇੰਟ.)– ਆਈ. ਐੱਮ. ਐੱਫ. ਅਤੇ ਗੋਲਡਮੈਨ ਸਾਕਸ ਦੇ ਅਨੁਮਾਨਾਂ ਮੁਤਾਬਕ ਸਾਲ 2075 ਤੱਕ ਭਾਰਤ ਦੁਨੀਆ ਦੀ ਦੂਜੀ ਸਭ ਤੋਂ ਵੱਡੀ ਅਰਥਵਿਵਸਥਾ ਵਾਲਾ ਦੇਸ਼ ਹੋਵੇਗਾ ਪਰ ਬ੍ਰਿਟੇਨ ਦੇ ਸੰਸਦ ਮੈਂਬਰ ਲਾਰਡ ਕਰਨ ਬਿਲੀਮੋਰੀਆ ਦਾ ਕਹਿਣਾ ਹੈ ਕਿ ਭਾਰਤ 2060 ਵਿਚ ਹੀ ਦੁਨੀਆ ਦੀ ਸਭ ਤੋਂ ਵੱਡੀ ਅਰਥਵਿਵਸਥਾ ਬਣ ਜਾਏਗਾ। ਉਨ੍ਹਾਂ ਨੇ ਕਿਹਾ ਕਿ ਭਾਰਤ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ ਅਤੇ ਛੇਤੀ ਦੁਨੀਆ ਦੀਆਂ 3 ਮਹਾਸ਼ਕਤੀਆਂ ’ਚ ਸ਼ਾਮਲ ਹੋਵੇਗਾ। ਹਾਲੇ ਭਾਰਤ ਦੁਨੀਆ ਦੀ 5ਵੀਂ ਵੱਡੀ ਅਰਥਵਿਵਸਥਾ ਹੈ। ਉਸ ਤੋਂ ਅੱਗੇ ਅਮਰੀਕਾ, ਚੀਨ, ਜਾਪਾਨ ਅਤੇ ਜਰਮਨੀ ਰਹਿ ਗਏ ਹਨ।

ਇਹ ਵੀ ਪੜ੍ਹੋ : ਅੰਬਾਨੀ ਦੀ ਡੇਟਾ ਸੈਂਟਰ ਦੇ ਕਾਰੋਬਾਰ 'ਚ ਐਂਟਰੀ, ਬਰੁਕਫੀਲਡ ਨਾਲ ਕੀਤੀ ਸਾਂਝੇਦਾਰੀ

ਬਿਲੀਮੋਰੀਆ ਨੇ ਹੈਦਰਾਬਾਦ ਪਬਲਿਕ ਸਕੂਲ ਤੋਂ ਪੜ੍ਹਾਈ ਕੀਤੀ ਹੈ ਅਤੇ ਉਹ ਬ੍ਰਿਟੇਨ ਦੇ ਹਾਊਸ ਆਫ ਲਾਡਰਸ ਦੇ ਮੈਂਬਰ ਹਨ। ਇਕ ਰਿਪੋਰਟ ਮੁਤਾਬਕ ਉਨ੍ਹਾਂ ਨੇ ਹੈਦਰਾਬਾਦ ’ਚ ਪ੍ਰੋਗਰਾਮ ਤੋਂ ਪਹਿਲਾਂ ਕਿਹਾ ਕਿ ਪੂਰੀ ਦੁਨੀਆ ਦੀਆਂ ਨਜ਼ਰਾਂ ਭਾਰਤ ’ਤੇ ਹਨ। ਇਸ ’ਚ ਕੋਈ ਸ਼ੱਕ ਨਹੀਂ ਹੈ ਕਿ ਛੇਤੀ ਭਾਰਤ ਦੁਨੀਆ ਦੇ ਤਿੰਨ ਸੁਪਰਪਾਵਰ ’ਚ ਹੋਵੇਗਾ। ਮੇਰਾ ਅਨੁਮਾਨ ਹੈ ਕਿ 25 ਸਾਲਾਂ ਦੇ ਅੰਦਰ ਭਾਰਤ ਦੀ ਅਰਥਵਿਵਸਥਾ 32 ਟ੍ਰਿਲੀਅਨ ਡਾਲਰ ਪਹੁੰਚ ਜਾਏਗੀ ਅਤੇ ਇਹ ਦੁਨੀਆ ਦੀ ਦੂਜੀ ਸਭ ਤੋਂ ਵੱਡੀ ਅਰਥਵਿਵਸਥਾ ਹੋਵੇਗਾ। ਇੰਨਾ ਹੀ ਨਹੀਂ, ਮੇਰਾ ਮੰਨਣਾ ਹੈ ਕਿ ਸਾਲ 2020 ਵਿਚ ਭਾਰਤ ਦੁਨੀਆ ਦੀ ਸਭ ਤੋਂ ਵੱਡੀ ਅਰਥਵਿਵਸਥਾ ਹੋਵੇਗਾ। ਉਨ੍ਹਾਂ ਨੇ ਨਾਲ ਹੀ ਉਮੀਦ ਪ੍ਰਗਟਾਈ ਕਿ ਭਾਰਤ ਅਤੇ ਯੂ. ਕੇ. ਦਰਮਿਆਨ ਛੇਤੀ ਫ੍ਰੀ ਟਰੇਡ ਐਗਰੀਮੈਂਟ ਹੋ ਸਕਦਾ ਹੈ।

ਇਹ ਵੀ ਪੜ੍ਹੋ : ਭਾਰਤੀ ਚੌਲਾਂ ਦੇ ਨਿਰਯਾਤ 'ਤੇ ਪਾਬੰਦੀ ਤੋਂ ਘਬਰਾਏ ਅਮਰੀਕਾ 'ਚ ਰਹਿੰਦੇ Indians, ਸ਼ਾਪਿੰਗ ਮਾਲ 'ਚ ਲੱਗੀ ਭੀੜ (ਵੀਡੀਓ)

ਬ੍ਰਿਟੇਨ ’ਚ 17 ਲੱਖ ਭਾਰਤੀ
ਬ੍ਰਿਟਿਸ਼ ਸੰਸਦ ਮੈਂਬਰ ਨੇ ਕਿਹਾ ਕਿ ਭਾਰਤ ਅਤੇ ਯੂ. ਕੇ. ਦਰਮਿਆਨ ਟਰੇਡ ਤੇਜ਼ੀ ਨਾਲ ਵਧ ਰਿਹਾ ਹੈ ਅਤੇ ਇਹ ਸਾਲਾਨਾ 30 ਅਰਬ ਪੌਂਡ ਤੋਂ ਉੱਪਰ ਪਹੁੰਚ ਗਿਆ ਹੈ ਪਰ ਮੈਨੂੰ ਲਗਦਾ ਹੈ ਕਿ ਇਹ ਬਹੁਤ ਘੱਟ ਹੈ। ਇਸ ’ਚ ਕਈ ਗੁਣਾ ਤੇਜ਼ੀ ਆ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਬ੍ਰਿਟੇਨ ’ਚ ਭਾਰਤੀ ਮੂਲ ਦੇ 17 ਲੱਖ ਲੋਕ ਰਹਿੰਦੇ ਹਨ। ਇਹ ਬ੍ਰਿਟੇਨ ਦੀ ਸਭ ਤੋਂ ਸਫਲ ਮਾਈਨੋਰਿਟੀ ਕਮਿਊਨਿਟੀ ਹੈ। ਉੱਥੋਂ ਦੇ ਪੀ.ਐੱਮ. ਰਿਸ਼ੀ ਸੁਨਕ ਭਾਰਤੀ ਮੂਲ ਦੇ ਹਨ। ਨਾਲ ਹੀ ਬਿਜ਼ਨੈੱਸ ਅਤੇ ਕਈ ਦੂਜੇ ਖੇਤਰਾਂ ’ਚ ਵੀ ਭਾਰਤੀ ਮੂਲ ਦੇ ਲੋਕਾਂ ਨੇ ਆਪਣੇ ਝੰਡੇ ਗੱਡੇ ਹਨ। 

ਇਹ ਵੀ ਪੜ੍ਹੋ : ਰੇਲ ਯਾਤਰੀਆਂ ਲਈ ਖ਼ੁਸ਼ਖਬਰੀ: ਜਨਰਲ ਡੱਬਿਆਂ 'ਚ ਮਿਲੇਗਾ 20 ਰੁਪਏ ’ਚ ਭੋਜਨ, 3 ਰੁਪਏ 'ਚ ਪਾਣੀ

ਕੋਬਰਾ ਬੀਅਰ ਦੇ ਫਾਊਂਡਰ ਬਿਲੀਮੋਰੀਆ ਨੇ ਕਿਹਾ ਕਿ ਉਹ ਛੇਤੀ ਹੀ ਭਾਰਤ ’ਚ ਮੁੜ ਆਪਣੇ ਪ੍ਰੋਡਕਟ ਨੂੰ ਰੀਸਟਾਰਟ ਕਰਨਾ ਚਾਹੁੰਦੇ ਹਨ। ਸਾਂਝੇ ਉੱਦਮ (ਜੇ. ਵੀ.) ਹਾਲੇ ਚੇਨਈ ਅਤੇ ਮੁੰਬਈ ਦੇ ਪ੍ਰਮੁੱਖ ਸਥਾਨਾਂ ’ਚ ਡਾਟਾ ਸੈਂਟਰ ਵਿਕਸਿਤ ਕਰ ਰਿਹਾ ਹੈ। ਰਿਲਾਇੰਸ ਨੇ ਇਕ ਬਿਆਨ ਵਿਚ ਕਿਹਾ ਕਿ ਚੇਨਈ ਵਿਚ 100 ਮੈਗਾਵਾਟ ਕੰਪਲੈਕਸ ’ਚ ਜੇ. ਵੀ. ਦਾ ਪਹਿਲਾ 20 ਮੈਗਾਵਾਟ ਗ੍ਰੀਨਫੀਲਡ ਡਾਟਾ ਸੈਂਟਰ (ਐੱਮ. ਏ. ਏ. 10) 2023 ਦੇ ਅਖੀਰ ਤੱਕ ਪੂਰਾ ਹੋਣ ਉਮੀਦ ਹੈ। ਜੇ. ਵੀ. ਨੇ ਹਾਲ ਹੀ ਵਿਚ 40 ਮੈਗਾਵਾਟ ਡਾਟਾ ਬਣਾਉਣ ਲਈ ਮੁੰਬਈ ਵਿਚ 2.15 ਏਕੜ ਜ਼ਮੀਨ ਨੂੰ ਐਕਵਾਇਰ ਕਰਨ ਦਾ ਐਲਾਨ ਕੀਤਾ ਸੀ।

ਇਹ ਵੀ ਪੜ੍ਹੋ : ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਰਾਹਤ, ਇਨ੍ਹਾਂ ਸ਼ਹਿਰਾਂ 'ਚ ਸਸਤਾ ਹੋਇਆ ਤੇਲ!

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


rajwinder kaur

Content Editor

Related News