ਮਹਾਮਾਰੀ ਕਾਰਨ ਆਈ ‘ਗਿਰਾਵਟ’ ਤੋਂ ਤੇਜ਼ੀ ਨਾਲ ਉਭਰਨ ਵਾਲੀਆਂ ਚੋਣਵੀਆਂ ਅਰਥਵਿਵਸਥਾਵਾਂ ’ਚ ਹੋਵੇਗਾ ਭਾਰਤ
Sunday, Dec 12, 2021 - 11:59 AM (IST)
ਨਵੀਂ ਦਿੱਲੀ (ਭਾਸ਼ਾ) – ਭਾਰਤ ਕੋਵਿਡ-19 ਕਾਰਨ ਅਰਥਵਿਵਸਥਾ ’ਚ ਆਈ ਗਿਰਾਵਟ ਕਾਰਨ ਚਾਲੂ ਵਿੱਤੀ ਸਾਲ 2021-22 ’ਚ ਤੇਜ਼ੀ ਨਾਲ ਉਭਰਨ ਵਾਲੇ ਕੁੱਝ ਦੇਸ਼ਾਂ ’ਚ ਹੋਵੇਗਾ। ਵਿੱਤ ਮੰਤਰਾਲਾ ਦੀ ਸ਼ਨੀਵਾਰ ਨੂੰ ਜਾਰੀ ਇਕ ਰਿਪੋਰਟ ’ਚ ਇਹ ਗੱਲ ਕਹੀ ਗਈ ਹੈ। ਰਿਪੋਰਟ ’ਚ ਕਿਹਾ ਗਿਆ ਹੈ ਕਿ ਭਾਰਤ ਦੁਨੀਆ ਦੀਆਂ ਉਨ੍ਹਾਂ ਚੋਣਵੀਆਂ ਅਰਥਵਿਵਸਥਾਵਾਂ ’ਚੋਂ ਹੈ ਜੋ ਇਸ ‘ਕਾਂਟ੍ਰੈਕਸ਼ਨ’ ਤੋਂ ਵਧੇਰੇ ਤੇਜ਼ੀ ਨਾਲ ਉਭਰਨਗੇ। ਇਸ ਦੇ ਨਾਲ ਹੀ ਰਿਪੋਰਟ ’ਚ ਕਿਹਾ ਗਿਆ ਹੈ ਕਿ ਦੇਸ਼ ’ਚ ਤੇਜ਼ੀ ਨਾਲ ਟੀਕਾਕਰਨ ਕਾਰਨ ਕੋਰੋਨਾ ਵਾਇਰਸ ਦੇ ਨਵੇਂ ਰੂਪ ਓਮੀਕ੍ਰੋਨ ਕਾਰਨ ਅਰਥਵਿਵਸਥਾ ’ਤੇ ਵਧੇਰੇ ਗੰਭੀਰ ਪ੍ਰਭਾਵ ਨਹੀਂ ਪਵੇਗਾ।
ਵਿੱਤ ਮੰਤਰਾਲਾ ਦੀ ਪ੍ਰਤੀ ਮਹੀਨਾ ਆਰਥਿਕ ਸਮੀਖਿਆ ’ਚ ਕਿਹਾ ਗਿਆ ਹੈ ਕਿ ਚਾਲੂ ਵਿੱਤੀ ਸਾਲ ਦੀ ਦੂਜੀ ਤਿਮਾਹੀ ’ਚ ਕੁੱਲ ਘਰੇਲੂ ਉਤਪਾਦ (ਜੀ. ਡੀ. ਪੀ.) ਦੀ ਵਾਧਾ ਦਰ ਸਾਲਾਨਾ ਆਧਾਰ ’ਤੇ 8.4 ਫੀਸਦੀ ਰਹੀ ਹੈ। ਇਸ ਤਰ੍ਹਾਂ 2019-20 ਦੀ ਮਹਾਮਾਰੀ ਤੋਂ ਪਹਿਲਾਂ ਦੀ ਮਿਆਦ ਦੇ ਮੁਕਾਬਲੇਦੇਸ਼ ਦੇ ਉਤਪਾਦਨ ’ਚ 100 ਫੀਸਦੀ ਤੋਂ ਵੱਧ ਦਾ ਸੁਧਾਰ ਹੋਇਆ ਹੈ। ਰਿਪੋਰਟ ਕਹਿੰਦੀ ਹੈ ਕਿ ਭਾਰਤ ਉਨ੍ਹਾਂ ਕੁੱਝ ਦੇਸ਼ਾਂ ’ਚ ਸ਼ਾਮਲ ਹਨ, ਜਿਨ੍ਹਾਂ ਨੇ ਕੋਵਿਡ-19 ਦਰਮਿਆਨ ਲਗਾਤਾਰ ਚਾਰ ਤਿਮਾਹੀਆਂ (ਬੀਤੇ ਵਿੱਤੀ ਸਾਲ ਦੀ ਤੀਜੀ ਅਤੇ ਚੌਥੀ ਅਤੇ ਚਾਲੂ ਵਿੱਤੀ ਸਾਲ ਦੀ ਪਹਿਲੀ ਅਤੇ ਦੂਜੀ) ਵਿਚ ਵਾਧਾ ਦਰਜ ਕੀਤਾ ਹੈ। ਇਹ ਭਾਰਤੀ ਅਰਥਵਿਵਸਥਾ ਦੀ ਜੁਝਾਰੂ ਸਮਰੱਥਾ ਨੂੰ ਦਰਸਾਉਂਦਾ ਹੈ। ਦੇਸ਼ ਦੇ ਸੇਵਾ ਖੇਤਰ ’ਚ ਰਿਵਾਈਵਲ ਹੋਇਆ ਹੈ, ਨਿਰਮਾਣ ਖੇਤਰ ਪੂਰੀ ਤਰ੍ਹਾਂ ਉੱਭਰ ਚੁੱਕਾ ਹੈ ਅਤੇ ਖੇਤੀਬਾੜੀ ਖੇਤਰ ਵੀ ਲਗਾਤਾਰ ਵਾਧਾ ਦਰਜ ਕਰ ਰਿਹਾ ਹੈ।
ਰਿਪੋਰਟ ’ਚ ਕਿਹਾ ਗਿਆ ਹੈ ਕਿ ਇਹ ਰਿਵਾਈਵਲ ਨਿਵੇਸ਼ ਚੱਕਰ ਦੇ ਮੁੜ ਸ਼ੁਰੂ ਹੋਣ ਦਾ ਸੰਕੇਤ ਦਿੰਦਾ ਹੈ। ਇਸ ਨੂੰ ਟੀਕਾਕਰਨ ’ਚ ਤੇਜ਼ੀ ਨਾਲ ਮਦਦ ਮਿਲੀ ਹੈ। ਰਿਪੋਰਟ ’ਚ ਕਿਹਾ ਗਿਆ ਕਿ ਚਾਲੂ ਵਿੱਤੀ ਸਾਲ ਦੀ ਬਾਕੀ ਤਿਮਾਹੀ ’ਚ ਅਰਥਵਿਵਸਥਾ ਦਾ ਰਿਵਾਈਵਲ ਹੋਰ ਤੇਜ਼ੀ ਫੜੇਗਾ। ਸਤੰਬਰ, ਅਕਤੂਬਰ ਅਤੇ ਨਵੰਬਰ ’ਚ 22 ’ਚੋਂ 19 ਉੱਚ ਚੱਕਰੀ ਸੰਕੇਤਕਾਂ (ਐੱਚ. ਐੱਫ. ਆਈ.) ਦਾ ਪ੍ਰਦਰਸ਼ਨ ਮਹਾਮਾਰੀ ਤੋਂ ਪਹਿਲਾਂ ਯਾਨੀ 2019 ਦੇ ਮਹਾਮਾਰੀ ਤੋਂ ਪਹਿਲਾਂ ਦੇ ਮਹੀਨਿਆਂ ਦੀ ਤੁਲਨਾ ’ਚ ਬਿਹਤਰ ਰਿਹਾ ਹੈ। ਵਿੱਤ ਮੰਤਰਾਲਾ ਦੀ ਰਿਪੋਰਟ ’ਚ ਕਿਹਾ ਗਿਆ ਹੈ ਕਿ ਕੋਵਿਡ-19 ਦੇ ਨਵੇਂ ਰੂਪ ਓਮੀਕ੍ਰੋਨ ਕਾਰਨ ਕੌਮਾਂਤਰੀ ਰਿਵਾਈਵਲ ਲਈ ਨਵਾਂ ਜੋਖਮ ਪੈਦਾ ਹੋ ਸਕਦਾ ਹੈ।