ਫਾਈਜ਼ਰ ਨੂੰ ਐਮਰਜੈਂਸੀ ਮਨਜ਼ੂਰੀ ਲਈ ਭਾਰਤ ''ਚ ਕਰਨਾ ਹੋਵੇਗਾ ਅਧਿਐਨ

Wednesday, Jan 13, 2021 - 11:23 PM (IST)

ਨਵੀਂ ਦਿੱਲੀ- ਭਾਰਤ ਵਿਚ ਹੁਣ ਤੱਕ ਦੋ ਕੋਰੋਨਾ ਟੀਕੇ ਮਨਜ਼ੂਰੀ ਪ੍ਰਾਪਤ ਕਰ ਚੁੱਕੇ ਹਨ। ਇਸ ਵਿਚਕਾਰ ਫਾਈਜ਼ਰ ਨੂੰ ਭਾਰਤ ਵਿਚ ਆਪਣੇ ਟੀਕੇ ਦੀ ਮਨਜ਼ੂਰੀ ਲੈਣ ਲਈ ਸਥਾਨਕ ਅਧਿਐਨ ਦਾ ਡਾਟਾ ਪ੍ਰਦਾਨ ਕਰਨਾ ਹੋਵੇਗਾ। ਇਕ ਉੱਚ ਅਧਿਕਾਰੀ ਨੇ ਇਹ ਗੱਲ ਆਖ਼ੀ ਹੈ।

ਇਸੇ ਤਰ੍ਹਾਂ ਐਸਟਰਾਜ਼ੇਨੇਕਾ ਅਤੇ ਆਕਸਫੋਰਡ ਯੂਨੀਵਰਸਿਟੀ ਵੱਲੋਂ ਵਿਕਸਤ ਟੀਕੇ ਦੇ ਸਥਾਨਕ ਨਿਰਮਾਤਾ ਸੀਰਮ ਇੰਸਟੀਚਿਊਟ ਆਫ਼ ਇੰਡੀਆ ਨੇ ਦੇਸ਼ ਵਿਚ ਐਮਰਜੈਂਸੀ ਪ੍ਰਵਾਨਗੀ ਲੈਣ ਅਤੇ ਪ੍ਰਾਪਤ ਕਰਨ ਤੋਂ ਪਹਿਲਾਂ ਮਹੀਨਿਆਂ ਦੌਰਾਨ 1500 ਤੋਂ ਵੱਧ ਲੋਕਾਂ 'ਤੇ ਅਜਿਹਾ ਹੀ ਅਧਿਐਨ ਕੀਤਾ ਸੀ।

ਰਿਪੋਰਟਾਂ ਮੁਤਾਬਕ, ਭਾਰਤ ਵਿਚ ਐਮਰਜੈਂਸੀ ਪ੍ਰਵਾਨਗੀ ਲਈ ਫਾਈਜ਼ਰ ਨੇ ਪਿਛਲੇ ਮਹੀਨੇ ਸਥਾਨਕ ਅਧਿਐਨ ਕਰਨ ਵਿਚ ਛੋਟ ਮੰਗੀ ਸੀ। ਹਾਲਾਂਕਿ, ਫਾਈਜ਼ਰ ਨੂੰ ਵਿਸ਼ਵ ਦੇ ਕਈ ਮੁਲਕਾਂ ਵਿਚ ਮਨਜ਼ੂਰੀ ਮਿਲ ਗਈ ਹੈ ਅਤੇ ਇਸ ਦਾ ਇਸਤੇਮਾਲ ਟੀਕਾਕਰਨ ਵਿਚ ਕੀਤਾ ਜਾ ਰਿਹਾ ਹੈ ਪਰ ਭਾਰਤ ਵਿਚ ਇਸ ਨੂੰ ਸੀਰਮ ਇੰਸਟੀਚਿਊਟ ਦੀ ਤਰ੍ਹਾਂ ਸਥਾਨਕ ਡਾਟਾ ਉਪਲਬਧ ਕਰਾਉਣਾ ਹੋਵੇਗਾ ਕਿ ਇਹ ਉਸ ਦਾ ਟੀਕਾ ਇੱਥੋਂ ਦੇ ਲੋਕਾਂ 'ਤੇ ਕਿੰਨਾ ਕੰਮ ਕਰ ਸਕਦਾ ਹੈ। ਇਸ ਵਿਚਕਾਰ ਰੂਸ ਦਾ ਸਪੂਤਨੀਕ-ਵੀ ਦੇ ਸ਼ਾਟ ਭਾਰਤ ਵਿਚ ਅੰਤਿਮ ਟ੍ਰਾਇਲ ਵਿਚ ਹਨ ਅਤੇ ਇਹ ਵੀ ਜਲਦ ਹੀ ਐਮਰਜੈਂਸੀ ਮਨਜ਼ੂਰੀ ਲਈ ਅਪਲਾਈ ਕਰ ਸਕਦਾ ਹੈ


Sanjeev

Content Editor

Related News