India-UK ਦੇ ਮੰਤਰੀਆਂ ਨੇ ਪ੍ਰਸਤਾਵਿਤ FTA ''ਤੇ ਗੱਲਬਾਤ ਦੀ ਪ੍ਰਗਤੀ ਦੀ ਕੀਤੀ ਸਮੀਖਿਆ

10/28/2023 5:47:45 PM

ਨਵੀਂ ਦਿੱਲੀ — ਭਾਰਤ ਅਤੇ ਬ੍ਰਿਟੇਨ ਨੇ ਸ਼ਨੀਵਾਰ ਨੂੰ ਪ੍ਰਸਤਾਵਿਤ ਮੁਕਤ ਵਪਾਰ ਸਮਝੌਤੇ (ਐੱਫ.ਟੀ.ਏ.) 'ਤੇ ਚੱਲ ਰਹੀ ਗੱਲਬਾਤ ਦੀ ਪ੍ਰਗਤੀ ਦੀ ਸਮੀਖਿਆ ਕੀਤੀ। ਦੋਵਾਂ ਦੇਸ਼ਾਂ ਵਿਚਾਲੇ ਪ੍ਰਸਤਾਵਿਤ ਐੱਫਟੀਏ 'ਤੇ ਗੱਲਬਾਤ ਅੰਤਿਮ ਪੜਾਅ 'ਤੇ ਪਹੁੰਚ ਗਈ ਹੈ। ਵਣਜ ਅਤੇ ਉਦਯੋਗ ਮੰਤਰੀ ਪੀਯੂਸ਼ ਗੋਇਲ ਅਤੇ ਬ੍ਰਿਟਿਸ਼ ਵਪਾਰ ਮੰਤਰੀ ਕੈਮੀ ਬੇਡਨੋਸ ਨੇ ਓਸਾਕਾ ਵਿੱਚ ਚੱਲ ਰਹੀ ਐਫਟੀਏ ਗੱਲਬਾਤ ਦੀ ਪ੍ਰਗਤੀ ਦੀ ਸਮੀਖਿਆ ਕੀਤੀ। ਦੋਵੇਂ ਮੰਤਰੀ ਜੀ-7 ਵਪਾਰ ਮੰਤਰੀਆਂ ਦੀ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਜਾਪਾਨ ਦੇ ਓਸਾਕਾ ਵਿੱਚ ਹਨ।

ਇਹ ਵੀ ਪੜ੍ਹੋ :   ਗੁਜਰਾਤ 'ਚ Bank of Baroda ਨੂੰ 100 ਕਰੋੜ ਰੁਪਏ ਦਾ ਚੂਨਾ ਲਗਾ ਕੇ ਅਮਰੀਕਾ ਫ਼ਰਾਰ ਹੋਇਆ ਜੋੜਾ

ਗੋਇਲ ਨੇ ਸੋਸ਼ਲ ਨੈਟਵਰਕਿੰਗ ਪਲੇਟਫਾਰਮ X 'ਤੇ ਕਿਹਾ, 'ਬ੍ਰਿਟੇਨ ਦੀ ਵਪਾਰ ਮੰਤਰੀ ਕੇਮੀ ਬੇਡਨਾਸ਼ ਦੇ ਨਾਲ ਭਾਰਤ-ਬ੍ਰਿਟੇਨ ਮੁਕਤ ਵਪਾਰ ਸਮਝੌਤੇ 'ਤੇ ਚਲ ਰਹੀ ਗੱਲਬਾਤ ਦੀ ਪ੍ਰਗਤੀ ਨੂੰ ਲੈ ਕੇ ਚਰਚਾ ਕੀਤੀ।''  ਪ੍ਰਸਤਾਵਿਤ ਐਫਟੀਏ ਲਈ ਗੱਲਬਾਤ ਨੂੰ ਜਲਦੀ ਪੂਰਾ ਕਰਨ ਲਈ ਉਤਪਾਦਾਂ ਅਤੇ ਸੇਵਾਵਾਂ ਦੇ ਖੇਤਰ ਦੇ ਮੂਲ ਸਥਾਨ ਦੇ ਨਿਯਮਾਂ ਵਰਗੇ ਮੁੱਦਿਆਂ 'ਤੇ ਮਤਭੇਦਾਂ ਨੂੰ ਸੁਲਝਾਉਣ ਲਈ ਦੋਵਾਂ ਦੇਸ਼ਾਂ ਦੇ ਸੀਨੀਅਰ ਅਧਿਕਾਰੀਆਂ ਵਿਚਕਾਰ ਗੱਲਬਾਤ ਚੱਲ ਰਹੀ ਹੈ।

ਇਹ ਵੀ ਪੜ੍ਹੋ :   ਹਾਂਗਕਾਂਗ ਵਲੋਂ ਵੱਡਾ ਐਲਾਨ : ਵਿਦੇਸ਼ੀ ਘਰ ਖਰੀਦਦਾਰਾਂ ਅਤੇ ਸ਼ੇਅਰ ਕਾਰੋਬਾਰੀਆਂ ਲਈ ਟੈਕਸਾਂ ’ਚ ਕੀਤੀ ਕਟੌਤੀ

ਭਾਰਤ ਅਤੇ ਬ੍ਰਿਟੇਨ ਨੇ ਜਨਵਰੀ 2022 ਵਿੱਚ ਵਪਾਰ ਸਮਝੌਤੇ ਲਈ ਗੱਲਬਾਤ ਸ਼ੁਰੂ ਕੀਤੀ ਸੀ। ਪਿਛਲੇ ਸਾਲ (24 ਅਕਤੂਬਰ, 2022) ਦੀਵਾਲੀ ਤੱਕ ਇਨ੍ਹਾਂ ਵਾਰਤਾਵਾਂ ਨੂੰ ਪੂਰਾ ਕਰਨ ਦਾ ਟੀਚਾ ਸੀ ਪਰ ਬਰਤਾਨੀਆ ਵਿੱਚ ਬਦਲਦੇ ਸਿਆਸੀ ਘਟਨਾਕ੍ਰਮ ਕਾਰਨ ਅਜਿਹਾ ਨਹੀਂ ਹੋ ਸਕਿਆ। ਪ੍ਰਸਤਾਵਿਤ ਸਮਝੌਤੇ ਦੇ 26 ਅਧਿਆਏ ਹਨ, ਜਿਸ ਵਿੱਚ ਵਸਤੂਆਂ, ਸੇਵਾਵਾਂ, ਨਿਵੇਸ਼ ਅਤੇ ਬੌਧਿਕ ਸੰਪਤੀ ਅਧਿਕਾਰ (IPR) ਸ਼ਾਮਲ ਹਨ। ਭਾਰਤ ਅਤੇ ਬਰਤਾਨੀਆ ਦਰਮਿਆਨ ਇੱਕ ਵੱਖਰੇ ਸਮਝੌਤੇ ਵਜੋਂ ਇੱਕ ਨਿਵੇਸ਼ ਸੰਧੀ ਦੀ ਵੀ ਚਰਚਾ ਹੋ ਰਹੀ ਹੈ।

ਇਹ ਵੀ ਪੜ੍ਹੋ :    ਨਾਰਾਇਣ ਮੂਰਤੀ ਦੀ ਹਫ਼ਤੇ 'ਚ 70 ਘੰਟੇ ਕੰਮ ਕਰਨ ਦੀ ਸਲਾਹ 'ਤੇ ਛਿੜੀ ਬਹਿਸ

ਇਹ ਵੀ ਪੜ੍ਹੋ :  ਜੀਓ ਨੇ ਪੇਸ਼ ਕੀਤਾ Jio Space Fiber, ਹੁਣ ਸੈਟੇਲਾਈਟ ਰਾਹੀਂ ਦੇਸ਼ ਦੇ ਹਰ ਕੋਨੇ ਤੱਕ ਪਹੁੰਚੇਗਾ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Harinder Kaur

Content Editor

Related News