ਮੋਬਾਇਲ ਡਾਟਾ ਖਪਤ ਮਾਮਲੇ ''ਚ ਭਾਰਤ ਟਾਪ ''ਤੇ : ਰਿਪੋਰਟ
Saturday, Dec 23, 2017 - 09:17 PM (IST)
ਜਲੰਧਰ—ਭਾਰਤ 'ਚ ਇੰਟਰਨੈੱਟ ਦਾ ਵਿਕਾਸ ਕਾਫੀ ਤੇਜ਼ੀ ਨਾਲ ਹੋ ਰਿਹਾ ਹੈ, ਜਿਸ ਨਾਲ ਭਾਰਤ ਦੁਨੀਆ 'ਚ ਸਭ ਤੋਂ ਜ਼ਿਆਦਾ ਮੋਬਾਇਲ ਡਾਟਾ ਖਪਤ ਕਰਨ ਵਾਲਾ ਦੇਸ਼ ਬਣ ਗਿਆ ਹੈ। ਰਿਪੋਰਟ ਮੁਤਾਬਕ ਇਸ ਦੇ ਬਾਰੇ 'ਚ ਨੀਤੀ ਆਯੋਗ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਅਮਿਤਾਭ ਕਾਂਤ ਨੇ ਕਿਹਾ ਕਿ ਭਾਰਤ ਪ੍ਰਤੀਮਹੀਨੇ 150 ਕਰੋੜ ਗੀਗਾਬਾਈਟ ਮੋਬਾਇਲ ਡਾਟਾ ਖਪਤ ਕਰ ਦੁਨੀਆ 'ਚ ਸਭ ਤੋਂ ਜ਼ਿਆਦਾ ਮੋਬਾਇਲ ਡਾਟਾ ਖਪਤ ਕਰਨ ਵਾਲਾ ਦੇਸ਼ ਬਣ ਗਿਆ ਹੈ। ਹਾਲਾਂਕਿ ਉਨ੍ਹਾਂ ਨੇ ਇਸ ਖਪਤ ਡਾਟਾ ਦੇ ਸਰੋਤ ਦੇ ਬਾਰੇ 'ਚ ਨਹੀਂ ਦੱਸਿਆ ਹੈ। ਕਾਂਤ ਨੇ ਟਵਿਟ ਕਰ ਕਿਹਾ ਕਿ ਬੇਮਿਸਾਲ ਹਰਮਹੀਨੇ 150 ਕਰੋੜ ਗੀਗਾਬਾਈਟ ਮੋਬਾਇਲ ਡਾਟਾ ਇਸਤੇਮਾਲ ਕਰ, ਭਾਰਤ ਮੋਬਾਇਲ ਡਾਟਾ ਖਪਤ ਦੇ ਮਾਮਲੇ 'ਚ ਦੁਨੀਆ ਦਾ ਨੰਬਰ ਵਨ ਦੇਸ਼ ਬਣ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਭਾਰਤ 'ਚ ਇਸ ਸਮੇਂ ਡਿਜੀਟਲਾਇਜੇਸ਼ਨ ਦੇ ਦੌਰ 'ਚ ਲਗਾਤਾਰ ਇੰਟਰਨੈੱਟ ਦਾ ਇਸਤੇਮਾਲ ਵਧਦਾ ਜਾ ਰਿਹਾ ਹੈ ਅਤੇ ਖਾਸਕਰ ਲੋਕਾਂ 'ਚ ਇੰਟਰਨੈੱਟ ਦੀ ਖਪਤ ਕਾਫੀ ਵਧ ਗਈ ਹੈ।
