ਭਾਰਤ 2038 ਤੱਕ ਦੁਨੀਆ ਦੀ ਦੂਜੀ ਸਭ ਤੋਂ ਵੱਡੀ ਅਰਥਵਿਵਸਥਾ ਬਣੇਗਾ! ਚੀਨ ਨੂੰ ਪਛਾੜੇਗਾ

Friday, Aug 29, 2025 - 03:06 AM (IST)

ਭਾਰਤ 2038 ਤੱਕ ਦੁਨੀਆ ਦੀ ਦੂਜੀ ਸਭ ਤੋਂ ਵੱਡੀ ਅਰਥਵਿਵਸਥਾ ਬਣੇਗਾ! ਚੀਨ ਨੂੰ ਪਛਾੜੇਗਾ

ਨਵੀਂ ਦਿੱਲੀ - ਭਾਰਤ ਆਉਣ ਵਾਲੇ ਸਾਲਾਂ ’ਚ ਆਰਥਿਕ ਮਹਾਸ਼ਕਤੀ ਬਣਨ ਵੱਲ ਤੇਜ਼ੀ ਨਾਲ ਵੱਧ ਰਿਹਾ ਹੈ। ਗਲੋਬਲ ਸਲਾਹਕਾਰ ਕੰਪਨੀ ਅਰਨਸਟ ਐਂਡ ਯੰਗ ਦੀ ਤਾਜ਼ਾ ਰਿਪੋਰਟ ’ਚ ਇਹ ਅੰਦਾਜ਼ਾ ਲਾਇਆ ਗਿਆ ਹੈ ਕਿ ਭਾਰਤ ਸਾਲ 2038 ਤੱਕ ਦੁਨੀਆ ਦੀ ਦੂਜੀ ਸਭ ਤੋਂ ਵੱਡੀ ਅਰਥਵਿਵਸਥਾ ਬਣ ਸਕਦਾ ਹੈ। ਇਹ ਉਪਲੱਬਧੀ ਭਾਰਤ ਦੀ ਮਜ਼ਬੂਤ ਆਰਥਿਕ ਬੁਨਿਆਦ, ਨੌਜਵਾਨ ਜਨਸੰਖਿਆ ਅਤੇ ਅਨੁਸ਼ਾਸਿਤ ਵਿੱਤੀ ਨੀਤੀ  ਦੌਰਾਨ ਸੰਭਵ ਹੁੰਦੀ ਦਿਸ ਰਹੀ ਹੈ।

ਇਕ ਮੀਡੀਆ ਚੈਨਲ ਮੁਤਾਬਕ ਰਿਪੋਰਟ ’ਚ ਕਿਹਾ ਗਿਆ ਹੈ ਕਿ ਜੇਕਰ ਭਾਰਤ ਦੀ ਮੌਜੂਦਾ ਸਮੇਂ ਆਰਥਿਕ ਵਿਕਾਸ ਦਰ ਬਣੀ ਰਹੀ, ਤਾਂ ਪ੍ਰਚੇਜ਼ਿੰਗ ਪਾਵਰ ਪੈਰਿਟੀ  ਦੇ ਆਧਾਰ ’ਤੇ ਭਾਰਤ ਦੀ ਜੀ. ਡੀ. ਪੀ. 2038 ਤੱਕ 34.2 ਟ੍ਰਿਲੀਅਨ ਡਾਲਰ ਤਕ ਪਹੁੰਚ  ਸਕਦੀ ਹੈ। ਇਨ੍ਹਾਂ ਅੰਕੜਿਆਂ ਦੇ ਨਾਲ ਭਾਰਤ ਚੀਨ ਨੂੰ ਪਿੱਛੇ ਛੱਡ ਕੇ ਦੁਨੀਆ ਦੀ ਦੂਜੀ  ਸਭ ਤੋਂ ਵੱਡੀ ਅਰਥਵਿਵਸਥਾ ਬਣ ਜਾਵੇਗਾ।

ਆਖਿਰ ਭਾਰਤ ਕਿਉਂ ਕਰ ਰਿਹਾ ਇੰਨਾ ਸ਼ਾਨਦਾਰ ਪ੍ਰਦਰਸ਼ਨ?
ਅਰਨਸਟ  ਐਂਡ ਯੰਗ ਦੀ ਰਿਪੋਰਟ ’ਚ ਭਾਰਤ ਦੀ ਉੱਭਰਦੀ ਆਰਥਿਕ ਤਾਕਤ ਦੇ ਪਿੱਛੇ ਕੁਝ ਬੇਹੱਦ ਅਹਿਮ ਕਾਰਨ ਦੱਸੇ ਗਏ ਹਨ। ਇਸ ’ਚ ਯੁਵਾ ਕਾਰਜਬਲ ਅਹਿਮ ਹੈ। ਇਹ ਭਾਰਤ ਦੀ ਸਭ ਤੋਂ  ਵੱਡੀ ਤਾਕਤ ਹੈ। 2025 ’ਚ ਭਾਰਤ ਦੀ ਔਸਤ ਉਮਰ ਸਿਰਫ 28.8 ਸਾਲ ਹੋਵੇਗੀ, ਜੋ  ਇਹ ਦਰਸਾਉਂਦਾ ਹੈ ਕਿ ਭਾਰਤ ਕੋਲ ਵਿਸ਼ਾਲ ਨੌਜਵਾਨ ਜਨਸੰਖਿਆ ਹੈ, ਜੋ ਆਉਣ ਵਾਲੇ ਦਹਾਕਿਆਂ  ਤੱਕ ਅਰਥਵਿਵਸਥਾ ਨੂੰ ਅੱਗੇ ਵਧਾ ਸਕਦੀ ਹੈ।

ਭਾਰਤ ਦਾ ਸੇਵਿੰਗ ਰੇਟ ਦੁਨੀਆ ਦੀਆਂ  ਪ੍ਰਮੁੱਖ ਅਰਥਵਿਵਸਥਾਵਾਂ ’ਚ ਦੂਜੇ ਸਥਾਨ ’ਤੇ ਹੈ। ਇਸ ਦਾ ਮਤਲੱਬ ਹੈ ਕਿ ਦੇਸ਼ ’ਚ ਪੂੰਜੀ ਨਿਰਮਾਣ ਅਤੇ ਨਿਵੇਸ਼ ਲਈ ਸਮਰੱਥ ਸੰਸਾਧਨ ਉਪਲੱਬਧ ਹਨ, ਜੋ ਵਿਕਾਸ ਨੂੰ ਰਫਤਾਰ  ਦੇਣ ’ਚ ਸਹਾਇਕ ਹਨ। ਇਕ ਹੋਰ ਵਜ੍ਹਾ ਹੈ, ਘੱਟਦਾ ਹੋਇਆ ਸਰਕਾਰੀ ਕਰਜ਼ਾ। ਜਿੱਥੇ  ਦੁਨੀਆ ਦੇ ਕਈ ਦੇਸ਼ ਭਾਰੀ ਕਰਜ਼ੇ ਦੇ ਬੋਝ ਨਾਲ ਜੂਝ ਰਹੇ ਹਨ, ਉਥੇ ਹੀ ਭਾਰਤ ਇਕ ਵੱਖ  ਰਸਤੇ ’ਤੇ ਹੈ। ਭਾਰਤ ਦਾ ਡੈਬਟ-ਟੂ-ਜੀ. ਡੀ. ਪੀ. ਅਨੁਪਾਤ 2024 ’ਚ 81 ਤੋਂ ਘੱਟ ਕੇ 2030 ਤੱਕ 75 ਫੀਸਦੀ ਤੱਕ ਆਉਣ ਦੀ ਉਮੀਦ ਹੈ।

ਮਜ਼ਬੂਤ ਘਰੇਲੂ ਮੰਗ 
ਭਾਰਤ ਦੀ ਵੱਡੀ ਘਰੇਲੂ ਖਪਤ ਆਧਾਰਿਤ ਅਰਥਵਿਵਸਥਾ ਉਸ ਨੂੰ ਗਲੋਬਲ ਉਤਰਾਅ-ਚੜ੍ਹਾਅ ਤੋਂ ਕੁਝ  ਹੱਦ ਤੱਕ ਸੁਰੱਖਿਅਤ ਰੱਖਦੀ ਹੈ। ਜਦੋਂ ਗਲੋਬਲ ਵਪਾਰ ਮੱਠਾ ਹੁੰਦਾ ਹੈ, ਉਦੋਂ ਵੀ  ਭਾਰਤ ਦਾ ਵਿਸ਼ਾਲ ਘਰੇਲੂ ਬਾਜ਼ਾਰ ਆਰਥਿਕ ਰਫਤਾਰ ਬਣਾਈ ਰੱਖਣ ’ਚ ਮਦਦ ਕਰਦਾ ਹੈ। ਰਿਪੋਰਟ ਦਾ ਕਹਿਣਾ ਹੈ ਕਿ ਭਾਰਤ ਗਲੋਬਲ ਬੇਯਕੀਨੀਆਂ ਵਿਚਾਲੇ ਵੀ ਸਥਿਰ ਰਫਤਾਰ ਨਾਲ ਅੱਗੇ ਵੱਧ ਰਿਹਾ ਹੈ। ਘਰੇਲੂ ਬਾਜ਼ਾਰ ਦੀ ਮਜ਼ਬੂਤੀ ਅਤੇ ਨੀਤੀ-ਨਿਰਮਾਣ ਦੀ ਸਥਿਰਤਾ  ਭਾਰਤ ਨੂੰ ਲੰਮੀ ਮਿਆਦ ਦੇ ਵਿਕਾਸ ਵੱਲ ਲੈ ਜਾ ਰਹੀ ਹੈ।
 


author

Inder Prajapati

Content Editor

Related News