ਜਾਪਾਨ, ਜਰਮਨੀ ਨੂੰ ਪਛਾੜ 2027 ਤੱਕ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਹੋਵੇਗਾ ਭਾਰਤ : ਸੀਤਾਰਾਮਨ

Wednesday, Nov 15, 2023 - 05:47 PM (IST)

ਜਾਪਾਨ, ਜਰਮਨੀ ਨੂੰ ਪਛਾੜ 2027 ਤੱਕ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਹੋਵੇਗਾ ਭਾਰਤ : ਸੀਤਾਰਾਮਨ

ਨਵੀਂ ਦਿੱਲੀ (ਭਾਸ਼ਾ)– ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਭਰੋਸਾ ਜਤਾਇਆ ਹੈ ਕਿ ਭਾਰਤ 2027 ਤੱਕ ਜਾਪਾਨ ਅਤੇ ਜਰਮਨੀ ਨੂੰ ਪਛਾੜ ਕੇ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣ ਜਾਏਗਾ। ਸੀਤਾਰਾਮਨ ਨੇ ਬੁੱਧਵਾਰ ਨੂੰ ‘ਹਿੰਦ-ਪ੍ਰਸ਼ਾਂਤ ਖੇਤਰੀ ਡਾਇਲਾਗ’ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਗਲੋਬਲ ਪ੍ਰਤੀਕੂਲ ਹਾਲਾਤਾਂ ਦੇ ਬਾਵਜੂਦ ਇਸ ਸਾਲ ਭਾਰਤ ਦੀ ਆਰਥਿਕ ਵਿਕਾਸ ਦਰ ਸੱਤ ਫ਼ੀਸਦੀ ਤੋਂ ਥੋੜਾ ਘੱਟ ਰਹਿਣ ਦਾ ਅਨੁਮਾਨ ਹੈ। ਇਹ ਦੁਨੀਆ ਦੀਆਂ ਪ੍ਰਮੁੱਖ ਅਰਥਵਿਵਸਥਾਵਾਂ ’ਚ ਸਭ ਤੋਂ ਵੱਧ ਹੈ। ਇਸ ਲਈ ਭਾਰਤੀ ਅਰਥਵਿਵਸਥਾ ਸਹੀ ਰਾਹ ’ਤੇ ਹੈ ਅਤੇ ਉੱਜਵਲ ਭਵਿੱਖ ਵੱਲ ਵਧ ਰਹੀ ਹੈ।

ਇਹ ਵੀ ਪੜ੍ਹੋ - ਮੁੜ ਵਧਣ ਲੱਗੀਆਂ ਕੀਮਤੀ ਧਾਤੂਆਂ ਦੀਆਂ ਕੀਮਤਾਂ, 60 ਹਜ਼ਾਰ ਤੋਂ ਪਾਰ ਹੋਇਆ ਸੋਨਾ

ਸੀਤਾਰਾਮਨ ਨੇ ਕਿਹਾ ਕਿ ਹਿੰਦ-ਪ੍ਰਸ਼ਾਂਤ ਨੂੰ ਪ੍ਰਭਾਵਿਤ ਕਰਨ ਵਾਲੇ ਸਮਕਾਲੀਨ ਸੰਘਰਸ਼ ਜਿਵੇਂ ਯੂਕ੍ਰੇਨ ਜੰਗ, ਇਜ਼ਰਾਈਲ ਜਾਂ ਯਮਨ ਸੰਕਟ ਅਤੇ ਦੱਖਣੀ ਅਤੇ ਪੂਰਬੀ ਚੀਨ ਸਾਗਰ ’ਚ ਜਾਰੀ ਤਣਾਅ ਕਾਰਨ ਸਪਲਾਈ ਚੇਨ ’ਚ ਰੁਕਾਵਟ ਅਤੇ ਆਰਥਿਕ ਅਸਥਿਰਤਾ ਦਰਮਿਆਨ ਭਾਰਤੀ ਅਰਥਵਿਵਸਥਾ ਬਿਹਤਰ ਸਥਿਤੀ ’ਚ ਹੈ। ਉਨ੍ਹਾਂ ਨੇ ਕਿਹਾ ਕਿ ਅੰਤਰਰਾਸ਼ਟਰੀ ਮੁਦਰਾ ਫੰਡ (ਆਈ. ਐੱਮ. ਐੱਫ.) ਦੇ ਅਨੁਮਾਨ ਮੁਤਾਬਕ ਭਾਰਤੀ ਅਰਥਵਿਵਸਥਾ 2027 ਤੱਕ ਜਾਪਾਨ ਅਤੇ ਜਰਮਨੀ ਨੂੰ ਪਿੱਛੇ ਛੱਡਦੇ ਹੋਏ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣਨ ਲਈ ਤਿਆਰ ਹੈ। ਉਸ ਸਮੇਂ ਭਾਰਤ ਦਾ ਕੁੱਲ ਘਰੇਲੂ ਉਤਪਾਦ (ਜੀ. ਡੀ. ਪੀ.) 5000 ਅਰਬ ਅਮਰੀਕੀ ਡਾਲਰ ਦੇ ਪੱਧਰ ਨੂੰ ਪਾਰ ਕਰ ਜਾਏਗਾ। 2047 ਤੱਕ ਭਾਰਤ ਇਕ ਵਿਕਸਿਤ ਅਰਥਵਿਵਸਥਾ ਬਣਨਾ ਚਾਹੁੰਦਾ ਹੈ।

ਇਹ ਵੀ ਪੜ੍ਹੋ - ਕੇਂਦਰ ਸਰਕਾਰ ਦਾ ਵੱਡਾ ਤੋਹਫ਼ਾ, ਕਰੋੜਾਂ ਕਿਸਾਨਾਂ ਦੇ ਖਾਤਿਆਂ 'ਚ ਪਾਏ 2-2 ਹਜ਼ਾਰ ਰੁਪਏ

ਨੀਲੀ ਅਰਥਵਿਵਸਥਾ ਕਰੀਬ 4 ਫ਼ੀਸਦੀ
ਭਾਰਤ ਦੀ ਨੀਲੀ ਅਰਥਵਿਵਸਥਾ (ਸਮੁੰਦਰੀ ਅਰਥਵਿਵਸਥਾ) 'ਤੇ ਉਨ੍ਹਾਂ ਨੇ ਕਿਹਾ ਕਿ ਇਹ ਕੁੱਲ ਘਰੇਲੂ ਉਤਪਾਦ ਦਾ ਕਰੀਬ 4 ਫ਼ੀਸਦੀ ਹੈ। ਭਾਰਤ ’ਚ 9 ਸੂਬੇ ਅਤੇ 4 ਕੇਂਦਰ ਸ਼ਾਸਿਤ ਪ੍ਰਦੇਸ਼ ਹਨ, ਜੋ ਸਮੁੰਦਰੀ ਤੱਟ ’ਤੇ ਸਥਿਤ ਹਨ। 12 ਪ੍ਰਮੁੱਖ ਅਤੇ 200 ਤੋਂ ਵੱਧ ਗੈਰ-ਪ੍ਰਮੁੱਖ ਬੰਦਰਗਾਹ ਹਨ। ਅੰਤਰਰਾਸ਼ਟਰੀ ਅਤੇ ਘਰੇਲੂ ਵਪਾਰ ਲਈ ਜਲਮਾਰਗਾਂ ਦਾ ਇਕ ਵਿਸ਼ਾਲ ਨੈੱਟਵਰਕ ਹੈ। ਅੰਕਟਾਡ ਮੁਤਾਬਕ ਭਾਰਤ 2020 ’ਚ ਵਿਕਾਸਸ਼ੀਲ ਦੇਸ਼ਾਂ ਦਰਮਿਆਨ ਮਹਾਸਾਗਰ ਆਧਾਰਿਤ ਵਸਤਾਂ ਅਤੇ ਸੇਵਾਵਾਂ ਦਾ ਦੂਜਾ ਸਭ ਤੋਂ ਵੱਡਾ ਐਕਸਪੋਰਟਰ ਸੀ।

ਇਹ ਵੀ ਪੜ੍ਹੋ - 7 ਸਾਲ ਪਹਿਲਾਂ ਵਾਪਰੇ ਹਾਦਸੇ 'ਚ ਕੋਰਟ ਦਾ ਅਹਿਮ ਫ਼ੈਸਲਾ, ਕਿਹਾ-ਬੀਮਾ ਕੰਪਨੀ ਦੇਵੇਗੀ 2 ਕਰੋੜ ਦਾ ਮੁਆਵਜ਼ਾ

ਸੀਤਾਰਾਮਨ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਹਿੰਦ-ਪ੍ਰਸ਼ਾਂਤ ਬਿਨਾਂ ਸ਼ੱਕ ਦੁਨੀਆ ਦਾ ਸਭ ਤੋਂ ਵੱਧ ਆਰਥਿਕ ਤੌਰ ’ਤੇ ਗਤੀਸ਼ੀਲ ਖੇਤਰ ਹੈ। ਉਨ੍ਹਾਂ ਨੇ ਕਿਹਾ ਕਿ ਇਸ ਵਿਚ ਗਲੋਬਲ ਕੁੱਲ ਘਰੇਲੂ ਉਤਪਾਦ ਦਾ 60 ਫ਼ੀਸਦੀ ਅਤੇ ਗਲੋਬਲ ਵਪਾਰਕ ਵਪਾਰ ਦਾ ਕਰੀਬ 50 ਫ਼ੀਸਦੀ ਸ਼ਾਮਲ ਹੈ। ਮੰਤਰੀ ਨੇ ਕਿਹਾ ਕਿ ਦੂਜੇ ਪਾਸੇ ਹਿੰਦ ਪ੍ਰਸ਼ਾਂਤ ਵੀ ਇਕ-ਭੂ-ਸਿਆਸੀ ਤੌਰ ’ਤੇ ਵਿਵਾਦਿਤ ਖੇਤਰ ਹੈ, ਜੋ ਵੱਡੀਆਂ ਤਾਕਤਾਂ ’ਚ ਮੁਕਾਬਲੇਬਾਜ਼ੀ ਤੋਂ ਪ੍ਰਭਾਵਿਤ ਹੋ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਜਿਵੇਂ-ਜਿਵੇਂ ਭਾਰਤ ਆਪਣੇ ਆਰਥਿਕ ਵਿਕਾਸ ਨੂੰ ਤੇਜ਼ ਕਰ ਰਿਹਾ ਹੈ ਅਤੇ ਆਪਣੀ ਵਿਸ਼ਾਲ ਜਨਤਾ ਦਾ ਕਲਿਆਣ ਕਰ ਰਿਹਾ ਹੈ, ਉਨ੍ਹਾਂ ਨੂੰ ਗਰੀਬੀ ਤੋਂ ਖੁਸ਼ਹਾਲੀ ਵੱਲ ਲਿਜਾ ਰਿਹਾ ਹੈ, ਉਹ ਆਪਣੀ ਵਿਆਪਕ ਰਾਸ਼ਟਰੀ ਤਾਕਤ ਦੇ ਨਾਲ-ਨਾਲ ਕੌਮਾਂਤਰੀ ਪੱਧਰ ’ਤੇ ਵੀ ਆਪਣਾ ਕੱਦ ਵਧਾ ਰਿਹਾ ਹੈ।

ਇਹ ਵੀ ਪੜ੍ਹੋ - ਮਹਿੰਗਾਈ ’ਤੇ ਸਰਕਾਰ ਦਾ ਐਕਸ਼ਨ, ਗੰਢੇ,ਟਮਾਟਰ ਤੇ ਸਸਤੇ ਆਟੇ ਮਗਰੋਂ ਲਾਂਚ ਕੀਤੀ ‘ਭਾਰਤ ਦਾਲ’ ਯੋਜਨਾ

ਬਰਾਮਦ ਦੇ ਮਾਮਲੇ ’ਚ ਭਾਰਤ ਦੀ ਗਲੋਬਲ ਰੈਂਕਿੰਗ ਵਧੀ
ਸੀਤਾਰਾਮਨ ਨੇ ਕਿਹਾ ਕਿ ਅੰਤਰਰਾਸ਼ਟਰ ਬਰਾਮਦ ਦੇ ਮਾਮਲੇ ਵਿਚ ਭਾਰਤ ਦੀ ਗਲੋਬਲ ਰੈਂਕਿੰਗ 2014 ’ਚ 44ਵੇਂ ਸਥਾਨ ਤੋਂ ਵਧ ਕੇ 2023 ’ਚ 22ਵੇਂ ਸਥਾਨ ’ਤੇ ਪੁੱਜ ਗਈ ਹੈ। ਇਸ ਤਰ੍ਹਾਂ ਵਿਸ਼ਵ ਬੈਂਕ ਦੀ ਲਾਜਿਸਟਿਕਸ ਪ੍ਰਦਰਸ਼ਨ ਸੂਚਕ ਅੰਕ ਰਿਪੋਰਟ 2023 ਮੁਤਾਬਕ ਭਾਰਤੀ ਬੰਦਰਗਾਹਾਂ ਦਾ ਟਰਨ-ਅਰਾਊਂਡ ਟਾਈਮ (ਇਕ ਜਹਾਜ਼ ਦੇ ਕਿਸੇ ਸਥਾਨ ’ਤੇ ਜਾਣ ਅਤੇ ਉੱਥੋਂ ਵਾਪਸ ਆਉਣ ਦਾ ਸਮਾਂ) ਹੁਣ ਸਿਰਫ਼ 0.9 ਦਿਨ ਹੈ, ਜੋ ਸਿੰਗਾਪੁਰ, ਸੰਯੁਕਤ ਅਰਬ ਅਮੀਰਾਤ, ਜਰਮਨੀ, ਅਮਰੀਕਾ, ਆਸਟ੍ਰੇਲੀਆ, ਰੂਸ ਅਤੇ ਦੱਖਣੀ ਅਫਰੀਕਾ ਵਰਗੇ ਸਥਾਪਿਤ ਸਮੁੰਦਰੀ ਕੇਂਦਰਾਂ ਦੀਆਂ ਬੰਦਰਗਾਹਾਂ ਤੋਂ ਘੱਟ ਹੈ।

ਇਹ ਵੀ ਪੜ੍ਹੋ - ਦੀਵਾਲੀ ਤੋਂ ਬਾਅਦ ਸੋਨਾ-ਚਾਂਦੀ ਹੋਇਆ ਸਸਤਾ, ਜਾਣੋ ਅੱਜ ਦਾ ਭਾਅ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


author

rajwinder kaur

Content Editor

Related News