ਮੋਦੀ ਸਰਕਾਰ ਦੀ 'ਮੇਕ ਇਨ ਇੰਡੀਆ' ਨੂੰ ਝਟਕਾ, ਚੀਨ ਨਾਲ ਭਾਰਤ ਦਾ ਵਪਾਰ 62 ਫੀਸਦੀ ਵਧਿਆ
Friday, Jul 16, 2021 - 04:44 PM (IST)
ਨਵੀਂ ਦਿੱਲੀ (ਵਿਸ਼ੇਸ਼) – ਗਲਵਾਨ ਘਾਟੀ ਸੰਘਰਸ਼ ਤੋਂ ਬਾਅਦ ਚੀਨ ਦਰਾਮਦ ਨੂੰ ਘੱਟ ਕਰਨ ਲਈ ਸਰਕਾਰ ਵਲੋਂ ਚੁੱਕੇ ਗਏ ਉਪਾਅ ਦੇ ਬਾਵਜੂਦ ਚੀਨ ਨਾਲ ਭਾਰਤ ਦਾ ਦੋ ਪੱਖੀ ਵਪਾਰ ਇਸ ਸਾਲ ਦੀ ਪਹਿਲੀ ਛਿਮਾਹੀ ’ਚ 62.7 ਫੀਸਦੀ ਵਧ ਗਿਆ ਹੈ ਜੋ ਇਕ ਨਵੀਂ ਉਚਾਈ ਦਰਜ ਕਰਦਾ ਹੈ। ਇਸ ਦੇ ਨਾਲ ਹੀ ਮੋਦੀ ਸਰਕਾਰ ਦੀ ਮੁਹਿੰਮ ਮੇਕ ਇਨ ਇੰਡੀਆਂ ਮੁਹਿੰਮ ਨੂੰ ਵੀ ਤਗੜਾ ਝਟਕਾ ਲੱਗਾ ਹੈ।
ਚੀਨ ਦੇ ਕਸਟਮ ਪ੍ਰਸ਼ਾਸਨ (ਸੀ. ਜੀ. ਏ. ਸੀ.) ਵਲੋਂ ਜਾਰੀ ਅੰਕੜਿਆਂ ਮੁਤਾਬਕ ਜਨਵਰੀ ਅਤੇ ਜੂਨ ਦੀ ਮਿਆਦ ਦਰਮਿਆਨ ਦੋਵੇਂ ਦੇਸ਼ਾਂ ਦਰਮਿਆਨ ਕੁੱਲ ਵਪਾਰ 57.48 ਅਰਬ ਡਾਲਰ ਰਿਹਾ। ਗਲਵਾਨ ਘਾਟੀ ’ਚ ਚੀਨੀ ਹਮਲੇ ਤੋਂ ਬਾਅਦ ਭਾਰਤ ਨੇ ਦਰਾਮਦ ਨੂੰ ਕਰਨ ਲਈ ਕਈ ਉਪਾਅ ਕੀਤੇ ਅਤੇ ਕਈ ਚੀਨੀ ਐਪਸ ’ਤੇ ਪਾਬੰਦੀ ਲਗਾ ਦਿੱਤੀ। ਹਾਲਾਂਕਿ ਲਗਭਗ ਇਕ ਸਾਲ ’ਚ ਦੋ ਪੱਖੀ ਵਪਾਰ 2019 ਤੋਂ ਪਹਿਲਾਂ ਦੇ ਮਹਾਮਾਰੀ ਦੇ ਪੱਧਰ ਨੂੰ ਵੀ ਪਾਰ ਕਰ ਗਿਆ ਹੈ ਜਦੋਂ ਦੋਵੇਂ ਦੇਸ਼ਾਂ ਨੇ ਸਾਲ ਦੀ ਪਹਿਲੀ ਛਿਮਾਹੀ ’ਚ 44.72 ਬਿਲੀਅਨ ਡਾਲਰ ਦਾ ਦੋ ਪੱਖੀ ਵਪਾਰ ਦਰਜ ਕੀਤਾ ਸੀ।
ਇਹ ਵੀ ਪੜ੍ਹੋ: ਦਰਾਮਦ ਡਿਊਟੀ ਘਟਣ ਤੋਂ ਬਾਅਦ ਵੀ 6 ਫ਼ੀਸਦੀ ਤੱਕ ਮਹਿੰਗਾ ਹੋਇਆ ਪਾਮ ਤੇਲ
ਚੀਨੀ ਏਜੰਸੀਆਂ ਵਲੋਂ ਜਾਰੀ ਕੀਤੇ ਗਏ ਡਾਟਾ ਮੁਤਾਬਕ ਮੁੱਖ ਤੌਰ ’ਤੇ ਮੈਡੀਕਲ ਸਪਲਾਈ ਦੀ ਖਰੀਦ ਕਾਰਨ ਇਸ ਸਾਲ ਭਾਰਤ ਦੀ ਦਰਾਮਦ 42.76 ਬਿਲੀਅਨ ਡਾਲਰ ਤੱਕ ਪਹੁੰਚ ਗਈ ਜੋ 201 ’ਚ ਇਸੇ ਮਿਆਦ ’ਚ ਦਰਜ 35.8 ਬਿਲੀਅਨ ਡਾਲਰ ਦੀ ਤੁਲਨਾ ’ਚ 60.4 ਫੀਸਦੀ ਵੱਧ ਹੈ। ਡਾਟਾ ਦੱਸਦਾ ਹੈ ਕਿ ਭਾਰਤ ਨੇ ਇਕੱਲੇ ਅਪ੍ਰੈਲ ’ਚ 26,000 ਤੋਂ ਵੱਧ ਵੈਂਟੀਲੇਟਰ ਅਤੇ ਆਕਸੀਜਨ ਜਨਰੇਟਰ ਦੀ ਦਰਾਮਦ ਕੀਤੀ। ਇੱਥੋਂ ਤੱਕ ਕਿ ਕੱਚੇ ਲੋਹੇ, ਕਪਾਹ ਅਤੇ ਹੋਰ ਵਸਤਾਂ ਕਾਰਨ ਚੀਨ ਨੂੰ ਭਾਰਤ ਦੀ ਬਰਾਮਦ ਵੀ 69.6 ਫੀਸਦੀ ਵਧ ਕੇ 14.72 ਬਿਲੀਅਨ ਡਾਲਰ ਹੋ ਗਈ। ਸੀ. ਜ. ਏ. ਸੀ. ਦੇ ਅੰਕੜਿਆਂ ਤੋਂ ਪਤਾ ਲੱਗਾ ਹੈ ਕਿ ਇਸ ਸਾਲ ਜਨਵਰੀ ਅਤੇ ਅਪ੍ਰੈਲ ਦਰਮਿਆਨ ਭਾਰਤ ਨੇ ਚੀਨ ਨੂੰ ਕੁੱਲ 20.28 ਮਿਲੀਅਨ ਟਨ ਕੱਚੇ ਲੋਹੇ ਦੀ ਬਰਾਮਦ ਕੀਤੀ ਜੋ ਪਿਛਲੇ ਸਾਲ ਦੀ ਇਸੇ ਮਿਆਦ ਦੀ ਤੁਲਨਾ ’ਚ ਲਗਭਗ 66 ਫੀਸਦੀ ਵੱਧ ਹੈ। ਇਹ ਭਾਰਤ ਦੇ ਕੁੱਲ ਕੱਚੇ ਲੋਹੇ ਦੀ ਬਰਾਮਦ ਦਾ ਲਗਭਗ 90 ਫੀਸਦੀ ਹਿੱਸਾ ਹੈ।
ਇਹ ਵੀ ਪੜ੍ਹੋ: 7 ਲੱਖ 'ਚ ਵਿਕਿਆ 1 ਰੁਪਏ ਦਾ ਇਹ ਨੋਟ, ਜੇਕਰ ਤੁਹਾਡੇ ਕੋਲ ਵੀ ਹੈ ਅਜਿਹੇ ਨੋਟ ਤਾਂ ਕਮਾ ਸਕਦੇ ਹੋ ਲੱਖਾਂ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।