ਦਸੰਬਰ 'ਚ ਸੇਵਾ ਖੇਤਰ 'ਚ ਵਾਧਾ ਦਰ ਛੇ ਮਹੀਨੇ ਦੇ ਉੱਚ ਪੱਧਰ 'ਤੇ

01/04/2023 8:10:56 PM

ਨਵੀਂ ਦਿੱਲੀ- ਬਾਜ਼ਾਰਾਂ ਲਈ ਅਨੁਕੂਲ ਸਥਿਤੀਆਂ ਅਤੇ ਨਵੀਆਂ ਨੌਕਰੀਆਂ ਵਿੱਚ ਤੇਜ਼ੀ ਨਾਲ ਦਸੰਬਰ 'ਚ ਭਾਰਤੀ ਸੇਵਾ ਖੇਤਰ ਦਾ ਵਾਧਾ ਛੇ ਮਹੀਨਿਆਂ ਦੇ ਉੱਚ ਪੱਧਰ 'ਤੇ ਪਹੁੰਚ ਗਿਆ। ਇਹ ਜਾਣਕਾਰੀ ਸੋਮਵਾਰ ਨੂੰ ਇੱਕ ਮਾਸਿਕ ਸਰਵੇਖਣ ਵਿੱਚ ਦਿੱਤੀ ਗਈ। ਮੌਸਮੀ ਤੌਰ 'ਤੇ ਐਡਜਸਟ ਕੀਤਾ ਗਿਆ ਐੱਸ ਐਂਡ ਪੀ ਗਲੋਬਲ ਇੰਡੀਆ ਸਰਵਿਸਿਜ਼ ਪੀ.ਐੱਮ.ਆਈ ਵਪਾਰਕ ਗਤੀਵਿਧੀ ਸੂਚਕਾਂਕ ਨਵੰਬਰ ਵਿੱਚ 56.4 ਸੀ ਅਤੇ ਦਸੰਬਰ ਵਿੱਚ ਵਧ ਕੇ 58.5 ਹੋ ਗਿਆ, ਜੋ ਸੇਵਾ ਗਤੀਵਿਧੀਆਂ ਵਿੱਚ ਤੇਜ਼ ਵਾਧੇ ਦਾ ਸੰਕੇਤ ਦਿੰਦਾ ਹੈ।
ਸੇਵਾ ਪੀ.ਐੱਮ.ਆਈ. ਲਗਾਤਾਰ 17ਵੇਂ ਮਹੀਨੇ 50 ਤੋਂ ਉੱਪਰ ਹੈ। ਖਰੀਦ ਪ੍ਰਬੰਧਕ ਸੂਚਕਾਂਕ (ਪੀ.ਐੱਮ.ਦੀ) ਦੀ ਭਾਸ਼ਾ ਵਿੱਚ, 50 ਤੋਂ ਉੱਪਰ ਦਾ ਸਕੋਰ ਗਤੀਵਿਧੀ ਵਿੱਚ ਵਿਸਤਾਰ ਨੂੰ ਦਰਸਾਉਂਦਾ ਹੈ, ਜਦੋਂ ਕਿ 50 ਤੋਂ ਘੱਟ ਅੰਕ ਦਾ ਮਤਲਬ ਸੰਕੁਚਨ ਹੈ। ਐੱਸ ਐਂਡ ਪੀ ਗਲੋਬਲ ਮਾਰਕੀਟ ਇੰਟੈਲੀਜੈਂਸ ਦੇ ਅਰਥ ਸ਼ਾਸਤਰ ਦੀ ਸੰਯੁਕਤ ਨਿਰਦੇਸ਼ਕ ਪੌਲੀਆਨਾ ਡੀ ਲੀਮਾ ਨੇ ਕਿਹਾ, “ਭਾਰਤੀ ਸੇਵਾ ਖੇਤਰ ਦੀ ਗਤੀਵਿਧੀ ਨੇ ਦਸੰਬਰ ਵਿੱਚ ਇੱਕ ਸਵਾਗਤਯੋਗ ਵਿਸਤਾਰ ਹੋਇਆ, ਜੋ ਕਿ 2022 ਦੇ ਅੰਤ ਤੱਕ ਲਗਾਤਾਰ ਮੰਗ ਦੀ ਲਚਕਤਾ ਨੂੰ ਦਰਸਾਉਂਦਾ ਹੈ। ਉਨ੍ਹਾਂ ਨੇ ਕਿਹਾ ਕਿ 2023 'ਚ ਦਾਖਲ ਦੇ ਨਾਲ ਹੀ ਕੰਪਨੀਆਂ ਨੇ ਉਤਪਾਦਨ ਦੇ ਦ੍ਰਿਸ਼ ਨੂੰ ਲੈ ਕੇ ਮਜ਼ਬੂਤ ਆਸ਼ਾਵਾਦ ਜਤਾਇਆ ਹੈ। ਕਰੀਬ 31 ਫੀਸਦੀ ਉੱਤਰਦਾਤਾਵਾਂ ਨੇ ਵਾਧੇ ਦਾ ਅਨੁਮਾਨ ਜਤਾਇਆ ਹੈ ਜਦੋਂ ਕਿ ਸਿਰਫ ਦੋ ਫੀਸਦੀ ਨੇ ਸੰਕੁਚਨ ਦਾ ਖਦਸ਼ਾ ਜਤਾਇਆ।
ਲੀਮਾ ਨੇ ਕਿਹਾ, "ਨਵੇਂ ਕਾਰੋਬਾਰਾਂ ਵਿੱਚ ਸਕਾਰਾਤਮਕ ਭਾਵਨਾ ਅਤੇ ਵਾਧਾ ਰੁਜ਼ਗਾਰ ਸਿਰਜਣ ਨੂੰ ਸਮਰਥਨ ਦੇਣਾ ਜਾਰੀ ਰੱਖੇਗਾ।" ਮਹਿੰਗਾਈ ਦੇ ਮੋਰਚੇ 'ਤੇ, ਸੇਵਾ ਕੰਪਨੀਆਂ ਦੀ ਲਾਗਤ ਵਧੀ ਹੈ। ਇਸ ਦੌਰਾਨ, ਐੱਸ ਐਂਡ ਪੀ ਗਲੋਬਲ ਇੰਡੀਆ ਕੰਪੋਜ਼ਿਟ ਪੀ.ਐੱਮ.ਆਈ ਆਉਟਪੁੱਟ ਸੂਚਕਾਂਕ, ਜੋ ਸਾਂਝੇ ਤੌਰ 'ਤੇ ਸੇਵਾਵਾਂ ਅਤੇ ਨਿਰਮਾਣ ਆਉਟਪੁੱਟ ਨੂੰ ਮਾਪਦਾ ਹੈ, ਦਸੰਬਰ ਵਿੱਚ 59.4 ਹੋ ਗਿਆ ਜੋ ਨਵੰਬਰ ਵਿੱਚ 56.7 ਸੀ।


Aarti dhillon

Content Editor

Related News