ਭਾਰਤ ਦੇ ਵਿਦੇਸ਼ੀ ਮੁਦਰਾ ਭੰਡਾਰ 'ਚ ਵੱਡਾ ਉਛਾਲ, 584 ਅਰਬ ਡਾਲਰ ਤੋਂ ਪਾਰ

Sunday, May 02, 2021 - 09:09 AM (IST)

ਭਾਰਤ ਦੇ ਵਿਦੇਸ਼ੀ ਮੁਦਰਾ ਭੰਡਾਰ 'ਚ ਵੱਡਾ ਉਛਾਲ, 584 ਅਰਬ ਡਾਲਰ ਤੋਂ ਪਾਰ

ਮੁੰਬਈ- ਦੇਸ਼ ਦੇ ਵਿਦੇਸ਼ੀ ਮੁਦਰਾ ਭੰਡਾਰ ਲਗਾਤਾਰ ਤੀਜੇ ਹਫ਼ਤੇ ਵਧਦਾ ਹੋਇਆ 584 ਅਰਬ ਡਾਲਰ ਤੋਂ ਪਾਰ ਪਹੁੰਚ ਗਿਆ ਹੈ। ਭਾਰਤੀ ਰਿਜ਼ਰਵ ਬੈਂਕ ਵੱਲੋਂ ਜਾਰੀ ਅੰਕੜਿਆਂ ਅਨੁਸਾਰ 23 ਅਪ੍ਰੈਲ ਨੂੰ ਖ਼ਤਮ ਹੋਏ ਹਫ਼ਤੇ ਦੌਰਾਨ ਦੇਸ਼ ਦਾ ਵਿਦੇਸ਼ੀ ਕਰੰਸੀ ਭੰਡਾਰ 1.70 ਅਰਬ ਡਾਲਰ ਵੱਧ ਕੇ 584.11 ਅਰਬ ਡਾਲਰ ਹੋ ਗਿਆ। 

ਇਸ ਤੋਂ ਪਹਿਲਾਂ, 16 ਅਪ੍ਰੈਲ ਨੂੰ ਖ਼ਤਮ ਹੋਏ ਹਫ਼ਤੇ ਵਿਚ ਇਹ 1.19 ਅਰਬ ਡਾਲਰ ਵੱਧ ਕੇ 582.41 ਅਰਬ ਡਾਲਰ ਹੋ ਗਿਆ ਸੀ। ਕੇਂਦਰੀ ਬੈਂਕ ਨੇ ਕਿਹਾ ਕਿ 23 ਅਪ੍ਰੈਲ ਨੂੰ ਖ਼ਤਮ ਹੋਏ ਹਫ਼ਤੇ ਦੌਰਾਨ ਵਿਦੇਸ਼ੀ ਮੁਦਰਾ ਭੰਡਾਰ ਦਾ ਸਭ ਤੋਂ ਵੱਡਾ ਹਿੱਸਾ ਵਿਦੇਸ਼ੀ ਕਰੰਸੀ ਜਾਇਦਾਦ 1.06 ਅਰਬ ਡਾਲਰ ਚੜ੍ਹ ਕੇ 541.65 ਅਰਬ ਡਾਲਰ 'ਤੇ ਪਹੁੰਚ ਗਈ। 

ਸੋਨੇ ਦਾ ਭੰਡਾਰ ਵੀ 6.15 ਕਰੋੜ ਡਾਲਰ ਵੱਧ ਕੇ 35.97 ਅਰਬ ਡਾਲਰ 'ਤੇ ਪਹੁੰਚ ਗਿਆ। ਇਸ ਮਿਆਦ ਦੌਰਾਨ, ਕੌਮਾਂਤਰੀ ਮੁਦਰਾ ਫੰਡ (ਆਈ. ਐੱਮ. ਐੱਫ.) ਕੋਲ ਰਾਖਵਾਂ 1.8 ਕਰੋੜ ਡਾਲਰ ਦੇ ਵਾਧੇ ਨਾਲ 4.99 ਅਰਬ ਡਾਲਰ ਅਤੇ ਵਿਸ਼ੇਸ਼ ਨਿਕਾਸੀ ਅਧਿਕਾਰ 70 ਲੱਖ ਡਾਲਰ ਦੀ ਬੜ੍ਹਤ ਨਾਲ 1.51 ਅਰਬ ਡਾਲਰ ਰਿਹਾ।


author

Sanjeev

Content Editor

Related News