ਭਾਰਤ ਦੀ ਬਰਾਮਦ ਸਤੰਬਰ 'ਚ 6 ਫੀਸਦੀ ਵੱਧ ਕੇ 27 ਅਰਬ ਡਾਲਰ ਤੋਂ ਪਾਰ ਹੋਈ

10/15/2020 8:45:49 PM

ਨਵੀਂ ਦਿੱਲੀ— ਭਾਰਤ ਦੀ ਬਰਾਮਦ ਸਤੰਬਰ 'ਚ ਸਾਲਾਨਾ ਆਧਾਰ 'ਤੇ 5.99 ਫੀਸਦੀ ਵੱਧ ਕੇ 27.58 ਅਰਬ ਡਾਲਰ 'ਤੇ ਪਹੁੰਚ ਗਿਆ। ਸੱਤ ਮਹੀਨਿਆਂ 'ਚ ਪਹਿਲੀ ਵਾਰ ਭਾਰਤ ਨੇ ਬਰਾਮਦ 'ਚ ਵਾਧਾ ਹੋਇਆ ਹੈ।
 

ਵੀਰਵਾਰ ਨੂੰ ਜਾਰੀ ਸਰਕਾਰੀ ਅੰਕੜਿਆਂ 'ਚ ਇਹ ਜਾਣਕਾਰੀ ਦਿੱਤੀ ਗਈ ਹੈ। ਸਤੰਬਰ, 2019 'ਚ ਬਰਾਮਦ 26.02 ਅਰਬ ਡਾਲਰ ਰਿਹਾ ਸੀ।

ਉੱਥੇ ਹੀ, ਸਮੀਖਿਆ ਅਧੀਨ ਮਹੀਨੇ 'ਚ ਦੇਸ਼ ਦੀ ਦਰਾਮਦ 19.6 ਫੀਸਦੀ ਘੱਟ ਕੇ 30.31 ਅਰਬ ਡਾਲਰ ਰਹਿ ਗਈ। ਇਕ ਸਾਲ ਪਹਿਲਾਂ ਇਸੇ ਮਹੀਨੇ 'ਚ ਇਹ 37.69 ਅਰਬ ਡਾਲਰ ਰਿਹਾ ਸੀ। ਇਸ ਨਾਲ ਸਤੰਬਰ 'ਚ ਵਪਾਰ ਘਾਟਾ ਘੱਟ ਕੇ 2.72 ਅਰਬ ਡਾਲਰ ਰਹਿ ਗਿਆ। ਇਕ ਸਾਲ ਪਹਿਲਾਂ ਇਸੇ ਮਹੀਨੇ 'ਚ ਇਹ 11.6 ਅਰਬ ਡਾਲਰ ਰਿਹਾ ਸੀ।

30 ਸਤੰਬਰ ਨੂੰ ਖਤਮ ਹੋਏ ਛੇ ਮਹੀਨਿਆਂ 'ਚ ਬਰਾਮਦ-ਦਰਾਮਦ ਦੀ ਗੱਲ ਕਰੀਏ ਤਾਂ ਇਸ ਦੌਰਾਨ ਬਰਾਮਦ 21.3 ਫੀਸਦੀ ਘੱਟ ਕੇ 125.3 ਅਰਬ ਡਾਲਰ ਰਹੀ, ਜਦੋਂ ਕਿ ਦਰਾਮਦ 40.1 ਫੀਸਦੀ ਘੱਟ ਕੇ 148.7 ਅਰਬ ਡਾਲਰ ਰਹੀ, ਜਿਸ ਨਾਲ ਵਪਾਰ ਘਾਟਾ 23.4 ਅਰਬ ਡਾਲਰ 'ਤੇ ਪਹੁੰਚ ਗਿਆ।


Sanjeev

Content Editor

Related News