ਭਾਰਤ 100 ਫ਼ੀਸਦੀ ਡਿਊਟੀ ਘੱਟ ਕਰਨ ਨੂੰ ਤਿਆਰ, ਨਵੀਂ ਦਿੱਲੀ ਨਾਲ ਵਪਾਰ ਸਮਝੌਤਾ ਛੇਤੀ : ਟਰੰਪ

Sunday, May 18, 2025 - 10:31 AM (IST)

ਭਾਰਤ 100 ਫ਼ੀਸਦੀ ਡਿਊਟੀ ਘੱਟ ਕਰਨ ਨੂੰ ਤਿਆਰ, ਨਵੀਂ ਦਿੱਲੀ ਨਾਲ ਵਪਾਰ ਸਮਝੌਤਾ ਛੇਤੀ : ਟਰੰਪ

ਨਿਊਯਾਰਕ (ਭਾਸ਼ਾ) - ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਕ ਵਾਰ ਫਿਰ ਦਾਅਵਾ ਕੀਤਾ ਕਿ ਭਾਰਤ ਅਮਰੀਕੀ ਵਸਤਾਂ ’ਤੇ 100 ਫ਼ੀਸਦੀ ਡਿਊਟੀ ਘੱਟ ਕਰਨ ਨੂੰ ਤਿਆਰ ਹੈ। ਉਨ੍ਹਾਂ ਕਿਹਾ ਕਿ ਦੋਹਾਂ ਦੇਸ਼ਾਂ ਵਿਚਾਲੇ ਛੇਤੀ ਹੀ ਵਪਾਰ ਸਮਝੌਤਾ ਹੋਣ ਵਾਲਾ ਹੈ। ਹਾਲਾਂਕਿ, ਟਰੰਪ ਨੇ ਫਾਕਸ ਨਿਊਜ਼ ਨੂੰ ਦਿੱਤੀ ਇੰਟਰਵਿਊ ’ਚ ਕਿਹਾ ਕਿ ਉਨ੍ਹਾਂ ਨੂੰ ਪ੍ਰਸਤਾਵਿਤ ਵਪਾਰ ਸਮਝੌਤੇ ਲਈ ਕੋਈ ਜਲਦਬਾਜ਼ੀ ਨਹੀਂ ਹੈ।

ਇਹ ਵੀ ਪੜ੍ਹੋ :     ਬੈਂਕ ਖਾਤੇ 'ਚ ਨਹੀਂ ਰੱਖੇ 500 ਰੁਪਏ ਤਾਂ ਹੋਵੇਗਾ 4 ਲੱਖ ਦਾ ਨੁਕਸਾਨ, 31 ਮਈ  ਹੈ ਆਖਰੀ ਤਾਰੀਖ

ਅਮਰੀਕੀ ਰਾਸ਼ਟਰਪਤੀ ਨੇ ਵਾਰ-ਵਾਰ ਇਹ ਦਾਅਵਾ ਕੀਤਾ ਹੈ ਕਿ ਭਾਰਤ ਅਮਰੀਕੀ ਵਸਤਾਂ ’ਤੇ ਸਾਰੀਆਂ ਡਿਊਟੀਆਂ ਘੱਟ ਕਰਨ ਦੀ ਪੇਸ਼ਕਸ਼ ਕਰ ਰਿਹਾ ਹੈ। ਇਸ ਨੂੰ ਵੇਖਦੇ ਹੋਏ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਵੀਰਵਾਰ ਨੂੰ ਨਵੀਂ ਦਿੱਲੀ ’ਚ ਕਿਹਾ ਕਿ ‘‘ਕੋਈ ਵੀ ਵਪਾਰ ਸਮਝੌਤਾ ਆਪਸੀ ਤੌਰ ’ਤੇ ਲਾਭਕਾਰੀ ਹੋਣਾ ਚਾਹੀਦਾ ਹੈ।” ਟਰੰਪ ਨੇ ਇਕ ਵਾਰ ਫਿਰ ਭਾਰਤ ਨੂੰ ਦੁਨੀਆ ’ਚ ਸਭ ਤੋਂ ਵੱਧ ਡਿਊਟੀ ਲਾਉਣ ਵਾਲੇ ਦੇਸ਼ਾਂ ’ਚੋਂ ਇਕ ਦੱਸਿਆ।

ਇਹ ਵੀ ਪੜ੍ਹੋ :     RBI ਦੀ ICICI, BOB ਸਮੇਤ ਕਈ ਹੋਰਾਂ 'ਤੇ ਸਖ਼ਤ ਕਾਰਵਾਈ, ਲਗਾਇਆ ਭਾਰੀ ਜੁਰਮਾਨਾ 

ਉਨ੍ਹਾਂ ਕਿਹਾ, “ਉਹ ਵਪਾਰ ਕਰਨਾ ਲੱਗਭਗ ਅਸੰਭਵ ਬਣਾ ਦਿੰਦੇ ਹਨ। ਕੀ ਤੁਸੀਂ ਜਾਣਦੇ ਹੋ ਕਿ ਉਹ ਅਮਰੀਕਾ ਲਈ ਆਪਣੀ ਡਿਊਟੀ ’ਚ 100 ਫ਼ੀਸਦੀ ਕਟੌਤੀ ਕਰਨ ਨੂੰ ਤਿਆਰ ਹਨ।” ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਭਾਰਤ ਨਾਲ ਸਮਝੌਤਾ ਕਦੋਂ ਤੱਕ ਹੋਵੇਗਾ, ਤਾਂ ਅਮਰੀਕੀ ਰਾਸ਼ਟਰਪਤੀ ਨੇ ਕਿਹਾ, “ਛੇਤੀ ਹੀ ਹੋਵੇਗਾ। ਮੈਨੂੰ ਕੋਈ ਜਲਦੀ ਨਹੀਂ ਹੈ। ਵੇਖੋ, ਹਰ ਕੋਈ ਸਾਡੇ ਨਾਲ ਸੌਦਾ ਕਰਨਾ ਚਾਹੁੰਦਾ ਹੈ।”

ਇਹ ਵੀ ਪੜ੍ਹੋ :     PNB-Bandhan Bank ਨੇ FD ਦੀਆਂ ਵਿਆਜ ਦਰਾਂ 'ਚ ਕੀਤਾ ਬਦਲਾਅ, ਜਾਣੋ ਨਵੀਆਂ ਦਰਾਂ

ਜੈਸ਼ੰਕਰ ਨੇ ਵੀਰਵਾਰ ਨੂੰ ਕਿਹਾ, “ਇਹ ਮੁਸ਼ਕਿਲ ਵਾਰਤਾਵਾਂ ਹਨ। ਜਦੋਂ ਤੱਕ ਸਭ ਕੁੱਝ ਤੈਅ ਨਹੀਂ ਹੋ ਜਾਂਦਾ, ਉਦੋਂ ਤੱਕ ਕੁਝ ਵੀ ਤੈਅ ਨਹੀਂ ਹੁੰਦਾ। ਕੋਈ ਵੀ ਵਪਾਰ ਸਮਝੌਤਾ ਆਪਸੀ ਤੌਰ ’ਤੇ ਲਾਭਕਾਰੀ ਹੋਣਾ ਚਾਹੀਦਾ ਹੈ।” ਵਣਜ ਮੰਤਰੀ ਪਿਊਸ਼ ਗੋਇਲ ਪ੍ਰਸਤਾਵਿਤ ਵਪਾਰ ਸਮਝੌਤੇ ਲਈ ਗੱਲਬਾਤ ਦੀ ਤਰੱਕੀ ਦਾ ਮੁਲਾਂਕਣ ਕਰਨ ਲਈ ਇਸ ਸਮੇਂ ਵਾਸ਼ਿੰਗਟਨ ’ਚ ਹਨ। ਉਮੀਦ ਹੈ ਕਿ ਉਹ ਅਮਰੀਕੀ ਵਣਜ ਮੰਤਰੀ ਹਾਵਰਡ ਲੁਟਨਿਕ ਅਤੇ ਅਮਰੀਕੀ ਵਪਾਰ ਪ੍ਰਤੀਨਿਧੀ (ਯੂ. ਐੱਸ. ਟੀ. ਆਰ.) ਜੈਮੀਸਨ ਗਰੀਰ ਨਾਲ ਗੱਲਬਾਤ ਕਰਨਗੇ।

ਇਹ ਵੀ ਪੜ੍ਹੋ :     ਰਿਕਾਰਡ ਪੱਧਰ ਤੋਂ ਧੜੰਮ ਡਿੱਗਾ ਸੋਨਾ! 7,000 ਰੁਪਏ ਹੋ ਗਿਆ ਸਸਤਾ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News