ਇੰਡੀਆ ਰੇਟਿੰਗਸ ਨੇ ਘਟਾਇਆ GDP ’ਚ ਗਿਰਾਵਟ ਦਾ ਅਨੁਮਾਨ

Friday, Dec 25, 2020 - 09:33 AM (IST)

ਇੰਡੀਆ ਰੇਟਿੰਗਸ ਨੇ ਘਟਾਇਆ GDP ’ਚ ਗਿਰਾਵਟ ਦਾ ਅਨੁਮਾਨ

ਮੁੰਬਈ (ਭਾਸ਼ਾ) – ਇੰਡੀਆ ਰੇਟਿੰਗਸ ਨੇ ਦੂਜੀ ਤਿਮਾਹੀ (ਜੁਲਾਈ-ਸਤੰਬਰ) ਵਿਚ ਅਰਥਵਿਵਸਥਾ ’ਚ ਉਮੀਦ ਤੋਂ ਬਿਹਤਰ ਸੁਧਾਰ ਦੇ ਮੱਦੇਨਜ਼ਰ ਚਾਲੂ ਵਿੱਤੀ ਸਾਲ 2020-21 ’ਚ ਕੁਲ ਘਰੇਲੂ ਉਤਪਾਦ (ਜੀ. ਡੀ. ਪੀ.) ਵਿਚ ਗਿਰਾਵਟ ਦੇ ਆਪਣੇ ਅਨੁਮਾਨ ਨੂੰ ਘਟਾ ਕੇ 7.8 ਫੀਸਦੀ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਰੇਟਿੰਗ ਏਜੰਸੀ ਨੇ ਚਾਲੂ ਵਿੱਤੀ ਸਾਲ ’ਚ ਅਰਥਵਿਵਸਥਾ ’ਚ 11.8 ਫੀਸਦੀ ਗਿਰਾਵਟ ਦਾ ਅਨੁਮਾਨ ਲਗਾਇਆ ਸੀ। ਹਾਲਾਂਕਿ ਇਸ ਦੇ ਨਾਲ ਹੀ ਇੰਡੀਆ ਰੇਟਿੰਗਸ ਨੇ ਸਤੰਬਰ ਤਿਮਾਹੀ ’ਚ ਅਰਥਵਿਵਸਥਾ ’ਚ ਆਏ ਸੁਧਾਰ ਦੇ ਟਿਕਾਊ ਹੋਣ ’ਤੇ ਸਵਾਲ ਵੀ ਉਠਾਇਆ ਹੈ।

ਚਾਲੂ ਵਿੱਤੀ ਸਾਲ ਦੀ ਪਹਿਲੀ ਤਿਮਾਹੀ ਅਪ੍ਰੈਲ-ਜੂਨ ’ਚ ਕੋਵਿਡ-19 ਮਹਾਮਾਰੀ ਕਾਰਣ ਭਾਰਤੀ ਅਰਥਵਿਵਸਥਾ ’ਚ 23.9 ਫੀਸਦੀ ਦੀ ਜਬਰਦਸਤ ਗਿਰਾਵਟ ਆਈ ਸੀ। ਹਾਲਾਂਕਿ ਦੂਜੀ ਤਿਮਾਹੀ ’ਚ ਅਰਥਵਿਵਸਥਾ ਦਾ ਪ੍ਰਦਰਸ਼ਨ ਉਮੀਦ ਤੋਂ ਬਿਹਤਰ ਰਿਹਾ ਅਤੇ ਜੀ. ਡੀ. ਪੀ. ’ਚ ਗਿਰਾਵਟ ਘਟ ਕੇ 7.5 ਫੀਸਦੀ ਰਹਿ ਗਈ। ਰੇਟਿੰਗ ਏਜੰਸੀ ਨੇ ਕਿਹਾ ਕਿ ਦੂਜੀ ਤਿਮਾਹੀ ’ਚ ਅਰਥਵਿਵਸਥਾ ’ਚ ਸੁਧਾਰ ਦਾ ਪ੍ਰਮੁੱਖ ਕਾਰਣ ਤਿਓਹਾਰੀ ਅਤੇ ਦੱਬੀ ਮੰਗ ਸੀ।

ਇਹ ਵੀ ਪਡ਼੍ਹੋ -  ਅੱਧਾ ਦਰਜਨ ਕੰਪਨੀਆਂ ’ਚ ਹਿੱਸੇਦਾਰੀ ਵੇਚਣ ਦੀ ਤਿਆਰੀ ਕਰ ਰਹੀ ਸਰਕਾਰ

ਇੰਡੀਆ ਰੇਟਿੰਗਸ ਦਾ ਅਨੁਮਾਨ ਹੈ ਕਿ ਚਾਲੂ ਵਿੱਤੀ ਸਾਲ ਦੀ ਤੀਜੀ ਅਕਤੂਬਰ-ਦਸੰਬਰ ਤਿਮਾਹੀ ’ਚ ਅਰਥਵਿਵਸਥਾ ’ਚ 0.8 ਫੀਸਦੀ ਦੀ ਗਿਰਾਵਟ ਰਹਿਣ ਦਾ ਅਨੁਮਾਨ ਹੈ ਜਦੋਂ ਕਿ ਜਨਵਰੀ-ਮਾਰਚ ਦੀ ਚੌਥੀ ਤਿਮਾਹੀ ’ਚ ਅਰਥਵਿਵਸਥਾ 0.3 ਫੀਸਦੀ ਦਾ ਵਾਧਾ ਦਰਜ ਕਰੇਗੀ। ਇਸ ਤੋਂ ਪਹਿਲਾਂ ਅਰਥਵਿਵਸਥਾ ’ਚ 2021-22 ਦੀ ਜੁਲਾਈ-ਸਤੰਬਰ ਤਿਮਾਹੀ ’ਚ ਹੀ ਸਕਾਰਾਤਮਕ ਵਾਧਾ ਦਰਜ ਕਰਨ ਦਾ ਅਨੁਮਾਨ ਲਗਾਇਆ ਗਿਆ ਸੀ।

ਇਹ ਵੀ ਪਡ਼੍ਹੋ - ਦਿੱਲੀ ’ਚ ਸਸਤਾ ਘਰ ਖ਼ਰੀਦਣ ਦਾ ਮੌਕਾ, DDA ਲੈ ਕੇ ਆ ਰਹੀ ਹੈ ਨਵੀਂ ਯੋਜਨਾ

ਖੇਤੀਬਾੜੀ ਖੇਤਰ ਦਾ ਪ੍ਰਦਰਸ਼ਨ ਰਿਹਾ ਚੰਗਾ

ਇੰਡੀਆ ਰੇਟਿੰਗਸ ਦੇ ਮੁੱਖ ਅਰਥਸ਼ਾਸਤਰੀ ਦੇਵੇਂਦਰ ਪੰਤ ਨੇ ਇਕ ਰਿਪੋਰਟ ’ਚ ਕਿਹਾ ਕਿ ਚਾਲੂ ਵਿੱਤੀ ਸਾਲ ਦੇ ਕਮਜ਼ੋਰ ਤੁਲਨਾਤਮਕ ਆਧਾਰ ਪ੍ਰਭਾਵ ਕਾਰਣ 2021-22 ’ਚ ਭਾਰਤੀ ਅਰਥਵਿਵਸਥਾ 9.6 ਫੀਸਦੀ ਦਾ ਵਾਧਾ ਦਰਜ ਕਰੇਗੀ। ਰਿਪੋਰਟ ’ਚ ਕਿਹਾ ਗਿਆ ਹੈ ਕਿ ਮਹਾਮਾਰੀ ਅਤੇ ਲਾਕਡਾਊਨ ਦੌਰਾਨ ਖੇਤੀਬਾੜੀ ਖੇਤਰ ਦਾ ਪ੍ਰਦਰਸ਼ਨ ਕਾਫੀ ਚੰਗਾ ਰਿਹਾ ਹੈ। ਅਜਿਹੇ ’ਚ ਚਾਲੂ ਵਿੱਤੀ ਸਾਲ ’ਚ ਖੇਤੀਬਾੜੀ ਖੇਤਰ ਦੀ ਵਾਧਾ ਦਰ 3.5 ਫੀਸਦੀ ਰਹਿਣ ਦਾ ਅਨੁਮਾਨ ਹੈ। ਉਥੇ ਹੀ ਉਦਯੋਗ ਅਤੇ ਸੇਵਾ ਖੇਤਰ ’ਚ ਲੜੀਵਾਰ 10.3 ਅਤੇ 9.8 ਫੀਸਦੀ ਦੀ ਗਿਰਾਵਟ ਦਾ ਅਨੁਮਾਨ ਹੈ।

ਇਹ ਵੀ ਪਡ਼੍ਹੋ - 2020 'ਚ 28 ਫ਼ੀਸਦੀ ਤੱਕ ਮਹਿੰਗਾ ਹੋਇਆ ਸੋਨਾ, ਜਾਣੋ 2021 ’ਚ ਕਿੰਨੀ ਚਮਕੇਗੀ ਇਹ ਪੀਲੀ ਧਾਤ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News