ਨਿਵੇਸ਼ਕਾਂ ਲਈ ਫਿਰ ਮੌਕਾ, 23 ਜੂਨ ਨੂੰ ਖੁੱਲ੍ਹ ਰਿਹੈ 800 ਕਰੋੜ ਦਾ ਇਹ IPO

2021-06-19T13:49:35.073

ਨਵੀਂ ਦਿੱਲੀ- ਇਸ ਮਹੀਨੇ ਹੁਣ ਤੱਕ ਚਾਰ ਆਈ. ਪੀ. ਓ. ਦਸਤਕ ਦੇ ਚੁੱਕੇ ਹਨ। ਹੁਣ 23 ਜੂਨ ਨੂੰ 5ਵਾਂ ਆਈ. ਪੀ. ਓ. ਇੰਡੀਆ ਪੈਸਟੀਸਾਈਡਸ ਦਾ ਖੁੱਲ੍ਹਣ ਜਾ ਰਿਹਾ ਹੈ। ਕੰਪਨੀ ਦੀ ਯੋਜਨਾ ਇਸ ਆਈ. ਪੀ. ਓ. ਵਿਚ 800 ਕਰੋੜ ਰੁਪਏ ਜੁਟਾਉਣ ਦੀ ਹੈ। ਨਿਵੇਸ਼ਕ 25 ਜੂਨ ਤੱਕ ਇਸ ਵਿਚ ਪੈਸੇ ਲਾ ਸਕਦੇ ਹਨ।

ਇਸ ਆਈ. ਪੀ. ਓ. ਵਿਚ ਤਾਜ਼ਾ ਇਸ਼ੂ 100 ਕਰੋੜ ਰੁਪਏ ਦਾ ਹੈ, ਜਦੋਂ ਕਿ 700 ਕਰੋੜ ਰੁਪਏ ਦੇ ਸ਼ੇਅਰਾਂ ਦੀ ਵਿਕਰੀ ਆਫਰ ਫਾਰ ਸੇਲ (ਓ. ਐੱਫ. ਐੱਸ.) ਤਹਿਤ ਕੀਤੀ ਜਾ ਰਹੀ ਹੈ।

ਇਸ ਇਸ਼ੂ ਵਿਚ ਕੰਪਨੀ ਨੇ ਪ੍ਰਾਈਸ ਬੈਂਡ 290-296 ਰੁਪਏ ਨਿਰਧਾਰਤ ਕੀਤਾ ਹੈ। ਲਾਟ ਸਾਈਜ਼ 50 ਸ਼ੇਅਰਾਂ ਦਾ ਹੈ, ਯਾਨੀ ਘੱਟੋ-ਘੱਟ 14,500 ਰੁਪਏ ਦਾ ਨਿਵੇਸ਼ ਕਰਨਾ ਹੋਵੇਗਾ।

ਇਹ ਵੀ ਪੜ੍ਹੋ- RC, ਡਰਾਈਵਿੰਗ ਲਾਇਸੈਂਸ 'ਤੇ ਸਰਕਾਰ ਨੇ ਲੋਕਾਂ ਨੂੰ ਦਿੱਤੀ ਇਹ ਵੱਡੀ ਰਾਹਤ

ਖੇਤੀ ਰਸਾਇਣ ਨਿਰਮਾਤਾ ਕੰਪਨੀ ਇੰਡੀਆ ਪੈਸਟੀਸਾਈਡਸ ਦਾ ਕਹਿਣਾ ਹੈ ਕਿ ਆਈ. ਪੀ. ਓ. ਜ਼ਰੀਏ ਜੁਟਾਏ ਫੰਡ ਦਾ ਇਸਤੇਮਾਲ ਕੰਮਕਾਜੀ ਖ਼ਰਚ ਅਤੇ ਕਾਰਪੋਰੇਟ ਜ਼ਰੂਰਤਾਂ ਨੂੰ ਪੂਰਾ ਕਰਨ ਵਿਚ ਕੀਤਾ ਜਾਣਾ ਹੈ। ਐਕਸਿਸ ਕੈਪੀਟਲ ਤੇ ਜੇ. ਐੱਮ. ਫਾਈਨੈਸ਼ਲ ਇਸ ਆਈ. ਪੀ. ਓ. ਦੀ ਬੁੱਕ ਰਨਿੰਗ ਲਈ ਲੀਡ ਪ੍ਰਬੰਧਕ ਹਨ, ਜਦੋਂ ਕਿ ਕੇ. ਫਿਨ ਤਕਨਾਲੋਜੀ ਪ੍ਰਾਈਵੇਟ ਲਿਮਟਿਡ ਆਈ. ਪੀ. ਓ. ਲਈ ਰਜਿਸਟਰਾਰ ਹੈ। ਇੰਡੀਆ ਪੈਸਟੀਸਾਈਡਜ਼ ਲਿਮਟਿਡ 1984 ਤੋਂ ਕਾਰੋਬਾਰ ਵਿਚ ਹੈ। ਇਹ ਕੀਟਨਾਸ਼ਕ ਬਣਾਉਣ ਵਾਲੀ ਦੁਨੀਆਂ ਦੀਆਂ ਮੋਹਰੀਆਂ ਕੰਪਨੀਆਂ ਵਿਚ ਸ਼ਾਮਲ ਹੈ। ਇੰਡੀਆ ਪੈਸਟੀਸਾਈਡਸ ਦੇ ਉੱਤਰ ਪ੍ਰਦੇਸ਼ ਦੇ ਲਖਨਊ ਅਤੇ ਹਰਦੋਈ ਵਿਚ ਦੋ ਨਿਰਮਾਣ ਪਲਾਂਟ ਹਨ। ਇਸ ਕੋਲ ਭਾਰਤ ਵਿਚ ਵਿਕਰੀ 22 ਖੇਤੀ ਰਸਾਇਣਕ ਤਕਨੀਕੀ ਅਤੇ 125 ਫਾਰਮੂਲੇਸ਼ਨ ਲਈ ਰਜਿਸਟ੍ਰੇਸ਼ਨ ਤੇ ਲਾਇਸੈਂਸ ਹਨ। ਬਰਾਮਦ ਦੇ ਉਦੇਸ਼ ਲਈ 27 ਖੇਤੀ ਰਸਾਇਣਕ ਤਕਨੀਕੀ ਤੇ 35 ਫਾਰਮੂਲੇਸ਼ਨ ਹਨ।

ਇਹ ਵੀ ਪੜ੍ਹੋ- 5G ਦੀ ਸੁਪਰ ਸਪੀਡ ਦੇ ਨਾਲ ਹੀ 1.50 ਲੱਖ ਤੋਂ ਵੱਧ ਲੋਕਾਂ ਨੂੰ ਮਿਲੇਗਾ ਰੁਜ਼ਗਾਰ!


Sanjeev

Content Editor Sanjeev