ਭਾਰਤ ਤੋਂ ਵੱਡੇ ਪੈਮਾਨੇ ''ਤੇ ਰੂਸ ਨੂੰ ਹੋ ਸਕਦਾ ਹੈ ਚਮੜਾ, ਫੁੱਟਵੀਅਰ ਦਾ ਨਿਰਯਾਤ

09/14/2019 11:25:05 AM

ਮੁੰਬਈ — ਘਰੇਲੂ ਚਮਡ਼ਾ ਅਤੇ ਫੁਟਵਿਅਰ ਉਦਯੋਗ ਲਈ ਰੂਸ ’ਚ ਵਿਆਪਕ ਬਰਾਮਦ ਸੰਭਾਵਨਾਵਾਂ ਮੌਜੂਦ ਹਨ। ਇਹ ਗੱਲ ਚਮਡ਼ਾ ਬਰਾਮਦ ਕੌਂਸਲ ਨੇ ਕਹੀ। ਕੌਂਸਲ ਦੇ ਚੇਅਰਮੈਨ ਪਨਾਰੁਨਾ ਅਕੀਲ ਅਹਿਮਦ ਨੇ ਕਿਹਾ, ‘‘2018 ’ਚ ਰੂਸ ਨੇ 3.9 ਅਰਬ ਡਾਲਰ ਮੁੱਲ ਦੇ ਚਮਡ਼ੇ ਅਤੇ ਫੁਟਵਿਅਰ (ਜੁੱਤੇ-ਚੱਪਲ) ਦੀ ਦਰਾਮਦ ਕੀਤੀ ਜਦੋਂ ਕਿ ਭਾਰਤ ਦੀ ਰੂਸ ਨੂੰ ਬਰਾਮਦ ਸਿਰਫ 5.26 ਕਰੋਡ਼ ਡਾਲਰ ਦੀ ਰਹੀ।’’

ਅਕੀਲ ਨੇ ਕਿਹਾ, ‘‘ਅੰਕੜੇ ਸਪੱਸ਼ਟ ਤੌਰ ’ਤੇ ਦਰਸਾਉਂਦੇ ਹਨ ਕਿ ਰੂਸ ਦੇ ਬਾਜ਼ਾਰ ’ਚ ਘਰੇਲੂ ਕਾਰੋਬਾਰੀਆਂ ਲਈ ਬਰਾਮਦ ਦੇ ਵਿਆਪਕ ਮੌਕੇ ਹਨ। ਆਉਣ ਵਾਲੇ ਸਾਲਾਂ ’ਚ ਦੋਹਰੇ ਅੰਕਾਂ ਦੀ ਬਰਾਮਦ ਵਾਧਾ ਦਰ ਦੇ ਟੀਚੇ ਨੂੰ ਹਾਸਲ ਕਰਨ ’ਚ ਇਹ ਅਹਿਮ ਭੂਮਿਕਾ ਨਿਭਾਏਗਾ।’’ ਰੂਸ ਦੁਨੀਆ ਦਾ 13ਵਾਂ ਸਭ ਤੋਂ ਵੱਡਾ ਚਮਡ਼ਾ, ਚਮਡ਼ਾ ਉਤਪਾਦ ਅਤੇ ਫੁਟਵਿਅਰ ਦਰਾਮਦਕਾਰ ਦੇਸ਼ ਹੈ। ਉਨ੍ਹਾਂ ਕਿਹਾ ਕਿ ਰੂਸ ਦੇ ਬਾਜ਼ਾਰ ’ਚ ਦਖਲ ਵਧਾਉਣ ਲਈ ਕੌਂਸਲ ਨਾ ਸਿਰਫ ਉੱਥੋਂ ਦੇ ਵਪਾਰ ਮੇਲਿਆਂ ਦਾ ਰੁਖ਼ ਕਰ ਰਹੀ ਹੈ, ਸਗੋਂ ਉੱਥੋਂ ਦੇ ਵਪਾਰ ਸੰਗਠਨਾਂ ਨਾਲ ਹਿੱਸੇਦਾਰੀਆਂ ਵੀ ਕਰ ਰਹੀ ਹੈ ਅਤੇ ਉਨ੍ਹਾਂ ਨੂੰ ਦੇਸ਼ ’ਚ ਖਰੀਦਦਾਰ-ਵਿਕਰੇਤਾ ਬੈਠਕਾਂ ’ਚ ਵੀ ਸੱਦਾ ਦੇ ਰਹੀ ਹੈ। ਪਿਛਲੇ ਹਫਤੇ ਉਨ੍ਹਾਂ ਦੀ ਅਗਵਾਈ ’ਚ 24 ਭਾਰਤੀ ਚਮਡ਼ਾ ਅਤੇ ਫੁਟਵਿਅਰ ਉਤਪਾਦ ਬਰਾਮਦਕਾਰਾਂ ਦਾ ਵਫਦ ਮਾਸਕੋ ’ਚ ਮੋਸ਼ੂਜ਼ ਮੇਲੇ ’ਚ ਭਾਗ ਲੈਣ ਰੂਸ ਗਿਆ ਸੀ।


Related News