ਕਰੂਡ ਆਇਲ ਦੀਆਂ ਕੀਮਤਾਂ ਦੀ ਤਪਸ਼ ਨਾਲ ਝੁਲਸ ਰਿਹੈ ਭਾਰਤ

06/14/2022 9:31:40 PM

ਨਵੀਂ ਦਿੱਲੀ (ਇੰਟ.)–ਕਰੂਡ ਆਇਲ ਦਾ ਭਾਅ ਅੱਜ ਮੰਗਲਵਾਰ ਨੂੰ 123 ਡਾਲਰ ਪ੍ਰਤੀ ਬੈਰਲ ਤੋਂ ਉੱਪਰ ਚੱਲ ਰਿਹਾ ਹੈ। ਰੂਸ-ਯੂਕ੍ਰੇਨ ਸੰਕਟ ਸ਼ੁਰੂ ਹੋਣ ਤੋਂ ਬਾਅਦ ਇਹ ਲਗਾਤਾਰ ਮਹਿੰਗਾ ਹੋ ਰਿਹਾ ਹੈ। ਕੁੱਝ ਮਹੀਨੇ ਪਹਿਲਾਂ 100 ਡਾਲਰ ਦਾ ਪੱਧਰ ਪਾਰ ਕਰਨ ਤੋਂ ਬਾਅਦ ਇਸ ’ਚ ਲਗਾਤਾਰ ਤੇਜ਼ੀ ਬਣੀ ਹੋਈ ਹੈ। ਭਾਰਤ ਵਰਗੇ ਪੈਟਰੋਲੀਅਮ ਦੇ ਵੱਡੇ ਦਰਾਮਦਕਾਰ ਦੇਸ਼ਾਂ ਲਈ ਇਹ ਇਕ ਵੱਡੀ ਸਮੱਸਿਆ ਹੈ। ਸਭ ਦੀ ਨਜ਼ਰ ਇਸ ਗੱਲ ’ਤੇ ਹੈ ਕਿ ਕਰੂਡ ਆਇਲ ਦੀਆਂ ਕੀਮਤਾਂ ’ਚ ਗਿਰਾਵਟ ਕਦੋਂ ਆਵੇਗੀ। ਹੁਣ ਸਵਾਲ ਇਹ ਹੈ ਕਿ ਇਥੋਂ ਕਰੂਡ ਸਸਤਾ ਹੋਵੇਗਾ ਜਾਂ ਹੋਰ ਉੱਪਰ ਜਾਏਗਾ। ਇਸ ਸਵਾਲ ’ਤੇ ਆਈ. ਆਈ. ਐੱਫ. ਐੱਲ. ਸਕਿਓਰਿਟੀਜ਼ ਦੇ ਕਮੋਡਿਟੀ ਅਤੇ ਕਰੰਸੀ ਰਿਸਰਚ ਦੇ ਵਾਈਸ ਪ੍ਰਧਾਨ ਅਨੁਜ ਗੁਪਤਾ ਨੇ ਕਿਹਾ ਕਿ ਇਸ ਸਮੇਂ ਦੇ ਕੌਮਾਂਤਰੀ ਹਾਲਾਤਾਂ ਨੂੰ ਦੇਖਦੇ ਹੋਏ ਫਿਲਹਾਲ ਕਰੂਡ ਦਾ ਸਸਤਾ ਹੋਣਾ ਮੁਸ਼ਕਲ ਦਿਖਾਈ ਦੇ ਰਿਹਾ ਹੈ। ਇੱਥੋਂ ਕਰੂਡ ਆਇਲ ਦੇ ਹੋਰ ਮਹਿੰਗਾ ਹੋਣ ਦਾ ਅਨੁਮਾਨ ਹੈ। ਬ੍ਰੇਂਟ ਕਰੂਡ ਆਇਲ ਹਾਲੇ 126 ਡਾਲਰ ਤੋਂ 128 ਡਾਲਰ ਪ੍ਰਤੀ ਬੈਰਲ ਤੱਕ ਜਾ ਸਕਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਹਾਲੇ ਭਾਰਤ ਅਤੇ ਚੀਨ ਤੋਂ ਕਰੂਡ ਆਇਲ ਦੀ ਮੰਗ ਹੋਰ ਵਧਣ ਦਾ ਅਨੁਮਾਨ ਹੈ। ਉੱਥੇ ਹੀ ਦੂਜੇ ਪਾਸੇ ਯੂਕ੍ਰੇਨ-ਰੂਸ ਸੰਕਟ ਦਾ ਤੁਰੰਤ ਕੁੱਝ ਹੱਲ ਿਨਕਲਦਾ ਨਹੀਂ ਦਿਖਾਈ ਦੇ ਰਿਹਾ। ਲਿਹਾਜਾ ਅਜਿਹੇ ਹਾਲਾਤਾਂ ’ਚ ਕਰੂਡ ਹੋਰ ਉੱਪਰ ਹੀ ਜਾਏਗਾ। ਯਾਨੀ ਕਰੂਡ ਆਇਲ ਦੀਆਂ ਕੀਮਤਾਂ ਦੀ ਤਪਸ਼ ਨਾਲ ਭਾਰਤ ਝੁਲਸੇਗਾ ਕਿਉਂਕਿ ਇਹ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਪੈਟਰੋਲੀਅਮ ਦਰਾਮਦਕਾਰ ਹੈ।

ਇਹ ਵੀ ਪੜ੍ਹੋ : ਫੌਜ 'ਚ 4 ਸਾਲ ਦੀ ਨੌਕਰੀ, 6.9 ਲੱਖ ਤੱਕ ਦਾ ਸਾਲਾਨਾ ਪੈਕੇਜ, ਜਾਣੋ ਕੀ ਹੈ ਅਗਨੀਪਥ ਯੋਜਨਾ

ਵਧ ਰਹੀ ਹੈ ਮੰਗ
ਇਕ ਸਾਲ ਪਹਿਲਾਂ ਮਈ ’ਚ ਭਾਰਤ ਦੇ ਫਿਊਲ ਕੰਜੰਪਸ਼ਨ (ਤੇਲ ਦੀ ਖਪਤ) ਵਿਚ 23.8 ਫੀਸਦੀ ਦਾ ਉਛਾਲ ਦੇਖਣ ਨੂੰ ਮਿਲੇਗਾ। ਇਹ ਸਥਿਤੀ ਉਦੋਂ ਸੀ ਜਦੋਂ ਦੁਨੀਆ ਦਾ ਤੇਲ ਦਾ ਤੀਜਾ ਸਭ ਤੋਂ ਵੱਡਾ ਦਰਾਮਦਕਾਰ ਕੋਰੋਨਾ ਦੀ ਦੂਜੀ ਲਹਿਰ ਦੀ ਲਪੇਟ ’ਚ ਸੀ। ਤੇਲ ਖਪਤ ’ਚ ਸਾਲ 2021 ਦੇ ਲੋਅ ਬੇਸ ਤੋਂ ਲਗਾਤਾਰ ਰਿਕਵਰੀ ਦੇਖਣ ਨੂੰ ਮਿਲ ਰਹੀ ਹੈ ਯਾਨੀ ਤੇਲ ਦੀ ਖਪਤ ਲਗਾਤਾਰ ਵਧ ਰਹੀ ਹੈ।ਇੰਡੀਅਨ ਆਇਲ ਮਿਨਿਸਟਰੀ ਦੇ ਪੈਟਰੋਲੀਅਮ ਪਲਾਨਿੰਗ ਅਤੇ ਐਨਾਲਿਸਿਸ ਸੈੱਲ ਦੇ ਡਾਟਾ ਮੁਤਾਬਕ ਪਿਛਲੇ ਮਹੀਨੇ ਦੇਸ਼ ’ਚ ਫਿਊਲ ਦੀ ਕੁੱਲ ਖਪਤ 1.82 ਕਰੋੜ ਟਨ ਸੀ। ਅੱਗੇ ਇਸ ’ਚ ਕਮੀ ਹੋਣ ਦੀ ਥਾਂ ਵਾਧਾ ਹੀ ਹੋਵੇਗਾ। ਵਿੱਤੀ ਸਾਲ 2021-22 ’ਚ ਭਾਰਤ ਨੇ 21.22 ਕਰੋੜ ਟਨ ਕੱਚੇ ਤੇਲ ਦੀ ਦਰਾਮਦ ਕੀਤੀ ਸੀ। ਇਹ ਅੰਕੜਾ ਇਸ ਸਾਲ ਹੋਰ ਵਧ ਸਕਦਾ ਹੈ। ਭਾਰਤ ਆਪਣੀਆਂ ਕੱਚੇ ਤੇਲ ਦੀਆਂ ਲੋੜਾਂ ਦਾ ਲਗਭਗ 85 ਫੀਸਦੀ ਇੰਪੋਰਟ ਕਰਦਾ ਹੈ।

ਅਮਰੀਕਾ ਤੋਂ ਵੀ ਵਧੇਗੀ ਮੰਗ
ਅਮਰੀਕੀ ਗੈਸੋਲਿਨ ਦਾ ਭੰਡਾਰ ਇਸ ਸੀਜ਼ਨ ’ਚ ਆਪਣੇ ਹੇਠਲੇ ਪੱਧਰ ’ਤੇ ਪਹੁੰਚ ਗਿਆ ਹੈ। ਸਾਲ 2014 ਤੋਂ ਬਾਅਦ ਇਹ ਸਭ ਤੋਂ ਘੱਟ ਪੱਧਰ ਹੈ। ਉੱਥੇ ਹੀ ਅਮਰੀਕਾ ਆਉਂਦੀਆਂ ਗਰਮੀਆਂ ਦੇ ਸੀਜ਼ਨ ਲਈ ਤਿਆਰ ਕਰ ਰਿਹੈ ਜਦੋਂ ਇਸ ਦੀ ਖਪਤ ਸਭ ਤੋਂ ਵੱਧ ਹੋਵੇਗੀ। ਇਸ ਦਾ ਸਿੱਧਾ ਮਤਲਬ ਹੈ ਕਿ ਇੱਥੇ ਖਪਤ ਵਧੇਗੀ ਅਤੇ ਮੰਗ ਆਵੇਗੀ।

ਇਹ ਵੀ ਪੜ੍ਹੋ : DGCA ਨੇ ਏਅਰ ਇੰਡੀਆ ’ਤੇ ਲਗਾਇਆ 10 ਲੱਖ ਰੁਪਏ ਦਾ ਜੁਰਮਾਨਾ

ਮਹਿੰਗੇ ਕੱਚੇ ਤੇਲ ਤੋਂ ਰਾਹਤ ਮਿਲਣ ਦੀ ਉਮੀਦ ਨਹੀਂ
ਅਨੁਜ ਕਹਿੰਦੇ ਹਨ ਕਿ ਇਕ ਪਾਸੇ ਭਾਰਤ, ਅਮਰੀਕਾ ਅਤੇ ਚੀਨ ਵਰਗੇ ਪੈਟਰੋਲੀਅਮ ਪਦਾਰਥਾਂ ਦੇ ਵੱਡੇ ਖਪਤਕਾਰ ਅਤੇ ਦਰਾਮਦਕਾਰ ਦੇਸ਼ ’ਚ ਮੰਗ ਵਧਦੀ ਦਿਖਾਈ ਦੇ ਰਹੀ ਹੈ। ਦੂਜੇ ਪਾਸੇ ਓਪੇਕ ਮੈਂਬਰ ਪ੍ਰੋਡਕਸ਼ਨ ਵਧਾਉਣ ਨੂੰ ਤਿਆਰ ਹਨ ਪਰ ਮੰਗ ਤੁਲਨਾ ’ਚ ਬਹੁਤ ਘੱਟ। ਨਾਲ ਹੀ ਰੂਸ ਦੇ ਕਰੂਡ ਆਇਲ ’ਤੇ ਅਮਰੀਕਾ ਅਤੇ ਯੂਰਪ ਦੀ ਪਾਬੰਦੀ ਲੱਗੀ ਹੋਈ ਹੈ। ਰੂਸ-ਯੂਕ੍ਰੇਨ ’ਚ ਫਿਲਹਾਲ ਮਾਮਲਾ ਹੱਲ ਹੁੰਦਾ ਨਹੀਂ ਦਿਖਾਈ ਦੇ ਰਿਹਾ ਹੈ। ਜੰਗ ਦੇ 100 ਦਿਨ ਤੋਂ ਖਿੱਚਣ ਦੇ ਬਾਵਜੂਦ ਹਾਲਾਤ ਸੁਧਰਦੇ ਨਹੀਂ ਦਿਖਾਈ ਦੇ ਰਹੇ ਹਨ। ਲਿਹਾਜਾ ਇਸ ਸਥਿਤੀ ’ਚ ਕਰੂਡ ਦੇ ਰੇਟ ਹੋਰ ਵਧਣੇ ਤੈਅ ਹਨ। ਇਸ ਦਾ ਸਿੱਧਾ-ਸਿੱਧਾ ਮਤਲਬ ਹੈ ਕਿ ਫਿਲਹਾਲ ਹਾਲੇ ਤੁਰੰਤ ਮਹਿੰਗੇ ਕੱਚੇ ਤੇਲ ਤੋਂ ਰਾਹਤ ਮਿਲਣ ਦੀ ਉਮੀਦ ਨਹੀਂ ਹੈ।

ਇਹ ਵੀ ਪੜ੍ਹੋ :ਕੰਬਸ਼ਨ ਇੰਜਣ ਵਾਲੀਆਂ ਕਾਰਾਂ 'ਤੇ ਪਾਬੰਦੀ ਲਾਉਣ ਲਈ EU 'ਚ ਹੋਵੇਗੀ ਵੋਟਿੰਗ

ਭਾਰਤ ’ਤੇ ਅਸਰ ਜ਼ਿਆਦਾ
ਆਪਣੀ ਕੱਚੇ ਤੇਲ ਦੀ ਲੋੜ ਦਾ ਲਗਭਗ 85 ਫੀਸਦੀ ਹਿੱਸਾ ਭਾਰਤ ਦੂਜੇ ਦੇਸ਼ਾਂ ਤੋਂ ਇੰਪੋਰਟ ਕਰਦਾ ਹੈ। ਇਸ ਸਥਿਤੀ ’ਚ ਯਾਨੀ ਕਰੂਡ ਮਹਿੰਗਾ ਹੋਣ ’ਤੇ ਭਾਰਤ ’ਤੇ ਸਭ ਤੋਂ ਵੱਧ ਅਸਰ ਹੋਵੇਗਾ। ਅਨੁਜ ਕਹਿੰਦੇ ਹਨ ਕਿ ਜੇ ਕਰੂਡ ਮਹਿੰਗਾ ਹੋਵੇਗਾ ਤਾਂ ਤੇਲ ਕੰਪਨੀਆਂ ’ਤੇ ਪੈਟਰੋਲ-ਡੀਜ਼ਲ ਦੇ ਰੇਟ ਵਧਾਉਣ ਦਾ ਦਬਾਅ ਵਧੇਗਾ। ਅਜਿਹੀ ਸਥਿਤੀ ’ਚ ਪੈਟਰੋਲ-ਡੀਜ਼ਲ ਦੇ ਰੇਟ ਹੋਰ ਵਧਣਗੇ। ਜੇ ਤੇਲ ਕੰਪਨੀਆਂ ਰੇਟ ਵਧਾਉਣ ਦੀ ਇਜਾਜ਼ਤ ਨਹੀਂ ਮਿਲਦੀ ਹੈ ਤਾਂ ਸਰਕਾਰ ਨੂੰ ਐਕਸਾਈਜ਼ ਡਿਊਟੀ ਘਟਾਉਣੀ ਹੋਵੇਗੀ। ਮਤਲਬ ਸਰਕਾਰ ਨੂੰ ਮੁੜ ਅਰਬਾਂ ਰੁਪਏ ਦਾ ਟੈਕਸ ਦੇ ਰੂਪ ’ਚ ਘਾਟਾ ਹੋਵੇਗਾ ਅਤੇ ਇੰਪੋਰਟ ਬਿੱਲ ਵਧੇਗਾ।

ਤੇਲ ਦਾ ਇੰਪੋਰਟ ਬਿੱਲ ਤੇਜ਼ੀ ਨਾਲ ਵਧੇਗਾ
ਪੈਟਰੋਲੀਅਮ ਪਲਾਨਿੰਗ ਅਤੇ ਐਨਾਲਿਸਿਸ ਸੈੱਲ ਦੇ ਡਾਟਾ ਮੁਤਾਬਕ ਅਪ੍ਰੈਲ 2021 ਤੋਂ ਮਾਰਚ 2022 ਦਰਮਿਆਨ ਭਾਰਤ ਨੇ ਤੇਲ ਦੀ ਇੰਪੋਰਟ ’ਤੇ 119.2 ਅਰਬ ਡਾਲਰ ਖਰਚ ਕੀਤੇ। ਇਸ ਤੋਂ ਪਿਛਲੇ ਸਾਲ ਇਸੇ ਮਿਆਦ ’ਚ ਇਹ ਅੰਕੜਾ 62.2 ਅਰਬ ਡਾਲਰ ਦਾ ਸੀ। ਹਾਲਾਂਕਿ ਉਹ ਸਾਲ ਕੋਰੋਨਾ ਮਹਾਮਾਰੀ ਵਾਲਾ ਸੀ, ਉਦੋਂ ਕਾਫੀ ਸਮਾਂ ਲਾਕਡਾਊਨ ਰਿਹਾ ਅਤੇ ਕਰੂਡ ਆਇਲ ਵੀ ਕਾਫੀ ਸਸਤਾ ਸੀ। ਜੇ ਕਰੂਡ ਆਇਲ ਦੀਆਂ ਕੀਮਤਾਂ ’ਚ ਕਮੀ ਨਹੀਂ ਆਈ ਤਾਂ ਭਾਰਤ ਦਾ ਇਸ ਵਿੱਤੀ ਸਾਲ ’ਚ ਤੇਲ ਇੰਪੋਰਟ ਦਾ ਬਿੱਲ ਰਿਕਾਰਡ ਪੱਧਰ ’ਤੇ ਜਾ ਸਕਦਾ ਹੈ।

ਇਹ ਵੀ ਪੜ੍ਹੋ : ਇਮਰਾਨ ਖਾਨ ਮੁੜ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ ਦੇ ਚੁਣੇ ਗਏ ਪ੍ਰਧਾਨ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


Karan Kumar

Content Editor

Related News