ਭਾਰਤ ਦੀ GDP ਵਾਧਾ ਜੂਨ ਤਿਮਾਹੀ ''ਚ ਘਟ ਕੇ 5.7 ਫੀਸਦੀ ''ਤੇ ਰਹਿਣ ਦਾ ਅਨੁਮਾਨ

08/21/2019 2:32:41 PM

ਨਵੀਂ ਦਿੱਲੀ—ਸੇਵਾ ਖੇਤਰ 'ਚ ਸੁਸਤੀ, ਘਟ ਨਿਵੇਸ਼ ਅਤੇ ਖਪਤ 'ਚ ਗਿਰਾਵਟ ਦੇ ਦੌਰਾਨ ਦੇਸ਼ ਦਾ ਆਰਥਿਕ ਵਾਧਾ ਇਸ ਸਾਲ ਜੂਨ ਤਿਮਾਹੀ 'ਚ 5.7 ਫੀਸਦੀ 'ਤੇ ਰਹਿਣ ਦਾ ਅਨੁਮਾਨ ਹੈ। ਜਾਪਾਨ ਦੀ ਬ੍ਰੋਕਰੇਜ਼ ਕੰਪਨੀ ਨੋਮੁਰਾ ਨੇ ਆਪਣੇ ਰਿਪੋਰਟ 'ਚ ਇਹ ਕਿਹਾ ਹੈ। ਨੋਮੁਰਾ ਦੇ ਮੁਤਾਬਕ ਦੂਜੀ ਤਿਮਾਹੀ (ਅਪ੍ਰੈਲ-ਜੂਨ) 'ਚ ਸੁਸਤੀ ਦੇ ਬਾਵਜੂਦ ਜੁਲਾਈ-ਸਤੰਬਰ ਤਿਮਾਹੀ 'ਚ ਅਰਥਵਿਵਸਥਾ 'ਚ ਕੁਝ ਸੁਧਾਰ ਆਉਣ ਦੀ ਉਮੀਦ ਹੈ। ਕੰਪਨੀ ਨੇ ਕਿਹਾ ਕਿ ਉੱਚ ਆਯੋਜਨ ਕਾਰਕਾਂ 'ਚ ਨਰਮੀ ਬਰਕਰਾਰ ਰਹੇਗੀ। ਇਸ 'ਚ ਸੇਵਾ ਖੇਤਰ ਦਾ ਖਰਾਬ ਪ੍ਰਦਰਸ਼ਨ, ਨਿਵੇਸ਼ 'ਚ ਕਮੀ, ਬਾਹਰੀ ਖੇਤਰ 'ਚ ਸੁਸਤੀ ਅਤੇ ਖਪਤ 'ਚ ਭਾਰੀ ਗਿਰਾਵਟ ਸ਼ਾਮਲ ਹੈ। ਵਿੱਤੀ ਸਾਲ 2018-19 'ਚ ਅਰਥਵਿਵਸਥਾ ਦੀ ਰਫਤਾਰ ਸੁਸਤ ਹੋ ਕੇ 6.8 ਫੀਸਦੀ 'ਤੇ ਆ ਗਈ। ਇਹ 2014-15 ਦੇ ਬਾਅਦ ਦਾ ਨਿਮਨ ਪੱਧਰ ਹੈ। ਇਸ 'ਚ ਕਿਹਾ ਗਿਆ ਹੈ ਕਿ ਉਪਭੋਗਤਾਵਾਂ ਦਾ ਵਿਸ਼ਵਾਸ ਘਟ ਹੋ ਰਿਹਾ ਹੈ ਅਤੇ ਪ੍ਰਤੱਖ ਵਿਦੇਸ਼ੀ ਨਿਵੇਸ਼ 'ਚ ਗਿਰਾਵਟ ਆਈ ਹੈ। ਵਪਾਰ ਅਤੇ ਮੁਦਰਾ ਨੂੰ ਲੈ ਕੇ ਚੱਲ ਰਹੇ ਟਕਰਾਅ ਨੇ ਸਮੱਸਿਆ ਨੂੰ ਗੰਭੀਰ ਬਣਾ ਦਿੱਤਾ ਹੈ। ਸਥਿਤੀ ਦਾ ਜਾਇਜ਼ ਲੈਣ ਲਈ ਵਿੱਤੀ ਮੰਤਰੀ ਨਿਰਮਲਾ ਸੀਤਾਰਮਣ ਨੇ ਅਧਿਕਾਰੀਆਂ ਅਤੇ ਉਦਯੋਗ ਨਾਲ ਜੁੜੇ ਦਿੱਗਜਾਂ ਦੇ ਨਾਲ ਕਈ ਮੀਟਿੰਗਾਂ ਕੀਤੀਆਂ ਹਨ। ਬੈਠਕ 'ਚ ਉਪਭੋਗਤਾ ਮੰਗ ਅਤੇ ਨਿੱਜੀ ਨਿਵੇਸ਼ ਨੂੰ ਵਾਧਾ ਦੇਣ ਲਈ ਕਦਮ ਚੁੱਕਣ 'ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਨੋਮੁਰਾ ਨੇ ਕਿਹਾ ਕਿ ਸਾਡਾ ਅਨੁਮਾਨ ਹੈ ਕਿ ਜੀ.ਡੀ.ਪੀ. ਵਾਧਾ ਮਾਰਚ ਦੇ 5.8 ਫੀਸਦੀ ਤੋਂ ਘਟ ਕੇ ਜੂਨ ਤਿਮਾਹੀ 'ਚ 5.7 ਫੀਸਦੀ ਰਹਿ ਜਾਵੇਗੀ। ਸਤੰਬਰ ਤਿਮਾਹੀ 'ਚ ਇਹ ਵਧ ਕੇ 6.4 ਫੀਸਦੀ ਹੋ ਜਾਵੇਗੀ। ਉਸ ਦੇ ਬਾਅਦ ਦੀ ਤਿਮਾਹੀ 'ਚ ਜੀ.ਡੀ.ਪੀ. ਵਾਧੇ ਦੀ ਰਫਤਾਰ 6.7 ਫੀਸਦੀ ਰਹਿਣ ਦੀ ਉਮੀਦ ਹੈ।


Aarti dhillon

Content Editor

Related News