ਭਾਰਤ ਨੇ ਅਮਰੀਕਾ ਨੂੰ ਫਲਾਂ ਦੀ ਨਿਰਯਾਤ ਪ੍ਰਕਿਰਿਆ ਆਸਾਨ ਬਣਾਉਣ ਦੀ ਰੱਖੀ ਮੰਗ

Sunday, Oct 29, 2017 - 10:20 AM (IST)

ਭਾਰਤ ਨੇ ਅਮਰੀਕਾ ਨੂੰ ਫਲਾਂ ਦੀ ਨਿਰਯਾਤ ਪ੍ਰਕਿਰਿਆ ਆਸਾਨ ਬਣਾਉਣ ਦੀ ਰੱਖੀ ਮੰਗ

ਨਵੀਂ ਦਿੱਲੀ—ਭਾਰਤ ਅਤੇ ਅਮਰੀਕਾ ਨੇ ਵੰਨ-ਪੱਖੀ ਵਪਾਰ 'ਚ ਡਾਇਵਰਸਿਟੀ ਲਿਆਉਣ ਅਤੇ ਵਧਦੇ ਹੋਏ ਵਪਾਰ ਘਾਟੇ ਦੇ ਮੁੱਦਿਆਂ 'ਤੇ ਵੀ ਧਿਆਨ ਦੇਣ ਦੇ ਲਈ ਸਹਿਮਤ ਹੋਏ ਹਨ। ਅਮਰੀਕੀ ਯਾਤਰਾ 'ਤੇ ਪਹੁੰਚੇ ਵਣਜ ਮੰਤਰੀ ਸੁਰੇਸ਼ ਪ੍ਰਭੂ ਨੇ ਅਮਰੀਕਾ ਤੋਂ ਅੰਬ ਅਤੇ ਅਨਾਰ ਦੇ ਨਿਯਾਤ ਦੀ ਪ੍ਰਕਿਰਿਆ ਨੂੰ ਵੀ ਆਸਾਨ ਬਣਾਉਣ ਦੀ ਮੰਗ ਕੀਤੀ ਹੈ।
ਇਸ ਦੌਰਾਨ ਵਣਜ ਮੰਤਰੀ ਨੇ ਅਮਰੀਕੀ ਕੰਪਨੀਆਂ ਨਾਲ ਭਾਰਤ 'ਚ ਮੇਕ ਇਨ ਇਡੀਆ ਨੀਤੀ ਦਾ ਲਾਭ ਉਠਾਉਣ ਦੇ ਲਈ ਭਾਰਤ 'ਚ ਵਣਜ ਇਕਾਈਆਂ ਲਗਾਉਣ ਦੀ ਅਪੀਲ ਕੀਤੀ। ਭਾਰਤ ਅਮਰੀਕਾ ਵਪਾਰਕ ਸੌਦੇਬਾਜ਼ੀ ਦੇ ਪ੍ਰਰੰਭ 'ਚ ਅਮਰੀਕੀ ਵਣਜ ਮੰਤਰੀ ਬਿਲਬਰ ਰਾਸ ਨੇ ਦੁਵੱਲਾ ਵਪਾਰ 'ਚ ਵਿਸਤਾਰ ਦੀ ਜ਼ਰੂਰਤ 'ਤੇ ਬਲ ਦਿੱਤਾ।
ਉਨ੍ਹਾਂ ਨੇ ਵਪਾਰ ਸੰਤੁਲਨ ਦਾ ਮੁੱਦਾ ਵੀ ਉਠਾਇਆ ਸੀ। ਭਾਰਤ ਚਾਹੁੰਦਾ ਹੈ ਕਿ ਅਮਰੀਕਾ ਭਾਰਤ ਨਾਲ ਆਉਣ ਵਾਲੇ ਫਾਲੇ ਦੀ ਖੇਪ ਸਾਫ ਸਫਾਈ ਅਤੇ ਗੁਣਵਤਾ ਨੂੰ ਭਾਰਤ ਦੀ ਰਾਸ਼ਟਰੀ ਪਾਦਪ ਸੁਰੱਖਿਆ ਸੰਗਠਨ ਨੂੰ ਮਾਨਤਾ ਪ੍ਰਦਾਨ ਕਰੋ। ਕਿਉਂਕਿ ਇਹ ਸੰਗਠਨ ਇਸ 'ਚ ਪੂਰੀ ਤਰ੍ਹਾਂ ਸਮਰੱਥ ਹੈ।
ਵਣਜ ਮੰਤਰੀ ਸੁਰੇਸ਼ ਪ੍ਰਭੂ ਦੀ ਅਮਰੀਕਾ ਯਾਤਰਾ ਦੇ ਦੌਰਾਨ ਭਾਰਤ ਅਤੇ ਅਮਰੀਕਾ ਨੇ ਦੁਵੱਲੇ ਵਪਾਰ 'ਚ ਵਿਭਿੰਨਤਾ ਲਿਆਉਣ ਅਤੇ ਵੱਧਦੇ ਹੋਏ ਵਪਾਰਕ ਘਾਟੇ ਦੇ ਮੁੱਦੇ 'ਤੇ ਵੀ ਧਿਆਨ ਦੇਣ 'ਤੇ ਸਹਮਤੀ ਜਤਾਈ। ਪ੍ਰਭੂ ਨੇ ਅਮਰੀਕਾ ਤੋਂ ਅੰਬ ਅਤੇ ਅਨਾਰ ਦੇ ਨਿਰਯਾਤ ਦੀ ਪ੍ਰਕਿਰਿਆਵਾਂ ਨੂੰ ਵੀ ਆਸਾਨ ਬਣਾਉਣ ਦੀ ਮੰਗ ਕੀਤੀ ਹੈ। ਵਣਜ ਮੰਤਰੀ ਨੇ ਅਮਰੀਕੀ ਕੰਪਨੀਆਂ ਨਾਲ ਭਾਰਤ 'ਚ ਮੇਕ ਇਨ ਇੰਡੀਆ ਨੀਤੀ ਦਾ ਲਾਭ ਉਠਾਉਣ ਦੇ ਲਈ ਭਾਰਤ 'ਚ ਨਿਰਮਾਣ ਇਕਾਈਆਂ ਲਗਾਉਣ ਦੀ ਅਪੀਲ ਕੀਤੀ।


Related News